ਹੈਦਰਾਬਾਦ: ਗੂਗਲ ਕ੍ਰੋਮ ਦਾ ਇਸਤੇਮਾਲ ਯੂਜ਼ਰਸ ਕਈ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਕਰਦੇ ਹਨ। ਕਈ ਵਾਰ ਭਾਸ਼ਾ ਹੋਰ ਹੋਣ ਕਰਕੇ ਵੈੱਬ 'ਤੇ ਮੌਜ਼ੂਦ ਕੰਟੈਟ ਨੂੰ ਪੜ੍ਹਨ ਲਈ ਯੂਜ਼ਰਸ ਨੂੰ ਮੁਸ਼ਕਿਲ ਹੁੰਦੀ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਗੂਗਲ ਕ੍ਰੋਮ 'Listen to this page' ਨਾਮ ਤੋਂ ਫੀਚਰ ਲੈ ਕੇ ਆਉਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੈੱਬ ਪੇਜ ਦਾ ਕੰਟੈਟ ਆਪਣੀ ਪਸੰਦ ਦੀ ਭਾਸ਼ਾ ਅਤੇ ਅਵਾਜ਼ 'ਚ ਸੁਣ ਸਕਣਗੇ। 9to5 Google ਦੀ ਰਿਪੋਰਟ ਅਨੁਸਾਰ, ਇਹ ਫੀਚਰ ਜਲਦ ਹੀ ਕ੍ਰੋਮ ਦੇ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।
'Listen to this page' ਫੀਚਰ 'ਚ ਕਰ ਸਕੋਗੇ ਇਹ ਕੰਮ: ਗੂਗਲ ਨੇ ਇਸ ਫੀਚਰ ਨੂੰ ਹੈਲਪ ਪੇਜ਼ ਦੇ ਰਾਹੀ ਪੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਹੁਣ ਯੂਜ਼ਰਸ ਵੈੱਬਸਾਈਟ 'ਤੇ ਪੜ੍ਹੇ ਜਾਣ ਵਾਲੇ ਟੈਕਸਟ ਨੂੰ ਆਪਣੇ ਐਂਡਰਾਈਡ 'ਤੇ ਸੁਣ ਸਕਦੇ ਹਨ। ਇਸ ਲਈ Play, Pause, Rewind ਅਤੇ Fast-Forward ਵਰਗੇ ਆਪਸ਼ਨ ਵੀ ਦਿੱਤੇ ਗਏ ਹਨ। ਯੂਜ਼ਰਸ ਆਪਣੀ ਜ਼ਰੂਰਤ ਦੇ ਅਨੁਸਾਰ ਕੰਟੈਟ ਦੀ ਪਲੇਬੈਕ ਸਪੀਡ ਨੂੰ ਘੱਟ ਜਾਂ ਜ਼ਿਆਦਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਗੂਗਲ ਯੂਜ਼ਰਸ ਨੂੰ ਪਸੰਦ ਦੀ ਆਵਾਜ ਨੂੰ ਚੁਣਨ ਦਾ ਆਪਸ਼ਨ ਵੀ ਦੇ ਰਿਹਾ ਹੈ।