ਪੰਜਾਬ

punjab

ETV Bharat / technology

Google Meet 'ਚ ਆਇਆ ਨਵਾਂ ਫੀਚਰ, ਹੁਣ ਮੀਟਿੰਗ ਕਰਦੇ ਸਮੇਂ ਵੀਡੀਓ ਦੀ ਕੁਆਲਿਟੀ ਨੂੰ ਲੈ ਕੇ ਨਹੀਂ ਹੋਵੇਗੀ ਕੋਈ ਸਮੱਸਿਆ - Google Meet New Feature

Google Meet New Feature: ਗੂਗਲ ਨੇ ਆਪਣੇ Google Meet ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਯੂਜ਼ਰਸ ਨੂੰ ਹੁਣ ਗੂਗਲ ਮੀਟ 'ਚ ਰਿਕਾਰਡਿੰਗ ਵੀਡੀਓ ਦੀ ਕੁਆਲਿਟੀ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਕੰਪਨੀ ਨੇ ਗੂਗਲ ਮੀਟ ਲਈ ਰਿਕਾਰਡਿੰਗ ਮੀਟਿੰਗ ਦੀ ਕੁਆਲਿਟੀ ਨੂੰ ਬਿਹਤਰ ਬਣਾ ਦਿੱਤਾ ਹੈ।

Google Meet New Feature
Google Meet New Feature (Getty Images)

By ETV Bharat Tech Team

Published : Jun 16, 2024, 3:34 PM IST

ਹੈਦਰਾਬਾਦ: ਗੂਗਲ ਮੀਟ ਦਾ ਜ਼ਿਆਦਾਤਰ ਇਸਤੇਮਾਲ ਦਫ਼ਤਰ ਦੀ ਮੀਟਿੰਗ ਜਾਂ ਔਨਲਾਈਨ ਕਲਾਸਾਂ ਲਈ ਕੀਤਾ ਜਾਂਦਾ ਹੈ। ਅਜਿਹੇ 'ਚ ਹੁਣ ਯੂਜ਼ਰਸ ਲਈ ਕੰਪਨੀ ਨੇ ਇੱਕ ਕੰਮ ਦਾ ਅਪਡੇਟ ਜਾਰੀ ਕੀਤਾ ਹੈ। ਪਲੇਟਫਾਰਮ ਲਈ ਨਵਾਂ ਅਪਡੇਟ ਰਿਕਾਰਡਿੰਗ ਮੀਟਿੰਗ ਦੀ ਕੁਆਲਿਟੀ ਨਾਲ ਜੁੜਿਆ ਹੋਇਆ ਹੈ। ਕੰਪਨੀ ਨੇ ਗੂਗਲ ਮੀਟ ਲਈ ਰਿਕਰਡਿੰਗ ਮੀਟਿੰਗ ਦੀ ਕੁਆਲਿਟੀ ਨੂੰ ਬਿਹਤਰ ਬਣਾ ਦਿੱਤਾ ਹੈ।

ਗੂਗਲ ਮੀਟ 'ਚ ਵੀਡੀਓ ਕੁਆਲਿਟੀ ਹੋਈ ਬਿਹਤਰ: ਦੱਸ ਦਈਏ ਕਿ ਗੂਗਲ ਮੀਟ 'ਚ ਪਹਿਲਾ ਰਿਕਾਰਡਿੰਗ ਮੀਟਿੰਗ ਲਈ 720p ਵੀਡੀਓ ਕੁਆਲਿਟੀ ਦੀ ਸੁਵਿਧਾ ਮਿਲਦੀ ਸੀ, ਜੋ ਕਿ ਹੁਣ ਵਧਾ ਕੇ 108p ਕਰ ਦਿੱਤੀ ਗਈ ਹੈ। ਗੂਗਲ ਮੀਟ ਯੂਜ਼ਰਸ ਨੂੰ ਰਿਕਾਰਡਿੰਗ ਮੀਟਿੰਗ ਦੀ ਕੁਆਲਿਟੀ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਗੂਗਲ ਮੀਟ ਦਾ ਇਸਤੇਮਾਲ ਪੇਸ਼ਕਾਰੀ ਅਤੇ ਭਵਿੱਖ ਦੇ ਸੰਦਰਭ ਲਈ ਕੀਤਾ ਜਾਂਦਾ ਸੀ, ਪਰ ਕੁਆਲਿਟੀ ਬਿਹਤਰ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਹੁੰਦੀ ਸੀ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਕੰਪਨੀ ਨੇ ਯੂਜ਼ਰਸ ਨੂੰ 108p ਕੈਮਰੇ ਵਾਲੇ ਡਿਵਾਈਸ ਦੇ ਨਾਲ ਫੁੱਲ HD ਵੀਡੀਓ ਸਪੋਰਟ ਦੀ ਸੁਵਿਧਾ ਦੇ ਦਿੱਤੀ ਹੈ। ਹੁਣ ਯੂਜ਼ਰਸ HD ਕੈਮਰੇ ਵਾਲੇ ਡਿਵਾਈਸ ਦੇ ਨਾਲ ਮੀਟਿੰਗ ਦੌਰਾਨ ਸਾਫ਼ ਵੀਡੀਓ ਕਾਲ ਕਰ ਸਕਦੇ ਹਨ।

ਗੂਗਲ ਮੀਟ ਦੇ ਨਵੇਂ ਫੀਚਰ ਦੀ ਵਰਤੋ: ਗੂਗਲ ਮੀਟ ਦਾ ਨਵਾਂ ਫੀਚਰ ਡਿਫੌਲਟ ਇਨੇਬਲ ਹੋਵੇਗਾ। ਇਸ ਤੋਂ ਇਲਾਵਾ, ਸੈਟਿੰਗ 'ਚ ਇਸ ਫੀਚਰ ਨੂੰ ਤੁਸੀਂ ਚੈੱਕ ਕਰ ਸਕਦੇ ਹੋ। HD ਵੀਡੀਓ ਟ੍ਰਾਂਸਮਿਸ਼ਨ ਦੀ ਸੁਵਿਧਾ ਰਿਕਾਰਡਿੰਗ ਇਨੇਬਲ ਹੋਣ 'ਤੇ ਹੀ ਕੰਮ ਕਰੇਗੀ। ਜੇਕਰ ਮੀਟਿੰਗ 'ਚ ਦੂਜਾ ਭਾਗ ਲੈਣ ਵਾਲਾ ਵਿਅਕਤੀ ਯੂਜ਼ਰ ਦੀ ਫੀਡ 'ਤੇ 108p ਪਿੰਨ ਕਰੇ, ਤਾਂ HD ਵੀਡੀਓ ਟ੍ਰਾਂਸਮਿਸ਼ਨ ਦੀ ਸੁਵਿਧਾ ਮਿਲੇਗੀ।

ABOUT THE AUTHOR

...view details