ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਦੇਸ਼ ਭਰ ਦੇ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਇਸ ਪਲੇਟਫਾਰਮ 'ਤੇ ਇੱਕ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਪ੍ਰੋਫਾਈਲ ਦਾ ਲੁੱਕ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ। ਰਿਪੋਰਟ ਅਨੁਸਾਰ, ਇੰਸਟਾਗ੍ਰਾਮ ਪ੍ਰੋਫਾਈਲ 'ਤੇ ਮੌਜ਼ੂਦ ਗਰਿੱਡ 'ਚ ਬਦਲਾਅ ਕਰਨ ਦੀ ਪਲੈਨਿੰਗ ਕਰ ਰਿਹਾ ਹੈ।
ਇੰਸਟਾਗ੍ਰਾਮ ਯੂਜ਼ਰਸ ਲਈ ਆ ਰਿਹਾ ਖਾਸ ਫੀਚਰ; ਪ੍ਰੋਫਾਈਲ ਦਾ ਬਦਲੇਗਾ ਲੁੱਕ, ਹੁਣ ਖਾਸ ਅੰਦਾਜ਼ 'ਚ ਨਜ਼ਰ ਆਵੇਗੀ ਤਸਵੀਰ - Instagram Vertical Profile Grid - INSTAGRAM VERTICAL PROFILE GRID
Instagram Vertical Profile Grid: ਇੰਸਟਾਗ੍ਰਾਮ ਪ੍ਰੋਫਾਈਲ ਦਾ ਲੁੱਕ ਆਉਣ ਵਾਲੇ ਦਿਨਾਂ 'ਚ ਬਦਲ ਸਕਦਾ ਹੈ। ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਪ੍ਰੋਫਾਈਲ ਗਰਿੱਡ Square ਦੀ ਜਗ੍ਹਾਂ ਵਰਟੀਕਲ ਦਿਖੇਗੀ।
Published : Aug 20, 2024, 12:35 PM IST
ਇੰਸਟਾਗ੍ਰਾਮ ਯੂਜ਼ਰਸ ਨੂੰ ਮਿਲ ਸਕਦਾ ਨਵਾਂ ਫੀਚਰ: ਇੰਸਟਾਗ੍ਰਾਮ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ ਪ੍ਰੋਫਾਈਲ 'ਤੇ ਮੌਜ਼ੂਦ ਤਸਵੀਰਾਂ ਉਸ ਤਰ੍ਹਾਂ ਦਿਖਾਈ ਦੇਣਗੀਆਂ, ਜਿਸ ਤਰ੍ਹਾਂ ਗਰਿੱਡ 'ਚ ਰੀਲਾਂ ਨਜ਼ਰ ਆਉਂਦੀਆਂ ਹਨ। ਦੱਸ ਦਈਏ ਕਿ ਅਜੇ ਤੱਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ Square ਗਰਿੱਡ 'ਚ ਨਜ਼ਰ ਆਉਦੀਆਂ ਸਨ। ਹਾਲਾਂਕਿ, ਨਵੇਂ ਫੀਚਰ ਦੇ ਆਉਣ ਤੋਂ ਬਾਅਦ ਇਹ Vertical ਨਜ਼ਰ ਆਉਣਗੀਆਂ। ਪਲੇਟਫਾਰਮ ਵੱਲੋ Vertical ਪ੍ਰੋਫਾਈਲ ਗਰਿੱਡ ਨੂੰ ਆਉਣ ਵਾਲੇ ਦਿਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
- WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ਫੀਚਰ, ਗਰੁੱਪ ਅਤੇ ਕੰਟੈਕਟਸ ਨੂੰ ਪਸੰਦੀਦਾ ਚੈਟਾਂ 'ਚ ਕੀਤਾ ਜਾ ਸਕੇਗਾ ਐਡ - WhatsApp New Update
- ਵਟਸਐਪ 'ਚ ਆਇਆ ਸਟੇਟਸ ਨਾਲ ਜੁੜਿਆ ਨਵਾਂ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - WhatsApp Like Reaction Feature
- ਐਪਲ ਇਵੈਂਟ ਦੌਰਾਨ ਸਤੰਬਰ ਮਹੀਨੇ ਦੀ ਇਸ ਤਰੀਕ ਨੂੰ ਲਾਂਚ ਹੋ ਸਕਦੈ iPhone 16, ਹੋਰ ਵੀ ਕਈ ਪ੍ਰੋਡਕਟਸ ਕੀਤੇ ਜਾਣਗੇ ਪੇਸ਼ - iPhone 16 Launch Date
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ Vertical ਪ੍ਰੋਫਾਈਲ ਗਰਿੱਡ ਫੀਚਰ: ਫਿਲਹਾਲ, ਕੰਪਨੀ ਨੇ ਇਸ ਫੀਚਰ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਨੂੰ ਚੁਣੇ ਹੋਏ ਬੀਟਾ ਯੂਜ਼ਰਸ ਲਈ ਪੇਸ਼ ਕਰ ਦਿੱਤਾ ਗਿਆ ਹੈ। ਬਾਕੀ ਯੂਜ਼ਰਸ ਲਈ ਅਜੇ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਆਪਣੀ ਸਟੋਰੀ 'ਤੇ ਇਸ ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ ਹੈ। ਮੋਸੇਰੀ ਦੇ ਅਨੁਸਾਰ, ਇੰਸਟਾਗ੍ਰਾਮ ਨੇ ਪ੍ਰੋਫਾਈਲਾਂ ਲਈ ਵਰਟੀਕਲ ਗਰਿੱਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹੁਣ ਤੁਹਾਡੀਆਂ ਪੋਸਟਾਂ Square ਦੀ ਜਗ੍ਹਾਂ Vertical ਦਿਖਾਈ ਦੇਣਗੀਆਂ।