ਪੰਜਾਬ

punjab

ETV Bharat / technology

ਐਲੋਨ ਮਸਕ ਨੇ ਯੂਜ਼ਰਸ ਨੂੰ ਦਿੱਤੀ ਖੁਸ਼ਖਬਰੀ, ਚੁਣੇ ਹੋਏ ਯੂਜ਼ਰਸ ਨੂੰ ਮਿਲੇਗੀ ਫ੍ਰੀ ਪ੍ਰੀਮੀਅਮ ਸੁਵਿਧਾ - Elon Musk - ELON MUSK

Elon Musk: ਐਲੋਨ ਮਸਕ ਨੇ ਆਪਣੇ X ਯੂਜ਼ਰਸ ਨੂੰ ਖੁਸ਼ਖਬਰੀ ਦਿੱਤੀ ਹੈ। ਕੰਪਨੀ ਨੇ ਚੁਣੇ ਹੋਏ ਯੂਜ਼ਰਸ ਨੂੰ ਫ੍ਰੀ 'ਚ ਪ੍ਰੀਮੀਅਮ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ।

Elon Musk
Elon Musk

By ETV Bharat Tech Team

Published : Mar 28, 2024, 12:05 PM IST

ਹੈਦਰਾਬਾਦ: ਐਲੋਨ ਮਸਕ X 'ਚ ਕਈ ਬਦਲਾਅ ਕਰਦੇ ਰਹਿੰਦੇ ਹਨ। ਹੁਣ ਮਸਕ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ। ਕੰਪਨੀ ਨੇ ਚੁਣੇ ਹੋਏ X ਯੂਜ਼ਰਸ ਨੂੰ ਫ੍ਰੀ 'ਚ ਪ੍ਰੀਮੀਅਮ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ 2,500 ਤੋਂ ਜ਼ਿਆਦਾ ਵੈਰੀਫਾਈਡ ਸਬਸਕ੍ਰਾਈਬਰ ਫਾਲੋਅਰਜ਼ ਵਾਲੇ X ਯੂਜ਼ਰਸ ਨੂੰ ਫ੍ਰੀ 'ਚ ਪ੍ਰੀਮੀਅਮ ਸੁਵਿਧਾ ਮਿਲੇਗੀ, ਜਦਕਿ 5,000 ਤੋਂ ਜ਼ਿਆਦਾ ਫਾਲੋਅਰਜ਼ ਵਾਲੇ ਲੋਕਾਂ ਨੂੰ ਪ੍ਰੀਮੀਅਮ+ਸੁਵਿਧਾ ਫ੍ਰੀ 'ਚ ਮਿਲੇਗੀ।

ਮਿਲੇਗਾ ਇਹ ਫਾਇਦਾ:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਬਸਕ੍ਰਾਈਬਰ ਪਲੈਨ 'ਚ ਯੂਜ਼ਰਸ ਨੂੰ ਐਡ ਫ੍ਰੀ ਅਨੁਭਵ ਮਿਲੇਗਾ ਅਤੇ ਇਸ 'ਚ ਯੂਜ਼ਰਸ ਨੂੰ ਟਵੀਟ ਐਡਿਟ ਕਰਨ ਸਮੇਤ ਹੋਰ ਵੀ ਕਈ ਫੀਚਰਸ ਮਿਲਣਗੇ। ਦੂਜੇ ਪਾਸੇ, ਪ੍ਰੀਮੀਅਮ+ਸੁਵਿਧਾ ਨੂੰ ਮਸਕ ਦੇ ਚੈਟਜੀਪੀਟੀ ਸਟਾਈਲ ਚੈਟਬਾਟ GrokAI ਦਾ ਐਕਸੈਸ ਮਿਲੇਗਾ। ਮਸਕ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਪੁਸ਼ਟੀ ਕੀਤੀ ਸੀ ਕਿ GrokAI ਪ੍ਰੀਮੀਅਮ ਗ੍ਰਾਹਕਾਂ ਲਈ ਉਪਲਬਧ ਹੋਵੇਗਾ।

GrokAI ਦੀ ਕੀਮਤ: GrokAI ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਗਿਆ ਸੀ। ਹੁਣ ਤੱਕ GrokAI X ਪ੍ਰੀਮੀਅਮ+ਸਬਸਕ੍ਰਿਪਸ਼ਨ ਵਾਲੇ ਲੋਕਾਂ ਲਈ ਉਪਲਬਧ ਸੀ, ਜਿਸਦੀ ਕੀਮਤ ਹਰ ਮਹੀਨੇ 1,300 ਰੁਪਏ ਅਤੇ ਹਰ ਸਾਲ 13,600 ਰੁਪਏ ਹੈ।

ਟਵਿੱਟਰ ਬਲੂ ਟਿੱਕ ਦੀ ਭਾਰਤ 'ਚ ਕੀਮਤ: ਭਾਰਤ 'ਚ ਐਂਡਰਾਈਡ ਅਤੇ IOS ਦੋਨੋ ਹੀ ਡਿਵਾਈਸਾਂ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ 900 ਰੁਪਏ ਹਰ ਮਹੀਨੇ ਹੈ। ਵੈੱਬ ਲਈ ਇਸਦੀ ਕੀਮਤ 650 ਰੁਪਏ ਹਰ ਮਹੀਨੇ ਹੈ। ਯੂਜ਼ਰਸ ਵੈੱਬ 'ਚ 6,800 ਰੁਪਏ ਦੀ ਕੀਮਤ ਦਾ ਸਾਲਾਨਾ ਪਲੈਨ ਵੀ ਚੁਣ ਸਕਦੇ ਹਨ। IOS ਅਤੇ ਐਂਡਰਾਈਡ 'ਤੇ X ਦੇ ਸਾਲਾਨਾ ਸਬਸਕ੍ਰਿਪਸ਼ਨ ਪਲੈਨ ਦੀ ਕੀਮਤ 9,400 ਰੁਪਏ ਹੈ।

ABOUT THE AUTHOR

...view details