ਪੰਜਾਬ

punjab

ETV Bharat / technology

ਐਲੋਨ ਮਸਕ ਦਾ ਯੂਜ਼ਰਸ ਨੂੰ ਤੌਹਫ਼ਾ! ਜਲਦ ਪੇਸ਼ ਕੀਤਾ ਜਾਵੇਗਾ ਇਹ ਸ਼ਾਨਦਾਰ ਫੀਚਰ - X Private Like Feature - X PRIVATE LIKE FEATURE

X Private Like Feature: ਐਲੋਨ ਮਸਕ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹਨ। ਇਸ ਫੀਚਰ ਦਾ ਨਾਮ ਪ੍ਰਾਈਵੇਟ ਲਾਈਕ ਹੋਵੇਗਾ।

X Private Like Feature
X Private Like Feature (Getty Images)

By ETV Bharat Tech Team

Published : Jun 12, 2024, 1:00 PM IST

ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਐਪ ਨੂੰ ਲਗਾਤਾਰ ਤਕਨੀਕੀ ਖਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦੇ ਚਲਦਿਆਂ ਮਸਕ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰਦੇ ਰਹਿੰਦੇ ਹਨ। ਹੁਣ ਮਸਕ ਪ੍ਰਾਈਵੇਟ ਲਾਈਕ ਨਾਮ ਦੇ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹਨ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੇ ਪੋਸਟਾਂ ਨਾਲ ਇੰਟਰੈਕਟ ਕਰਨ ਦਾ ਤਰੀਕਾ ਬਦਲ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ, ਇਹ ਬਦਲਾਅ ਅੱਜ ਤੋਂ ਹੀ ਸ਼ੁਰੂ ਹੋ ਸਕਦਾ ਹੈ। ਪ੍ਰਾਈਵੇਟ ਲਾਈਕ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਦੁਆਰਾ ਕਿਸੇ ਵੀ ਪੋਸਟ ਨੂੰ ਦਿੱਤੇ ਜਾਣ ਵਾਲੇ ਲਾਈਕ ਡਿਫੌਲਟ ਰੂਪ ਨਾਲ ਹਾਈਡ ਰਹਿਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੁਵਿਧਾ X ਦੇ ਪ੍ਰੀਮੀਅਮ ਸਬਸਕ੍ਰਾਈਬਰਸ ਲਈ ਪਹਿਲਾ ਤੋਂ ਹੀ ਉਪਲਬਧ ਹੈ। ਹੁਣ ਇਹ ਫੀਚਰ ਸਾਰੇ ਯੂਜ਼ਰਸ ਲਈ ਲਿਆਂਦਾ ਜਾ ਰਿਹਾ ਹੈ।

ਪ੍ਰਾਈਵੇਟ ਲਾਈਕ ਫੀਚਰ ਦਾ ਫਾਇਦਾ: ਐਲੋਨ ਮਸਕ ਇਸ ਫੀਚਰ ਨੂੰ ਸਪੋਰਟ ਕਰ ਰਹੇ ਹਨ। ਇਸ ਫੀਚਰ ਬਾਰੇ ਮਸਕ ਨੇ ਖੁਦ ਜਾਣਕਾਰੀ ਦਿੱਤੀ ਹੈ। ਇੱਕ ਸਟੋਰੀ ਪੋਸਟ ਨੂੰ ਉਨ੍ਹਾਂ ਨੇ ਦੁਬਾਰਾ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ," ਲੋਕਾਂ ਨੂੰ ਬਿਨ੍ਹਾਂ ਕਿਸੇ ਖਤਰੇ ਦੇ ਪੋਸਟ ਲਾਈਕ ਕਰਨ ਦੀ ਆਗਿਆ ਦੇਣਾ ਜ਼ਰੂਰੀ ਹੈ!" ਮਸਕ ਦਾ ਮੰਨਣਾ ਹੈ ਕਿ ਪ੍ਰਾਈਵੇਟ ਲਾਈਕ ਫੀਚਰ ਯੂਜ਼ਰਸ ਨੂੰ ਵੱਡੇ ਖਤਰੇ ਤੋਂ ਬਚਾ ਸਕਦਾ ਹੈ।

ਪ੍ਰਾਈਵੇਟ ਲਾਈਕ ਫੀਚਰ ਦਾ ਉਦੇਸ਼:ਕੁਝ ਹਫ਼ਤੇ ਪਹਿਲਾ ਹੀ X ਦੇ ਇੰਜੀਨੀਅਰਿੰਗ ਡਾਇਰੈਕਟਰ ਹਾਓਫੀ ਵੈਂਗ ਨੇ ਦੱਸਿਆ ਸੀ ਇਸ ਬਦਲਾਅ ਦਾ ਉਦੇਸ਼ ਯੂਜ਼ਰਸ ਦੀ ਪ੍ਰਾਈਵੇਸੀ ਦੀ ਰੱਖਿਆ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਕਈ ਯੂਜ਼ਰਸ ਕਦੇ-ਕਦੇ ਅਜਿਹੇ ਕੰਟੈਟ ਨੂੰ ਵੀ ਲਾਈਕ ਕਰ ਦਿੰਦੇ ਹਨ, ਜਿਸਨੂੰ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗੇ। ਹੁਣ ਪ੍ਰਾਈਵੇਟ ਲਾਈਕ ਫੀਚਰ ਆਉਣ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਦੱਸ ਦਈਏ ਕਿ ਪੋਸਟ ਕਰਨ ਵਾਲੇ ਯੂਜ਼ਰਸ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦੀ ਪੋਸਟ ਨੂੰ ਕਿਸਨੇ ਲਾਈਕ ਕੀਤਾ ਹੈ ਅਤੇ ਕਿੰਨੇ ਲਾਈਕ ਪੋਸਟ ਤੇ ਆ ਚੁੱਕੇ ਹਨ, ਪਰ ਕੋਈ ਹੋਰ ਵਿਅਕਤੀ ਇਹ ਨਹੀਂ ਦੇਖ ਸਕੇਗਾ। ਇਸ ਤਰ੍ਹਾਂ ਯੂਜ਼ਰਸ ਬਿਨ੍ਹਾਂ ਕਿਸੇ ਚਿੰਤਾ ਦੇ ਪੋਸਟਾਂ ਨੂੰ ਲਾਈਕ ਕਰ ਸਕਣਗੇ।

ABOUT THE AUTHOR

...view details