ਹੈਦਰਾਬਾਦ: ਫਲਿੱਪਕਾਰਟ ਨੇ ਅੱਜ ਆਪਣੇ ਗ੍ਰਾਹਕਾਂ ਲਈ ਖੁਦ ਦਾ UPI ਹੈਂਡਲ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ ਦੇ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਆਪਣੇ ਗ੍ਰਾਹਕਾਂ ਨੂੰ ਬਿਹਤਰ ਸੁਵਿਧਾ ਦੇਣ ਲਈ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹੁਣ ਆਨਲਾਈਨ ਸ਼ਾਪਿੰਗ ਕਰਦੇ ਹੋਏ ਗ੍ਰਾਹਕਾਂ ਨੂੰ ਭੁਗਤਾਨ ਕਰਨ ਲਈ ਥਰਡ ਪਾਰਟੀ ਐਪ ਦਾ ਇਸਤੇਮਾਲ ਨਹੀਂ ਕਰਨਾ ਹੋਵੇਗਾ। ਕੰਪਨੀ ਦੀ ਇਸ ਸੇਵਾ ਦਾ ਲਾਭ ਫਲਿੱਪਕਾਰਟ ਦੇ ਰਾਹੀ ਲਿਆ ਜਾ ਸਕਦਾ ਹੈ। ਨਿਊਜ਼ ਏਜੰਸੀ IANS ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਫਲਿੱਪਕਾਰਟ UPI ਦੇ ਨਾਲ ਯੂਜ਼ਰਸ ਆਨਲਾਈਨ-ਆਫਲਾਈਨ ਲੈਣ-ਦੇਣ ਆਪਣਾ UPI ਹੈਂਡਲ ਸੈੱਟ ਕਰ ਸਕਦੇ ਹਨ। ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਸੁਪਰਕੋਇਨ, ਕੈਸ਼ਬੈਕ ਅਤੇ ਬ੍ਰਾਂਡ ਵਾਊਚਰ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ।
ਇਸ ਤਰ੍ਹਾਂ ਕਰ ਸਕੋਗੇ ਫਲਿੱਪਕਾਰਟ ਰਾਹੀ ਭੁਗਤਾਨ: ਹੁਣ ਤੁਸੀਂ ਫਲਿੱਪਕਾਰਟ ਤੋਂ UPI ਦੇ ਰਾਹੀ ਪ੍ਰੋਡਕਟਸ ਦੇ ਲਈ ਭੁਗਤਾਨ ਕਰ ਸਕਦੇ ਹੋ। ਹੁਣ ਤੁਹਾਨੂੰ ਪ੍ਰੋਡਕਟ ਚੁਣਨ ਤੋਂ ਬਾਅਦ ਭੁਗਤਾਨ ਦੇ ਆਪਸ਼ਨ 'ਤੇ UPI ਆਈਡੀ ਸਕੈਨ ਅਤੇ ਪੇ ਕਰਨ ਦਾ ਆਪਸ਼ਨ ਦਿਖੇਗਾ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਯੂਜ਼ਰਸ ਰਿਚਾਰਜ਼ ਅਤੇ ਬਿੱਲ ਦਾ ਭੁਗਤਾਨ ਵੀ ਫਲਿੱਪਕਾਰਟ ਰਾਹੀ ਕਰ ਸਕਣਗੇ। ਫਲਿੱਪਕਾਰਟ ਨੇ Axis ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸ 'ਚ ਯੂਜ਼ਰਸ ਫਲਿੱਪਕਾਰਟ ਐਪ ਦਾ ਇਸਤੇਮਾਲ ਕਰਕੇ ਆਪਣੇ ਲੈਣ-ਦੇਣ ਲਈ @fkaxis ਹੈਂਡਲ ਦੇ ਨਾਲ UPI ਲਈ ਰਜਿਸਟਰ ਕਰ ਸਕਦੇ ਹਨ।