ਹੈਦਰਾਬਾਦ:ਫਲਿੱਪਕਾਰਟ ਦਾ ਇਸਤੇਮਾਲ ਯੂਜ਼ਰਸ ਔਨਲਾਈਨ ਸ਼ਾਪਿੰਗ ਕਰਨ ਲਈ ਕਰਦੇ ਹਨ। ਇਸ ਐਪ ਦਾ ਕਈ ਦੇਸ਼ਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਰਾਹੀ ਲੋਕ ਘਰ ਬੈਠੇ ਹੀ ਸਾਮਾਨ ਨੂੰ ਆਰਡਰ ਕਰਦੇ ਹਨ ਅਤੇ ਆਰਡਰ ਕੀਤਾ ਸਾਮਾਨ ਹਫ਼ਤੇ ਤੱਕ ਆ ਜਾਂਦਾ ਹੈ। ਆਰਡਰ ਕੀਤੇ ਸਾਮਾਨ ਲਈ ਲੋਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਫਲਿੱਪਕਾਰਟ ਨੇ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ, ਜਿਸਦਾ ਨਾਮ 'Flipkart Minutes' ਹੈ। ਫਿਲਹਾਲ, ਇਸ ਸੇਵਾ ਨੂੰ ਬੈਂਗਲੁਰੂ 'ਚ ਸ਼ੁਰੂ ਕੀਤਾ ਗਿਆ ਹੈ।
ਫਲਿੱਪਕਾਰਟ ਨੇ ਸ਼ੁਰੂ ਕੀਤੀ ਨਵੀਂ ਸੇਵਾ: Flipkart Minutes ਰਾਹੀ ਹੁਣ ਲੋਕਾਂ ਨੂੰ ਆਪਣਾ ਆਰਡਰ ਕੀਤਾ ਸਾਮਾਨ ਕੁਝ ਹੀ ਮਿੰਟਾਂ 'ਚ ਮਿਲ ਜਾਵੇਗਾ। ਜਾਣਕਾਰੀ ਅਨੁਸਾਰ, ਇਲੈਕਟ੍ਰੋਨਿਕਸ ਤੋਂ ਲੈ ਕੇ ਕਰਿਆਨੇ ਤੱਕ, ਹਰ ਤਰ੍ਹਾਂ ਦਾ ਸਾਮਾਨ 8 ਤੋਂ 16 ਮਿੰਟ ਦੇ ਅੰਦਰ ਡਿਲੀਵਰ ਹੋ ਜਾਵੇਗਾ। ਇਸ ਪਲੇਟਫਾਰਮ ਦੇ ਆਉਣ ਨਾਲ ਬਾਜ਼ਾਰ 'ਚ Instamart, Zepto, Blinkit ਵਰਗੀਆਂ ਸੁਵਿਧਾਵਾਂ ਨੂੰ ਟੱਕਰ ਮਿਲੇਗੀ।