ਹੈਦਰਾਬਾਦ: ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜੇਕਰ ਤੁਹਾਡਾ ਫੋਨ ਵੀ ਚੋਰੀ ਜਾਂ ਗੁਆਚ ਗਿਆ ਹੈ ਤਾਂ ਗੂਗਲ ਦਾ ਇੱਕ ਫੀਚਰ ਤੁਹਾਡੇ ਕੰਮ ਆ ਸਕਦਾ ਹੈ। ਇਸ ਫੀਚਰ ਰਾਹੀ ਤੁਸੀਂ ਆਪਣੇ ਚੋਰੀ ਜਾਂ ਗੁਆਚੇ ਹੋਏ ਫੋਨ ਨੂੰ ਵਾਪਸ ਪਾ ਸਕਦੇ ਹੋ ਅਤੇ ਆਪਣੇ ਡਾਟਾ ਨੂੰ ਸੁਰੱਖਿਅਤ ਕਰ ਸਕਦੇ ਹੋ। ਅੱਜ ਦੇ ਸਮੇਂ 'ਚ ਲੋਕ ਸਮਾਰਟਫੋਨ ਦਾ ਬਹੁਤ ਇਸਤੇਮਾਲ ਕਰਦੇ ਹਨ। ਇਸਦਾ ਇਸਤੇਮਾਲ ਬੈਂਕਿੰਗ ਸੁਵਿਧਾ ਲਈ ਵੀ ਕੀਤਾ ਜਾਂਦਾ ਹੈ ਅਤੇ ਸਮਾਰਟਫੋਨ 'ਚ ਕੁਝ ਪਰਸਨਲ ਡਾਟਾ ਵੀ ਹੁੰਦਾ ਹੈ। ਇਸ ਲਈ ਹਮੇਸ਼ਾ ਫੋਨ ਚੋਰੀ ਹੋਣ ਦਾ ਡਰ ਲੋਕਾਂ ਨੂੰ ਸਤਾਉਂਦਾ ਰਹਿੰਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਫੋਨ ਚੋਰੀ ਜਾਂ ਗੁਆਚ ਜਾਵੇ ਤਾਂ ਗੂਗਲ ਦਾ ਇੱਕ ਫੀਚਰ ਤੁਹਾਡੇ ਕੰਮ ਆ ਸਕਦਾ ਹੈ। ਇਸ ਰਾਹੀ ਤੁਸੀਂ ਗੁਆਚੇ ਹੋਏ ਫੋਨ ਨੂੰ ਲੱਭ ਸਕਦੇ ਹੋ ਅਤੇ ਆਪਣਾ ਡਾਟਾ ਬਚਾ ਸਕਦੇ ਹੋ।
ਗੂਗਲ ਦੇ Find My Device ਦਾ ਇਸਤੇਮਾਲ ਕਰੋ
ਚੋਰੀ ਜਾਂ ਗੁਆਚੇ ਹੋਏ ਐਂਡਰਾਈਡ ਫੋਨ ਨੂੰ ਲੱਭਣ ਲਈ ਤੁਸੀਂ Find My Device ਦਾ ਇਸਤੇਮਾਲ ਕਰ ਸਕਦੇ ਹੋ। ਇਹ ਫੀਚਰ ਸਾਰੇ ਫੋਨਾਂ 'ਚ ਮੌਜ਼ੂਦ ਹੁੰਦਾ ਹੈ। ਇਸ ਰਾਹੀ ਤੁਸੀਂ ਆਪਣੇ ਫੋਨ ਨੂੰ ਲੋਕੇਟ, ਸੁਰੱਖਿਅਤ ਅਤੇ ਡਾਟਾ ਨੂੰ ਮਿਟਾ ਵੀ ਸਕਦੇ ਹੋ।