ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਮੈਟਾ ਹੁਣ ਵਟਸਐਪ ਦੀ ਚੈਟ ਲਿਸਟ 'ਚ ਹੀ UPI ਲਈ QR ਕੋਡ ਸਕੈਨ ਕਰਨ ਦੀ ਸੁਵਿਧਾ ਦੇ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਯੂਜ਼ਰਸ ਨੂੰ ਭੁਗਤਾਨ ਭੇਜਣ ਅਤੇ QR ਕੋਡ ਨੂੰ ਸਕੈਨ ਕਰਨ ਲਈ ਕਈ ਆਪਸ਼ਨਾਂ 'ਤੇ ਟੈਪ ਕਰਨਾ ਪੈਂਦਾ ਸੀ। ਹੁਣ ਚੈਟ ਲਿਸਟ 'ਚ ਹੀ ਇਸ ਫੀਚਰ ਦੇ ਮਿਲਣ ਨਾਲ ਯੂਜ਼ਰਸ ਦਾ ਕਾਫ਼ੀ ਸਮੇਂ ਬਚੇਗਾ। ਇਸ ਫੀਚਰ ਬਾਰੇ ਜਾਣਕਾਰੀ WABetaInfo ਨੇ ਦਿੱਤੀ ਹੈ। ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ।
ਵਟਸਐਪ ਯੂਜ਼ਰਸ ਲਈ ਆਇਆ ਨਵਾਂ ਫੀਚਰ, ਹੁਣ ਚੈਟ ਲਿਸਟ ਤੋਂ ਹੀ QR ਨੂੰ ਕਰ ਸਕੋਗੇ ਸਕੈਨ - How to use WhatsApps QR code
WhatsApp New Feature: ਵਟਸਐਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਆਇਆ ਹੈ। ਹੁਣ ਯੂਜ਼ਰਸ ਚੈਟ ਲਿਸਟ ਤੋਂ ਹੀ QR ਨੂੰ ਸਕੈਨ ਕਰ ਸਕਣਗੇ। ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ।

Published : Mar 18, 2024, 10:20 AM IST
WABetaInfo ਨੇ ਦਿੱਤੀ ਜਾਣਕਾਰੀ: ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਚੈਟ ਲਿਸਟ 'ਚ ਇਸ ਫੀਚਰ ਨੂੰ ਦੇਖ ਸਕਦੇ ਹੋ। QR ਕੋਡ ਸਕੈਨ ਕਰਨ ਵਾਲੇ ਫੀਚਰ ਦਾ ਆਈਕਨ ਸਕ੍ਰੀਨ ਦੇ ਉੱਪਰ ਕੈਮਰਾ ਆਈਕਨ ਦੇ ਨਾਲ ਮੌਜ਼ੂਦ ਹੈ। ਕੰਪਨੀ ਇਸ ਫੀਚਰ ਨੂੰ ਅਜੇ ਬੀਟਾ ਟੈਸਟਰਾਂ ਲਈ ਰੋਲਆਊਟ ਕਰ ਰਹੀ ਹੈ। ਇਸ ਅਪਡੇਟ ਲਈ ਤੁਹਾਨੂੰ ਵਟਸਐਪ ਬੀਟਾ ਫਾਰ ਐਂਡਰਾਈਡ ਦੇ 2.24.7.3 ਅਪਡੇਟ ਦੀ ਲੋੜ ਪਵੇਗੀ। ਤੁਸੀਂ ਗੂਗਲ ਪਲੇ ਸਟੋਰ ਤੋਂ ਇਸ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ।
ਵਟਸਐਪ ਰਾਹੀ ਭੁਗਤਾਨ ਕਰਨਾ ਹੋਵੇਗਾ ਆਸਾਨ: ਵਟਸਐਪ ਰਾਹੀ ਭੁਗਤਾਨ ਕਰਨ ਲਈ ਵਰਤਮਾਨ ਸਮੇਂ 'ਚ ਮਲਟੀਪਲ ਸਕ੍ਰੀਨ ਅਤੇ ਬਹੁਤ ਸਾਰੇ ਆਪਸ਼ਨਾਂ ਨੂੰ ਫਾਲੋ ਕਰਨਾ ਪੈਂਦਾ ਹੈ। ਪਰ ਹੁਣ ਵਟਸਐਪ ਦੁਆਰਾ ਕੀਤੇ ਜਾ ਰਹੇ ਇਸ ਬਦਲਾਅ ਤੋਂ ਬਾਅਦ ਐਪ ਖੋਲ੍ਹਣ ਦੇ ਨਾਲ ਹੀ ਤੁਹਾਨੂੰ QR ਕੋਡ ਦਾ ਆਪਸ਼ਨ ਟਾਪ ਬਾਰ 'ਚ ਸਰਚ ਆਈਕਨ ਅਤੇ ਕੈਮਰੇ ਦੇ ਨਾਲ ਹੀ ਨਜ਼ਰ ਆਉਣ ਲੱਗੇਗਾ। ਫਿਲਹਾਲ, ਇਹ ਫੀਚਰ ਬੀਟਾ ਯੂਜ਼ਰਸ ਲਈ ਉਪਲਬਧ ਹੈ। ਇਸ ਫੀਚਰ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਨਵਾਂ ਅਪਡੇਟ ਮਿਲ ਸਕਦਾ ਹੈ।