ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ Blend ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਫਿਲਹਾਲ, ਇਹ ਫੀਚਰ ਟੈਸਟਿੰਗ ਪੜਾਅ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਅਤੇ ਤੁਹਾਡੇ ਦੋਸਤ ਕਦੇ ਵੀ Blend ਨੂੰ ਛੱਡ ਸਕਦੇ ਹਨ ਅਤੇ ਇਹ ਫੀਚਰ ਪੂਰੀ ਤਰ੍ਹਾਂ ਪ੍ਰਾਈਵੇਟ ਹੋਵੇਗਾ। ਹਾਲਾਂਕਿ, ਇਹ ਫੀਚਰ ਕਦੋ ਪੇਸ਼ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਮਿਲੇਗਾ Blend ਫੀਚਰ, ਜਾਣੋ ਕੀ ਹੋਵੇਗਾ ਖਾਸ - Instagram Blend Feature
Instagram Blend Feature: ਇੰਸਟਾਗ੍ਰਾਮ ਯੂਜ਼ਰਸ ਨੂੰ ਇੱਕ ਨਵਾਂ ਫੀਚਰ ਮਿਲਣ ਵਾਲਾ ਹੈ। ਇਸ ਫੀਚਰ ਦਾ ਨਾਮ Blend ਹੋਵੇਗਾ। Blend ਫੀਚਰ ਦੀ ਮਦਦ ਨਾਲ ਤੁਸੀਂ ਅਤੇ ਤੁਹਾਡੇ ਦੋਸਤ ਆਪਣੀ ਪਸੰਦੀਦਾ ਰੀਲਸ ਦੀ ਲਿਸਟ ਬਣਾ ਸਕਣਗੇ। ਫਿਲਹਾਲ, ਇਹ ਫੀਚਰ ਅਜੇ ਟੈਸਟਿੰਗ ਪੜਾਅ 'ਚ ਹੈ।
Published : Apr 2, 2024, 10:43 AM IST
Alessandro Paluzzi ਨੇ ਦਿੱਤੀ Blend ਫੀਚਰ ਬਾਰੇ ਜਾਣਕਾਰੀ: Alessandro Paluzzi ਨੇ ਇਸ ਫੀਚਰ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਤੁਸੀਂ ਜਿਨ੍ਹਾਂ ਰੀਲਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਹੈ ਜਾਂ ਫਿਰ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਦੋਸਤ ਦੇਖਣਾ ਪਸੰਦ ਕਰਦੇ ਹਨ, ਉਨ੍ਹਾਂ ਰੀਲਾਂ ਨੂੰ ਮਿਲਾ ਕੇ ਇੱਕ ਖਾਸ ਫੀਡ ਬਣਾ ਸਕਦੇ ਹੋ।
- ਫੇਸਬੁੱਕ ਮੈਸੇਂਜਰ 'ਚ ਆਇਆ ਐਡਿਟਰ ਫੀਚਰ, ਇਸ ਤਰ੍ਹਾਂ ਕਰ ਸਕੋਗੇ ਮੈਸੇਜਾਂ ਨੂੰ ਐਡਿਟ - Messenger Edit Feature
- X ਯੂਜ਼ਰਸ ਨੂੰ ਜਲਦ ਮਿਲ ਸਕਦਾ ਹੈ Adult Content ਫੀਚਰ, ਜਾਣੋ ਕੀ ਹੋਵੇਗਾ ਖਾਸ - X Adult Content Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਲਿੰਕਡ ਡਿਵਾਈਸਾਂ 'ਚ ਵੀ ਚੈਟ ਪੜ੍ਹਨ ਲਈ ਦੇਣਾ ਹੋਵੇਗਾ Secret ਕੋਡ - WhatsApp New Feature
Blend ਫੀਚਰ ਇਸ ਤਰ੍ਹਾਂ ਕਰੇਗਾ ਕੰਮ: Blend ਫੀਚਰ 'ਚ ਜੇਕਰ ਤੁਸੀਂ ਆਪਣੇ ਕਿਸੇ ਦੋਸਤ ਨੂੰ ਸ਼ਾਮਲ ਕਰਦੇ ਹੋ, ਤਾਂ ਇੰਸਟਾਗ੍ਰਾਮ ਤੁਹਾਡੀ ਪਸੰਦ ਦਾ ਧਿਆਨ ਰੱਖੇਗਾ ਅਤੇ ਤੁਹਾਡੇ ਹਿਸਾਬ ਨਾਲ ਰੀਲਸ ਦੀ ਇੱਕ ਖਾਸ ਲਿਸਟ ਬਣਾ ਦੇਵੇਗਾ। ਇਹ ਫੀਚਰ ਤੁਹਾਡੇ ਅਤੇ ਤੁਹਾਡੇ ਦੋਸਤਾਂ ਦੇ ਵਿਚਕਾਰ ਪਰਸਨਲ ਹੋਵੇਗਾ ਅਤੇ ਤੁਸੀਂ ਕਿਸੇ ਵੀ ਸਮੇਂ Blend ਛੱਡ ਸਕੋਗੇ। ਇੰਸਟਾਗ੍ਰਾਮ ਨੇ ਇਸ ਫੀਚਰ ਬਾਰੇ ਅਜੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।