ਹੈਦਰਾਬਾਦ: Apple ਆਪਣੇ ਗ੍ਰਾਹਕਾਂ ਲਈ Vision Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਚੁੱਕੀ ਹੈ। ਅਮਰੀਕਾ 'ਚ Apple Vision Pro ਨੂੰ 2 ਫਰਵਰੀ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ Apple Vision Pro ਦੀ ਫੀਚਰਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Apple Vision Pro ਨੂੰ ਪ੍ਰੀ-ਆਰਡਰ ਕਰਨ ਲਈ ਗ੍ਰਾਹਕਾਂ ਕੋਲ੍ਹ ਆਈਫੋਨ ਜਾਂ ਫੇਸ ਆਈਡੀ ਦੇ ਨਾਲ ਆਈਪੈਡ ਹੋਣਾ ਜ਼ਰੂਰੀ ਹੈ। ਡਿਵਾਈਸ 'ਚ ਫੇਸ ਸਕੈਨ ਦਾ ਇਨੇਬਲ ਹੋਣਾ ਜ਼ਰੂਰੀ ਹੈ। ਫੇਸ ਸਕੈਨਿੰਗ ਦੀ ਲੋੜ ਯੂਜ਼ਰ ਦੇ ਸਹੀ ਸਾਈਜ਼ ਨੂੰ ਲੈ ਕੇ ਜ਼ਰੂਰੀ ਹੈ। ਯੂਜ਼ਰਸ ਨੂੰ ਵਿਅਕਤੀਗਤ ਫਿੱਟ ਦੀ ਸੁਵਿਧਾ ਦੇਣ ਲਈ ਕੰਪਨੀ ਹੈਂਡਸੈੱਟ ਖਰੀਦਣ ਤੋਂ ਪਹਿਲਾਂ ਸਾਈਜ਼ ਨੂੰ ਧਿਆਨ ਵਿੱਚ ਰੱਖ ਰਹੀ ਹੈ।
Apple Vision Pro ਦੇ ਬਾਕਸ 'ਚ ਕੀ ਮਿਲੇਗਾ?: Apple Vision Pro ਦੇ ਬਾਕਸ 'ਚ ਡਿਸਪਲੇ ਕਵਰ, ਦੋਹਰਾ ਲੂਪ ਬੈਂਡ, ਐਕਸਟਰਨਲ ਬੈਟਰੀ, ਪਾਲਿਸ਼ ਕਰਨ ਵਾਲਾ ਕੱਪੜਾ, 30W USB-C ਪਾਵਰ ਅਡਾਪਟਰ, USB-C ਚਾਰਜ ਕੇਬਲ (1.5m) ਆਦਿ ਮਿਲੇਗਾ।
Apple Vision Pro ਦੇ ਫੀਚਰਸ: Apple Vision Pro 'ਚ 23 ਮਿਲੀਅਨ ਪਿਕਸਲ ਮਾਈਕ੍ਰੋ OLED 3D ਦਾ ਡਿਸਪਲੇ ਸਿਸਟਮ ਮਿਲ ਸਕਦਾ ਹੈ, ਜੋ ਕਿ 90Hz, 96Hz ਅਤੇ 100Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗਾ। ਵੀਡੀਓ ਲਈ Multiple playback 'ਤੇ 24fps ਅਤੇ 30fps ਦਾ ਸਪੋਰਟ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ Apple R1 dual-chip ਦੇ ਨਾਲ Apple M2 ਚਿਪਸੈੱਟ ਵੀ ਮਿਲ ਸਕਦੀ ਹੈ। ਇਸਨੂੰ 16GB unified memory, 256GB/ 512GB / 1TB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 2 x ਹਾਈ Resolution ਮੇਨ ਕੈਮਰਾ, 6 x ਵਰਲਡ ਫੇਸਿੰਗ ਟ੍ਰੈਕਿੰਗ ਕੈਮਰਾ, 4 x ਆਈ ਟ੍ਰੈਕਿੰਗ ਕੈਮਰਾ, TrueDepth ਕੈਮਰਾ, LiDAR ਸਕੈਨਰ, 4 x IMUs, Flicker ਸੈਂਸਰ ਅਤੇ Ambient ਲਾਈਟ ਸੈਂਸਰ ਮਿਲ ਸਕਦਾ ਹੈ।
Apple Vision Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Apple Vision Pro ਦੇ 256GB ਵਾਲੇ ਮਾਡਲ ਦੀ ਕੀਮਤ 2,90,810 ਰੁਪਏ, 512GB ਦੀ ਕੀਮਤ 3,07,435 ਰੁਪਏ ਅਤੇ 1TB ਵਾਲੇ ਮਾਡਲ ਦੀ ਕੀਮਤ 3,24,055 ਰੁਪਏ ਹੈ।