ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਯੂਜ਼ਰਸ ਦੇ ਚੈਟ ਅਨੁਭਵ ਨੂੰ ਬਿਹਤਰ ਬਣਾਉਣ ਲਈ ਚੈਟ ਫਿਲਟਰ ਫੀਚਰ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਫੀਚਰ ਬਾਰੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਮੈਟਾ ਦੇ ਸੀਈਓ ਨੇ ਕਿਹਾ ਹੈ ਕਿ ਚੈਟ ਫਿਲਟਰ ਫੀਚਰ ਯੂਜ਼ਰਸ ਨੂੰ ਤਰੁੰਤ ਮੈਸੇਜ ਸਰਚ ਕਰਨ 'ਚ ਮਦਦ ਕਰੇਗਾ।
ਵਟਸਐਪ ਯੂਜ਼ਰਸ ਲਈ ਆਇਆ ਚੈਟ ਫਿਲਟਰ ਫੀਚਰ: ਵਟਸਐਪ ਯੂਜ਼ਰਸ ਲਈ ਚੈਟ ਫਿਲਟਰ ਫੀਚਰ ਨੂੰ ਪੇਸ਼ ਕਰ ਦਿੱਤਾ ਗਿਆ ਹੈ। ਕੰਪਨੀ ਅਨੁਸਾਰ, ਇਸ ਫੀਚਰ ਦੇ ਆਉਣ ਨਾਲ ਚੈਟ ਖੋਲ੍ਹਣ 'ਤੇ ਸਹੀ ਗੱਲਬਾਤ ਨੂੰ ਸਰਚ ਕਰਨ 'ਚ ਲੱਗਣ ਵਾਲੇ ਸਮੇਂ ਦੀ ਬਚਤ ਹੋਵੇਗੀ। ਇਸ ਫੀਚਰ 'ਤੇ ਕੰਪਨੀ ਕਾਫ਼ੀ ਸਮੇਂ ਤੋਂ ਕੰਮ ਕਰ ਰਹੀ ਹੈ। ਹੁਣ ਕੰਪਨੀ ਨੇ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਚੈਟ ਫਿਲਟਰ ਫੀਚਰ ਦੀ ਵਰਤੋ: ਜ਼ਰੂਰੀ ਮੈਸੇਜਾਂ ਨੂੰ ਸਰਚ ਕਰਨ ਲਈ ਕੰਪਨੀ ਨੇ ਯੂਜ਼ਰਸ ਨੂੰ All, Unread ਅਤੇ Group ਵਰਗੇ ਆਪਸ਼ਨ ਦਿੱਤੇ ਹਨ। All ਫਿਲਟਰ ਸਾਰੀਆਂ ਚੈਟਾਂ ਨੂੰ ਡਿਸਪਲੇ ਕਰੇਗਾ, Unread ਉਨ੍ਹਾਂ ਮੈਸੇਜਾਂ ਨੂੰ ਦਿਖਾਵੇਗਾ, ਜਿਨ੍ਹਾਂ ਨੂੰ ਯੂਜ਼ਰਸ ਨੇ ਦੇਖਿਆ ਨਹੀਂ ਹੈ ਅਤੇ ਇਨ੍ਹਾਂ 'ਚ ਉਹ ਮੈਸੇਜ ਵੀ ਨਜ਼ਰ ਆਉਣਗੇ, ਜਿਨ੍ਹਾਂ ਨੂੰ ਯੂਜ਼ਰਸ ਦੇ ਦੇਖ ਕੇ ਅਨਰੀਡ ਕਰ ਦਿੱਤਾ ਹੈ, ਜਦਕਿ ਗਰੁੱਪ ਫਿਲਟਰ 'ਚ ਗਰੁੱਪ ਚੈਟਾਂ ਨੂੰ ਦੇਖਿਆ ਜਾ ਸਕੇਗਾ। ਵਟਸਐਪ ਦੇ ਚੈਟ ਫਿਲਟਰ ਫੀਚਰ ਨੂੰ ਦੁਨੀਆਂ ਭਰ 'ਚ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
'Recently Online' ਫੀਚਰ:ਇਸ ਤੋਂ ਇਲਾਵਾ, ਹੁਣ ਵਟਸਐਪ ਨੇ ਆਪਣੇ ਯੂਜ਼ਰਸ ਲਈ 'Recently Online' ਫੀਚਰ ਨੂੰ ਵੀ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ 'ਚ 'Recently Online' ਕੰਟੈਕਟਸ ਵਾਲਾ ਸੈਕਸ਼ਨ ਦੇਖਿਆ ਜਾ ਸਕਦਾ ਹੈ। ਇਸ ਫੀਚਰ ਦਾ ਇਸਤੇਮਾਲ ਯੂਜ਼ਰਸ ਕੰਟੈਕਟਸ ਨੂੰ ਕਾਲ ਕਰਨ ਤੋਂ ਪਹਿਲਾ ਉਨ੍ਹਾਂ ਦੀ ਵਟਸਐਪ ਉਪਲਬਧਤਾ ਨੂੰ ਚੈੱਕ ਕਰਨ ਲਈ ਕਰ ਸਕਦੇ ਹਨ।