ਹੈਦਰਾਬਾਦ: Infinix ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਅੱਜ ਦੁਪਹਿਰ 12 ਵਜੇ ਪੇਸ਼ ਕਰ ਦਿੱਤਾ ਜਾਵੇਗਾ। ਫੋਨ ਦੀ ਲਾਂਚਿੰਗ ਤੋਂ ਬਾਅਦ ਤੁਸੀਂ ਇਸਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੀ ਕੀਮਤ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸਦੀ ਕੀਮਤ ਬਾਰੇ ਖੁਦ ਕੰਪਨੀ ਨੇ ਖੁਲਾਸਾ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਸਾਊਦੀ ਅਰਬ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ।
ਇੰਤਜ਼ਾਰ ਹੋਇਆ ਖਤਮ! ਅੱਜ ਲਾਂਚ ਹੋਣ ਜਾ ਰਿਹੈ Infinix GT 20 Pro ਸਮਾਰਟਫੋਨ - Infinix GT 20 Pro Launch Date - INFINIX GT 20 PRO LAUNCH DATE
Infinix GT 20 Pro Launch Date: Infinix ਆਪਣੇ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ।
Published : May 21, 2024, 9:57 AM IST
Infinix GT 20 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਭਾਰਤ 'ਚ 25 ਹਜ਼ਾਰ ਰੁਪਏ ਤੋਂ ਘੱਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ ਫਲਿੱਫਕਾਰਟ 'ਤੇ ਸੇਲ ਕੀਤਾ ਜਾਵੇਗਾ। Infinix GT 20 Pro ਸਮਾਰਟਫੋਨ Mecha Blue, Mecha Orange ਅਤੇ Mecha Silver ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ।
- iQOO Z9x 5G ਸਮਾਰਟਫੋਨ ਦੀ ਅੱਜ ਲਾਈਵ ਹੋਵੇਗੀ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - iQOO Z9x 5G First Sale
- Vivo X Fold 3 Pro ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Vivo X Fold 3 Pro Launch Date
- Poco ਆਪਣੇ ਪਹਿਲੇ ਪੈਡ ਨੂੰ ਲਾਂਚ ਕਰਨ ਲਈ ਤਿਆਰ, Poco F6 ਸੀਰੀਜ਼ ਦੇ ਨਾਲ ਇਸ ਦਿਨ ਕੀਤਾ ਜਾਵੇਗਾ ਪੇਸ਼ - POCO Pad Launch Date
Infinix GT 20 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 1080x2436 Resolution ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 8200 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 108MP ਦਾ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾਵੇਗਾ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਗੇਮ ਦੇ ਸ਼ੌਕੀਨ ਯੂਜ਼ਰਸ ਲਈ ਇਹ ਫੋਨ ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ।