ਹੈਦਰਾਬਾਦ: ਅੱਦ ਦੇ ਸਮੇਂ 'ਚ AI ਦਾ ਰੁਝਾਨ ਕਾਫ਼ੀ ਵਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਮੈਟਾ ਨੇ ਆਪਣੇ ਸਾਰੇ ਪਲੇਟਫਾਰਮਾਂ ਲਈ ਮੈਟਾ AI ਨੂੰ ਲਾਂਚ ਕੀਤਾ ਸੀ। ਅਜਿਹੇ 'ਚ ਹੁਣ ਜੀਮੇਲ ਯੂਜ਼ਰਸ ਲਈ ਵਧੀਆਂ ਖਬਰ ਸਾਹਮਣੇ ਆਈ ਹੈ। ਗੂਗਲ ਨੇ ਜੀਮੇਲ ਯੂਜ਼ਰਸ ਲਈ Gemini ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿਸੇ ਨੂੰ ਕੋਈ ਪੱਤਰ ਡ੍ਰਾਫਟ ਕਰਨ ਜਾਂ ਇਮੇਲ ਦਾ ਜਵਾਬ ਦੇਣ ਲਈ ਕਾਫੀ ਸਮੇਂ ਖਰਾਬ ਹੁੰਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਗੂਗਲ ਨੇ ਹੁਣ ਆਪਣੇ AI Gemini ਨੂੰ ਜੀਮੇਲ 'ਚ ਸ਼ਾਮਲ ਕਰ ਦਿੱਤਾ ਹੈ, ਜਿਸ ਨਾਲ ਕਈ ਕੰਮ ਆਸਾਨ ਹੋਣਗੇ।
ਗੂਗਲ ਨੇ ਜੀਮੇਲ ਲਈ ਰੋਲਆਊਟ ਕੀਤਾ Gemini, ਹੁਣ ਕਈ ਕੰਮ ਹੋਣਗੇ ਆਸਾਨ - Google Gemini on Gmail
Google Gemini on Gmail: ਗੂਗਲ ਨੇ Gemini ਨੂੰ ਜੀਮੇਲ 'ਚ ਸ਼ਾਮਲ ਕਰ ਦਿੱਤਾ ਹੈ। ਦੱਸ ਦਈਏ ਕਿ ਪਹਿਲਾ ਇਹ ਫੀਚਰ ਪੇਡ ਯੂਜ਼ਰਸ ਲਈ ਸੀ, ਪਰ ਹੁਣ ਇਸਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
Published : Jun 26, 2024, 2:51 PM IST
Gemini ਨੂੰ ਸਾਰੇ ਯੂਜ਼ਰਸ ਲਈ ਕੀਤਾ ਪੇਸ਼: ਜਾਣਕਾਰੀ ਲਈ ਦੱਸ ਦਈਏ ਕਿ ਇਹ ਫੀਚਰ ਪਹਿਲਾ ਸਿਰਫ ਪੇਡ ਯੂਜ਼ਰਸ ਲਈ ਸੀ, ਪਰ ਹੁਣ ਸਾਰਿਆਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਜੇਕਰ ਇਹ ਫੀਚਰ ਜੀਮੇਲ 'ਚ ਅਜੇ ਦਿਖਾਈ ਨਹੀਂ ਦੇ ਰਿਹਾ, ਤਾਂ ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਮੇਲ ਨੂੰ ਡ੍ਰਾਫ਼ਟ ਕਰ ਸਕਦੇ ਹੋ। ਹੁਣ ਤੁਹਾਨੂੰ ਕੋਈ ਮੇਲ ਆਉਣ ਤੋਂ ਬਾਅਦ ਜ਼ਿਆਦਾ ਸੋਚਣ ਦੀ ਲੋੜ ਨਹੀਂ ਪਵੇਗੀ, ਨਾ ਹੀ ਸਹੀ ਸ਼ਬਦਾਂ ਦੀ ਚੋਣ ਕਰਨ ਅਤੇ ਗ੍ਰਾਮਰ ਦਾ ਧਿਆਨ ਰੱਖਣ ਦੀ ਲੋੜ ਹੋਵੇਗੀ। Gemini ਤੁਹਾਡੇ ਆਦੇਸ਼ ਅਨੁਸਾਰ ਉੱਤਰ ਡ੍ਰਾਫਟ ਕਰਕੇ ਦੇ ਦੇਵੇਗਾ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ I/O 2024 ਇਵੈਂਟ ਦੌਰਾਨ ਗੂਗਲ ਨੇ ਜੀਮੇਲ ਲਈ Gemini ਫੀਚਰ ਦੀ ਇੱਕ ਝਲਕ ਦਿਖਾਈ ਸੀ। ਹੁਣ ਕੰਪਨੀ ਨੇ ਇਸ ਫੀਚਰ ਨੂੰ ਜੀਮੇਲ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।