ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno 12 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਸੀਰੀਜ਼ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਗ੍ਰਾਹਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਕੰਪਨੀ ਨੇ Oppo Reno 12 ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸੀਰੀਜ਼ 12 ਜੁਲਾਈ ਨੂੰ ਲਾਂਚ ਹੋ ਰਹੀ ਹੈ। Oppo Reno 12 ਸੀਰੀਜ਼ 'ਚ Oppo Reno 12 5G ਅਤੇ Oppo Reno 12 Pro 5G ਸਮਾਰਟਫੋਨ ਸ਼ਾਮਲ ਹੋਣਗੇ।
Oppo Reno 12 ਸੀਰੀਜ਼ ਦੀ ਭਾਰਤੀ ਲਾਂਚ ਡੇਟ ਦਾ ਹੋਇਆ ਖੁਲਾਸਾ, ਜਾਣੋ ਫੀਚਰਸ ਅਤੇ ਕੀਮਤ ਬਾਰੇ - Oppo Reno 12 Series Launch Date - OPPO RENO 12 SERIES LAUNCH DATE
Oppo Reno 12 Series Launch Date: Oppo ਆਪਣੇ ਗ੍ਰਾਹਕਾਂ ਲਈ Oppo Reno 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
By ETV Bharat Entertainment Team
Published : Jul 5, 2024, 9:53 AM IST
Oppo Reno 12 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਲੀਕਸ ਅਨੁਸਾਰ ਇਸ ਸੀਰੀਜ਼ 'ਚ ਪ੍ਰੋਸੈਸਰ ਦੇ ਤੌਰ 'ਤੇ Dimensity 9200+ Star Speed Edition ਚਿਪਸੈੱਟ ਮਿਲ ਸਕਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਦੇ ਬੈਕ ਪੈਨਲ 'ਤੇ ਦੋ 50MP ਦੇ ਸੈਂਸਰ ਅਤੇ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ 50MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 80ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਨੇ ਅਧਿਕਾਰਿਤ ਤੌਰ 'ਤੇ ਅਜੇ ਇਨ੍ਹਾਂ ਫੀਚਰਸ ਦੀ ਪੁਸ਼ਟੀ ਨਹੀਂ ਕੀਤੀ ਹੈ।
- Jio ਅਤੇ Airtel ਤੋਂ ਬਾਅਦ ਹੁਣ ਮਹਿੰਗੇ ਹੋਏ ਵੋਡਾਫੋਨ ਆਈਡੀਆ ਦੇ ਰੀਚਾਰਜ ਪਲੈਨ, ਦੇਖੋ ਨਵੀਆਂ ਕੀਮਤਾਂ ਦੀ ਪੂਰੀ ਲਿਸਟ - Vi Recharge
- CMF Phone 1 ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਫੀਚਰਸ ਆਏ ਸਾਹਮਣੇ - CMF Phone 1 Launch Date
- Motorola G85 5G ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਦਾ ਹੋਇਆ ਖੁਲਾਸਾ, ਮਿਲਣਗੇ ਸ਼ਾਨਦਾਰ ਫੀਚਰਸ - Motorola G85 5G Launch Date
Oppo Reno 12 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਦੀ ਕੀਮਤ 30,000 ਤੋਂ 40,000 ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਫਿਲਹਾਲ, ਕੰਪਨੀ ਨੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।