ਨਵੀਂ ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਹਮੇਸ਼ਾ ਹੀ ਆਪਣੇ ਸਸਤੇ ਪਲੈਨਾਂ ਲਈ ਜਾਣੀ ਜਾਂਦੀ ਹੈ। BSNL ਦੇ ਕਈ ਸਾਲਾਨਾ ਪ੍ਰੀਪੇਡ ਪਲੈਨ ਹਨ, ਜਿਨ੍ਹਾਂ ਦੇ ਮਹੀਨਾਵਾਰ ਖਰਚੇ ਬਹੁਤ ਘੱਟ ਹਨ। ਅਜਿਹਾ ਹੀ ਇੱਕ ਪਲੈਨ 1,515 ਰੁਪਏ ਦਾ ਹੈ, ਜੋ ਗ੍ਰਾਹਕਾਂ ਨੂੰ ਘੱਟ ਕੀਮਤ 'ਤੇ ਵਧੇਰੇ ਸਹੂਲਤਾਂ ਪ੍ਰਦਾਨ ਕਰਦਾ ਹੈ। 1515 ਰੁਪਏ ਵਾਲੇ ਪਲੈਨ ਦੀ ਮਹੀਨਾਵਾਰ ਕੀਮਤ 126 ਰੁਪਏ ਹੈ।
BSNL ਦਾ 1,515 ਰੁਪਏ ਦਾ ਪ੍ਰੀਪੇਡ ਪਲਾਨ
BSNL ਦੇ 1,515 ਰੁਪਏ ਦੇ ਸਲਾਨਾ ਪਲੈਨ ਦੀ ਵੈਧਤਾ 365 ਦਿਨ ਯਾਨੀ ਇੱਕ ਪੂਰਾ ਸਾਲ ਹੈ। ਇਸ ਪਲੈਨ ਦੇ ਤਹਿਤ ਗ੍ਰਾਹਕਾਂ ਨੂੰ ਰੋਜ਼ਾਨਾ 2GB ਡਾਟਾ ਮਿਲਦਾ ਹੈ। ਮਤਲਬ ਗ੍ਰਾਹਕਾਂ ਨੂੰ ਪੂਰੇ ਸਾਲ 'ਚ ਕੁੱਲ 720GB ਇੰਟਰਨੈੱਟ ਡਾਟਾ ਮਿਲੇਗਾ। ਇਸ ਤੋਂ ਇਲਾਵਾ, ਇਸ ਪਲੈਨ 'ਚ ਹਰ ਰੋਜ਼ ਅਨਲਿਮਟਿਡ ਵਾਇਸ ਕਾਲਿੰਗ ਅਤੇ 100 ਮੁਫ਼ਤ SMS ਵੀ ਉਪਲਬਧ ਹਨ।