ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ 'ਤੇ ਬਿਜ਼ਨੇਸ ਕਰਨ ਵਾਲੇ ਯੂਜ਼ਰਸ ਨੂੰ ਇੱਕ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਇਸ ਫੀਚਰ ਦਾ ਨਾਮ 'Contact Notes' ਹੋਵੇਗਾ। ਇਹ ਫੀਚਰ ਯੂਜ਼ਰਸ ਨੂੰ ਵੈੱਬ ਵਰਜ਼ਨ 'ਚ ਮਿਲੇਗਾ।
ਵਟਸਐਪ ਯੂਜ਼ਰਸ ਨੂੰ ਮਿਲੇਗਾ 'Contact Notes' ਫੀਚਰ: ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WabetaInfo ਨੇ 'Contact Notes' ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦਾ ਨਾਮ 'Contact Notes' ਹੈ। ਇਹ ਫੀਚਰ ਵੈੱਬ ਯੂਜ਼ਰਸ ਨੂੰ ਮਿਲੇਗਾ। ਇਸ ਫੀਚਰ ਰਾਹੀ ਯੂਜ਼ਰਸ ਨੂੰ ਬਿਜ਼ਨੇਸ ਅਕਾਊਂਟਸ 'ਚ ਗ੍ਰਾਹਕਾਂ ਦੇ ਸੰਪਰਕ ਅਤੇ ਉਨ੍ਹਾਂ ਦੇ ਨਾਲ ਗੱਲਬਾਤ 'ਚ ਮਿਲੀ ਜਾਣਕਾਰੀ ਨੂੰ ਸੇਵ ਕਰਨ ਦੀ ਸੁਵਿਧਾ ਮਿਲਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਲਈ ਇਸ ਫੀਚਰ ਨੂੰ ਲਿਆਉਣ 'ਤੇ ਅਜੇ ਕੰਮ ਚੱਲ ਰਿਹਾ ਹੈ, ਪਰ ਫਿਲਹਾਲ ਕੰਪਨੀ ਵਟਸਐਪ ਵੈੱਬ ਯੂਜ਼ਰਸ ਲਈ ਇਸ ਫੀਚਰ ਨੂੰ ਪੇਸ਼ ਕਰਨ ਦਾ ਕੰਮ ਕਰ ਰਹੀ ਹੈ।
WabetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: WabetaInfo ਨੇ X 'ਤੇ ਇੱਕ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ, ਜਿਸ ਚ ਦੇਖਿਆ ਜਾ ਸਕਦਾ ਹੈ ਕਿ ਆਉਣ ਵਾਲਾ ਫੀਚਰ ਕਿਵੇਂ ਕੰਮ ਕਰੇਗਾ। ਇਸ ਫੀਚਰ ਦੀ ਮਦਦ ਨਾਲ ਵਟਸਐਪ ਦੇ ਰਾਹੀ ਆਪਣੇ ਬਿਜ਼ਨੇਸ ਨੂੰ ਵਧਾਉਣ ਅਤੇ ਚਲਾਉਣ ਵਾਲੇ ਯੂਜ਼ਰਸ ਗ੍ਰਾਹਕਾਂ ਦੀਆਂ ਕੁਝ ਜ਼ਰੂਰੀ ਗੱਲਾਂ ਨੂੰ ਉਨ੍ਹਾਂ ਦੇ ਚੈਟ ਪ੍ਰੋਫਾਈਲ ਵਿੱਚ ਆਏ ਨਵੇਂ ਸੈਕਸ਼ਨ ਨੋਟਸ ਵਿੱਚ ਲਿਖ ਸਕਣਗੇ। ਇਸ ਨਾਲ ਯੂਜ਼ਰਸ ਨੂੰ ਯਾਦ ਰਹੇਗਾ ਕਿ ਉਨ੍ਹਾਂ ਦੇ ਨਾਲ ਗ੍ਰਾਹਕ ਨੇ ਕੀ ਸੌਦੇਬਾਜ਼ੀ ਕੀਤੀ ਸੀ ਅਤੇ ਇਸ ਨਾਲ ਉਹ ਭਵਿੱਖ 'ਚ ਆਪਣਾ ਕਾਰੋਬਾਰ ਵਧਾ ਸਕਦੇ ਹਨ।
ਬਿਜ਼ਨੇਸ ਕਰਨ ਵਾਲੇ ਗ੍ਰਾਹਕਾਂ ਨੂੰ ਮਿਲੇਗਾ ਲਾਭ: ਵਟਸਐਪ ਬਿਜ਼ਨੇਸ ਯੂਜ਼ਰਸ ਇਸ ਫੀਚਰ ਰਾਹੀ ਗ੍ਰਾਹਕਾਂ ਦੀਆਂ ਕੁਝ ਜਾਣਕਾਰੀਆਂ ਜਿਵੇਂ ਕਿ ਪਹਿਲੀ ਮੁਲਾਕਾਤ ਅਤੇ ਗੱਲਬਾਤ, ਗ੍ਰਾਹਕ ਦੀ ਪਸੰਦ, ਭੁਗਤਾਨ ਦੀ ਜਾਣਕਾਰੀ ਆਦਿ ਨੂੰ ਸੇਵ ਕਰ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਕਿ ਇਸ ਫੀਚਰ ਰਾਹੀ ਵਟਸਐਪ ਬਿਜ਼ਨੇਸ ਯੂਜ਼ਰਸ ਦੇ ਵਪਾਰ ਨੂੰ ਵਧਾਉਣ 'ਚ ਮਦਦ ਮਿਲੇਗੀ। ਇਸ ਫੀਚਰ ਰਾਹੀ ਕਾਰੋਬਾਰੀ ਨੂੰ ਗ੍ਰਾਹਕ ਦੀ ਜਾਣਕਾਰੀ ਸੇਵ ਕਰਨ ਲਈ ਕਿਸੇ ਹੋਰ ਟੂਲ ਦੀ ਲੋੜ ਨਹੀਂ ਪਵੇਗੀ ਅਤੇ ਕਾਰੋਬਾਰੀਆਂ ਨੂੰ ਯਾਦ ਰਹੇਗਾ ਕਿ ਗ੍ਰਾਹਕ ਦੀ ਪਸੰਦ ਕੀ ਹੈ ਅਤੇ ਭਵਿੱਖ 'ਚ ਉਹ ਉਨ੍ਹਾਂ ਦੀ ਪਸੰਦ ਦੇ ਆਫ਼ਰਸ ਵਟਸਐਪ ਦੇ ਰਾਹੀ ਪੇਸ਼ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਗ੍ਰਾਹਕ ਦੀ ਕੋਈ ਜਾਣਕਾਰੀ 'Contact Notes' 'ਚ ਸੇਵ ਕਰਦੇ ਹੋ, ਤਾਂ ਉਸਨੂੰ ਸਿਰਫ਼ ਤੁਸੀਂ ਹੀ ਦੇਖ ਸਕੋਗੇ।