ਹੈਦਰਾਬਾਦ:Amazon Prime ਯੂਜ਼ਰਸ ਲਈ ਪਲੇਟਫਾਰਮ ਵੱਲੋ ਇੱਕ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਕੰਪਨੀ ਨੇ ਜਨਵਰੀ 2024 ਦੀ ਸ਼ੁਰੂਆਤ ਤੋਂ ਹੀ ਆਪਣੇ ਸਬਸਕ੍ਰਾਈਬਰਸ ਨੂੰ ਇਮੇਲ ਭੇਜਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਤਿ ਹੁਣ ਉਨ੍ਹਾਂ ਨੂੰ ਐਡ ਦਿਖਾਏ ਜਾਣਗੇ। ਸਬਸਕ੍ਰਾਈਬਰਸ ਨੂੰ ਜ਼ਿਆਦਾ ਭੁਗਤਾਨ ਕਰਨ ਜਾਂ ਫਿਰ ਇਸ ਬਦਲਾਅ ਲਈ ਤਿਆਰ ਰਹਿਣ ਨੂੰ ਕਿਹਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Amazon Prime 'ਚ ਯੂਜ਼ਰਸ ਨੂੰ Prime ਵੀਡੀਓ ਦੇ ਨਾਲ ਮੂਵੀਜ਼ ਅਤੇ ਵੈੱਬ ਸੀਰੀਜ਼ ਦੇਖਣ ਦਾ ਆਪਸ਼ਨ ਮਿਲਦਾ ਹੈ। ਇਸ ਤੋਂ ਇਲਾਵਾ, Amazon Originals ਸ਼ੋਅ ਅਤੇ ਲਾਈਵ ਸਪੋਰਟਸ ਵੀ ਦੇਖੇ ਜਾ ਸਕਦੇ ਹਨ। ਹੁਣ ਕੰਪਨੀ ਨੇ ਆਪਣਾ Revenue ਵਧਾਉਣ ਲਈ ਵੱਡਾ ਬਦਲਾਅ ਕੀਤਾ ਹੈ ਅਤੇ ਕਿਹਾ ਹੈ ਕਿ ਸਬਸਕ੍ਰਾਈਬਰਸ ਤੋਂ ਮਿਲਣ ਵਾਲੇ ਪੈਸੇ ਦਾ ਇਸਤੇਮਾਲ ਕਈ ਸ਼ੋਅਜ਼ ਦੇ ਪ੍ਰੋਡਕਸ਼ਨ ਅਤੇ ਮੇਕਿੰਗ 'ਚ ਕੀਤਾ ਜਾਵੇਗਾ।
Amazon Prime 'ਚ ਕੀਤਾ ਜਾਵੇਗਾ ਨਵਾਂ ਬਦਲਾਅ: ਐਮਾਜ਼ਾਨ ਨੇ Amazon Prime ਯੂਜ਼ਰਸ ਲਈ ਇੱਕ ਨਵਾਂ ਬਦਲਾਅ ਕੀਤਾ ਹੈ। ਹੁਣ Amazon Prime ਦਾ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਫੀਸ ਦਾ ਭੁਗਤਾਨ ਕਰਨ ਦੇ ਬਾਅਦ ਵੀ ਕੰਟੈਟ ਦੇ ਵਿਚਕਾਰ ਐਡ ਦਿਖਾਏ ਜਾਣਗੇ। ਜੇਕਰ ਤੁਸੀਂ ਐਡ ਨਹੀਂ ਦੇਖਣਾ ਚਾਹੁੰਦੇ, ਤਾਂ ਤੁਹਾਨੂੰ ਐਡ-ਫ੍ਰੀ ਕੰਟੈਟ ਦੇਖਣ ਲਈ ਹਰ ਮਹੀਨੇ 250 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਫਿਲਹਾਲ, ਇਹ ਬਦਲਾਅ ਭਾਰਤੀ ਬਾਜ਼ਾਰ 'ਚ ਲਾਗੂ ਨਹੀਂ ਕੀਤਾ ਗਿਆ ਹੈ।