ਹੈਦਰਾਬਾਦ: Honor ਆਪਣੇ ਭਾਰਤੀ ਗ੍ਰਾਹਕਾਂ ਲਈ Honor 200 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Honor 200 ਅਤੇ Honor 200 ਪ੍ਰੋ ਸਮਾਰਟਫੋਨ ਪੇਸ਼ ਕੀਤੇ ਜਾਣਗੇ। Honor 200 ਸੀਰੀਜ਼ ਦੇ ਲਾਂਚ ਹੋਣ 'ਚ ਸਿਰਫ਼ 2 ਦਿਨ ਬਾਕੀ ਰਹਿ ਗਏ ਹਨ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ, ਬੈਟਰੀ ਅਤੇ ਪ੍ਰੋਸੈਸਰ ਬਾਰੇ ਖੁਲਾਸਾ ਕਰ ਦਿੱਤਾ ਹੈ।
Honor 200 ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਲਾਂਚਿੰਗ ਨੂੰ ਸਿਰਫ਼ ਦੋ ਦਿਨ ਬਾਕੀ - Honor 200 Series Launch Date - HONOR 200 SERIES LAUNCH DATE
Honor 200 Series Launch Date: Honor ਆਪਣੇ ਗ੍ਰਾਹਕਾਂ ਲਈ Honor 200 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 'ਚ ਭਾਰਤ 'ਚ ਲਿਆਂਦੀ ਜਾ ਰਹੀ ਹੈ।
Published : Jul 16, 2024, 12:47 PM IST
Honor 200 ਸੀਰੀਜ਼ ਦੀ ਲਾਂਚ ਡੇਟ:Honor ਨੇ Honor 200 ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। Honor 200 ਸੀਰੀਜ਼ 18 ਜੁਲਾਈ ਨੂੰ ਭਾਰਤ 'ਚ ਲਾਂਚ ਕੀਤੀ ਜਾਵੇਗੀ। ਕੰਪਨੀ ਇਸ ਸੀਰੀਜ਼ ਨੂੰ ਲਗਾਤਾਰ ਟੀਜ਼ ਕਰ ਰਹੀ ਹੈ ਅਤੇ ਸਮੇਂ-ਸਮੇਂ ਇਸ ਸੀਰੀਜ਼ ਦੇ ਫੀਚਰਸ ਬਾਰੇ ਵੀ ਖੁਲਾਸੇ ਕਰ ਰਹੀ ਹੈ, ਜਿਸ ਤੋਂ ਬਾਅਦ ਗ੍ਰਾਹਕਾਂ ਨੂੰ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ Honor 200 ਸੀਰੀਜ਼ ਲਾਂਚ ਹੋਣ ਵਿੱਚ ਸਿਰਫ਼ ਦੋ ਦਿਨ ਬਾਕੀ ਰਹਿ ਗਏ ਹਨ।
- Moto G85 5G ਦੀ ਪਹਿਲੀ ਸੇਲ ਲਾਈਵ, ਸ਼ਾਨਦਾਰ ਆਫ਼ਰਸ ਦੇ ਨਾਲ ਸਮਾਰਟਫੋਨ ਖਰੀਦਣ ਦਾ ਪਾਓ ਮੌਕਾ - Moto G85 5G First Sale
- Realme 13 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme 13 Pro Launch Date
- ਵਟਸਐਪ ਯੂਜ਼ਰਸ ਲਈ ਆਇਆ 'AI Studio' ਫੀਚਰ, ਆਪਣੇ ਪਸੰਦੀਦਾ ਚੈਟਬੋਟ ਤੋਂ ਪੁੱਛ ਸਕੋਗੇ ਕੋਈ ਵੀ ਸਵਾਲ - WhatsApp AI Studio Feature
Honor 200 ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Honor 200 ਪ੍ਰੋ ਸਮਾਰਟਫੋਨ ਪ੍ਰਦਰਸ਼ਨ ਦੇ ਮਾਮਲੇ 'ਚ ਇੱਕ ਬਿਹਤਰ ਡਿਵਾਈਸ ਹੋਵੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਮੋਬਾਈਲ ਪਲੇਟਫਾਰਮ ਚਿਪਸੈੱਟ ਮਿਲ ਸਕਦੀ ਹੈ। Honor 200 ਅਤੇ Honor 200 ਪ੍ਰੋ ਸਮਾਰਟਫੋਨ 'ਚ 5,200mAh ਦੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ। Honor 200 ਸਮਾਰਟਫੋਨ ਦੀ ਬੈਟਰੀ 100ਵਾਟ ਦੀ ਵਾਈਰਡ ਫਾਸਟ ਚਾਰਜਿੰਗ ਅਤੇ Honor 200 ਪ੍ਰੋ ਦੀ ਬੈਟਰੀ 66ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸੀਰੀਜ਼ ਸਿਰਫ਼ 41 ਮਿੰਟ 'ਚ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ਼ ਕਰ ਸਕਦੀ ਹੈ।