ਹੈਦਰਾਬਾਦ: ਐਲੋਨ ਮਸਕ ਅਤੇ ਬ੍ਰਾਜੀਲ ਕੋਰਟ ਵਿਚਕਾਰ ਲੰਬੇ ਸਮੇਂ ਤੋਂ ਇੱਕ ਮਾਮਲਾ ਚੱਲ ਰਿਹਾ ਸੀ। ਇਸ ਦੌਰਾਨ ਹੁਣ X ਨੂੰ ਵੱਡਾ ਝਟਕਾ ਲੱਗਾ ਹੈ। ਬ੍ਰਾਜੀਲ ਦੀ ਸੁਪਰੀਮ ਕੋਰਟ ਨੇ X ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ। ਜੇਕਰ ਕੋਈ VPN ਲਗਾ ਕੇ ਇਸ ਐਪ ਦਾ ਇਸਤੇਮਾਲ ਕਰਦਾ ਹੈ, ਤਾਂ ਉਸਨੂੰ ਜੁਰਮਾਨਾ ਲੱਗ ਸਕਦਾ ਹੈ। ਹੁਣ ਹਰ ਕਿਸੇ ਦੇ ਮਨ 'ਚ ਸਵਾਲ ਹੈ ਕਿ ਅਜਿਹਾ ਕਿਉ ਹੋਇਆ ਹੈ।
ਬ੍ਰਾਜੀਲ ਕੋਰਟ X ਤੋਂ ਲੰਬੇ ਸਮੇਂ ਤੋਂ ਨਾਰਾਜ਼ ਸੀ, ਪਰ ਬੀਤੇ ਕੁਝ ਦਿਨਾਂ 'ਚ ਇਹ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਇਸਦਾ ਕਾਰਨ X ਦੀ ਪਾਲਿਸੀ ਹੈ। ਕੋਰਟ ਨੇ ਕਿਹਾ ਕਿ X ਦੇਸ਼ 'ਚ ਲੋਕਤੰਤਰ ਨੂੰ ਕੰਮਜ਼ੋਰ ਕਰਨ ਵਰਗੀਆਂ ਚੀਜ਼ਾਂ ਨੂੰ ਵਧਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦ X 'ਤੇ ਅਜਿਹੇ ਦੋਸ਼ ਲੱਗੇ ਹਨ। ਪਹਿਲਾ ਵੀ ਬ੍ਰਾਜੀਲ 'ਚ X ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
X 'ਤੇ ਜ਼ੁਰਮਾਨਾ: X ਨੂੰ ਬੈਨ ਕਰਨ ਦੇ ਨਾਲ ਹੀ ਕੋਰਟ ਨੇ ਪਲੇਟਫਾਰਮ 'ਤੇ 40 ਕਰੋੜ ਦਾ ਜ਼ੁਰਮਾਨਾ ਵੀ ਲਗਾਇਆ ਹੈ। ਦੱਸ ਦਈਏ ਕਿ X ਨੂੰ ਪਹਿਲਾ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ, ਪਰ X ਨੇ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਰਕੇ ਇਸ ਪਲੇਟਫਾਰਮ ਨੂੰ ਬੈਨ ਕਰਨ ਦਾ ਫੈਸਲਾ ਲਿਆ ਗਿਆ।