ਹੈਦਰਾਬਾਦ:Nothing ਨੇ ਕੱਲ੍ਹ Nothing Phone 2a ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਹੈ। Nothing ਦਾ ਇਹ ਫੋਨ ਹੁਣ ਤੱਕ ਦਾ ਸਭ ਤੋਂ ਸਸਤਾ ਫੋਨ ਹੈ। ਇਸਦੀ ਵਿਕਰੀ ਫਲਿੱਪਕਾਰਟ 'ਤੇ ਹੋਵੇਗੀ। ਅੱਜ Nothing Phone 2a ਦੀ ਫਲੈਸ਼ ਸੇਲ 'ਚ ਦਿਲਚਸਪੀ ਰੱਖਣ ਵਾਲੇ ਗ੍ਰਾਹਕ ਇਸ ਫੋਨ ਨੂੰ ਖਰੀਦ ਸਕਣਗੇ।
Nothing Phone 2a ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 2a ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ, 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 25,999 ਅਤੇ 12GB+256GB ਸਟੋਰੇਜ ਦੀ ਕੀਮਤ 27,999 ਰੁਪਏ ਹੈ। ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
Nothing Phone 2a ਸਮਾਰਟਫੋਨ ਦਾ ਡਿਜ਼ਾਈਨ: Nothing Phone 2a ਸਮਾਰਟਫੋਨ ਦੇ ਪਿਛਲੇ ਪਾਸੇ ਗਿਲਫ਼ ਇੰਟਰਫੇਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਫੋਨ ਬਲੈਕ ਅਤੇ ਸਫ਼ੈਦ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ। Nothing Phone 2a ਸਮਾਰਟਫੋਨ ਇੱਕ ਫਲੈਟ ਡਿਸਪਲੇ ਅਤੇ ਫਲੈਟ ਕਿਨਾਰਿਆ ਦੇ ਨਾਲ ਆਵੇਗਾ। ਇਸਦੇ ਨਾਲ ਹੀ Nothing Phone 2a ਸਮਾਰਟਫੋਨ ਦੇ ਡਿਜ਼ਾਈਨ 'ਚ ਮੈਟ ਫਿਨਿਸ਼ ਵੀ ਹੈ।
Nothing Phone 2a ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 2a ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ 7200 ਅਲਟ੍ਰਾ SoC ਅਤੇ 12GB ਤੱਕ ਦੀ ਰੈਮ ਦਾ ਸਪੋਰਟ ਮਿਲੇਗਾ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿੱਛਲੇ ਪਾਸੇ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਪ੍ਰਾਈਮਰੀ ਸੈਂਸਰ ਅਤੇ 50MP ਅਲਟ੍ਰਾ ਵਾਈਡ ਐਂਗਲ ਲੈਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 32MP ਦਾ ਫਰੰਟ ਫੇਸਿੰਗ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਅੱਜ Nothing Phone 2a ਸਮਾਰਟਫੋਨ ਦੀ ਫਲੈਸ਼ ਸੇਲ: Nothing Phone 2a ਸਮਾਰਟਫੋਨ ਭਾਰਤ ਅਤੇ ਪੂਰੇ ਵਿਸ਼ਵ 'ਚ ਕੱਲ੍ਹ ਲਾਂਚ ਕੀਤਾ ਗਿਆ ਹੈ, ਪਰ Nothing ਨੇ ਸੋਸ਼ਲ ਮੀਡੀਆ 'ਤੇ #THE100 Drops ਸੇਲ ਦਾ ਐਲਾਨ ਪਹਿਲਾ ਹੀ ਕਰ ਦਿੱਤਾ ਸੀ। ਅੱਜ Nothing Phone 2a ਸਮਾਰਟਫੋਨ ਦੀ ਫਲੈਸ਼ ਸੇਲ ਹੈ। ਇਸ ਸੇਲ ਦੌਰਾਨ ਦਿਲਚਸਪੀ ਰੱਖਣ ਵਾਲੇ ਗ੍ਰਾਹਕਾਂ ਨੂੰ ਫੋਨ ਦੀ ਲਾਂਚਿੰਗ ਤੋਂ ਇੱਕ ਦਿਨ ਬਾਅਦ ਸਮਾਰਟਫੋਨ ਖਰੀਦਣ ਦਾ ਮੌਕਾ ਮਿਲਦਾ ਹੈ।