ਹੈਦਰਾਬਾਦ: Amazon Fire TV Stick 4K ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਡਿਵਾਈਸ ਨੂੰ ਸਾਰੇ ਅਪਗ੍ਰੇਡ ਦੇ ਨਾਲ ਪੇਸ਼ ਕੀਤਾ ਗਿਆ ਹੈ। Amazon Fire TV Stick 4K ਦੇ ਰਿਮੋਟ 'ਚ ਐਮਾਜ਼ਾਨ ਪ੍ਰਾਈਮ, ਐਮਾਜ਼ਾਨ ਮਿਊਜ਼ਿਕ ਦੇ ਨਾਲ Netflix ਦੇ ਲਈ ਬਟਨ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਐਪ ਲਈ ਵੀ ਰਿਮੋਟ 'ਚ ਇੱਕ ਅਲੱਗ ਤੋਂ ਬਟਨ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2022 'ਚ ਕੰਪਨੀ ਨੇ ਪਹਿਲਾ Fire Stick ਪੇਸ਼ ਕੀਤਾ ਸੀ।
Amazon Fire TV Stick 4K ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਭਾਰਤ 'ਚ ਇਸਨੂੰ 5,999 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਗਿਆ ਹੈ। Amazon Fire TV Stick 4K ਮੈਟ ਬਲੈਕ ਕਲਰ ਆਪਸ਼ਨ 'ਚ ਆਉਦਾ ਹੈ। ਇਸ ਡਿਵਾਈਸ ਦੇ ਪ੍ਰੀ-ਆਰਡਰ ਵੀ ਸ਼ੁਰੂ ਹੋ ਚੁੱਕੇ ਹਨ। ਤੁਸੀਂ ਐਮਾਜ਼ਾਨ ਰਾਹੀ Amazon Fire TV Stick 4K ਨੂੰ ਪ੍ਰੀ-ਆਰਡਰ ਕਰ ਸਕਦੇ ਹੋ। ਇਸ ਡਿਵਾਈਸ ਦੀ ਸੇਲ 13 ਮਈ ਨੂੰ ਸ਼ੁਰੂ ਹੋਵੇਗੀ। Amazon Fire TV Stick 4K ਨੂੰ ਤੁਸੀਂ ਐਮਾਜ਼ਾਨ ਤੋਂ ਇਲਾਵਾ, ਆਫਲਾਈਨ ਸਟੋਰ Croma, Reliance Digital ਅਤੇ Vijay Sales ਤੋਂ ਖਰੀਦ ਸਕਦੇ ਹੋ।