ਹੈਦਰਾਬਾਦ: Tecno ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Tecno POVA 6 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਹੈ। ਅੱਜ Tecno POVA 6 Pro ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਤੁਸੀਂ ਸਪੈਸ਼ਲ ਲਾਂਚ ਪ੍ਰਾਈਸ ਦੇ ਨਾਲ ਇਸ ਫੋਨ ਨੂੰ ਖਰੀਦ ਸਕੋਗੇ। ਇਸ ਫੋਨ ਦੇ ਨਾਲ ਫ੍ਰੀ ਸਪੀਕਰ ਵੀ ਦਿੱਤੇ ਜਾ ਰਹੇ ਹਨ।
Tecno POVA 6 Pro ਸਮਾਰਟਫੋਨ ਦੀ ਪਹਿਲੀ ਸੇਲ: Tecno POVA 6 Pro ਸਮਾਰਟਫੋਨ ਦੀ ਅੱਜ ਪਹਿਲੀ ਸੇਲ ਦੁਪਹਿਰ 12 ਵਜੇ ਲਾਈਵ ਹੋਣ ਜਾ ਰਹੀ ਹੈ। ਇਸ ਫੋਨ ਦੀ ਖਰੀਦਦਾਰੀ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਕੀਤੀ ਜਾ ਸਕੇਗੀ। ਕੰਪਨੀ ਆਪਣੇ ਗ੍ਰਾਹਕਾਂ ਨੂੰ ਇਸ ਫੋਨ ਦੀ ਖਰੀਦਦਾਰੀ 'ਤੇ ਸਪੈਸ਼ਲ ਲਾਂਚ ਆਫ਼ਰ ਦਾ ਫਾਇਦਾ ਵੀ ਦੇ ਰਹੀ ਹੈ।
Tecno POVA 6 Pro ਸਮਾਰਟਫੋਨ ਦੀ ਕੀਮਤ:ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 22,998 ਰੁਪਏ ਅਤੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 24,998 ਰੁਪਏ ਰੱਖੀ ਗਈ ਹੈ। ਸੇਲ ਦੌਰਾਨ ਇਸ ਫੋਨ ਦੇ 8GB+256GB ਦੀ ਕੀਮਤ 19,999 ਰੁਪਏ ਅਤੇ 12GB+256GB ਦੀ ਕੀਮਤ 21,999 ਰੁਪਏ ਹੋ ਜਾਵੇਗੀ। ਇਸ ਫੋਨ 'ਤੇ 2,000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ 8GB+256GB ਨੂੰ 17,999 ਰੁਪਏ ਅਤੇ 12GB+256GB ਨੂੰ 19,999 ਰੁਪਏ 'ਚ ਖਰੀਦ ਸਕੋਗੇ। ਇਨ੍ਹਾਂ ਹੀ ਨਹੀਂ ਫੋਨ ਦੀ ਖਰੀਦਦਾਰੀ 'ਤੇ ਗ੍ਰਾਹਕਾਂ ਨੂੰ 4,999 ਰੁਪਏ ਦੇ ਫ੍ਰੀ ਸਪੀਕਰ ਵੀ ਆਫ਼ਰ ਕੀਤੇ ਜਾ ਰਹੇ ਹਨ।
Tecno POVA 6 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+Resolution ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6080 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB+12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 70 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗਾ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 10x ਇੰਨ ਸੈਂਸਰ ਜ਼ੂਮ ਦੇ ਨਾਲ 108MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਡੈਪਥ ਸੈਂਸਰ AI ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਜਾ ਸਕਦਾ ਹੈ।