ਹੈਦਰਾਬਾਦ:ਭਾਰਤੀ ਕਾਰ ਬਾਜ਼ਾਰ ਵਿੱਚ ਜੀਪ ਲਗਜ਼ਰੀ SUV ਸੈਗਮੈਂਟ ਵਿੱਚ ਆਪਣੀਆਂ ਕਾਰਾਂ ਵੇਚਦੀ ਹੈ। ਇਸ ਦੇ ਪੋਰਟਫੋਲੀਓ ਵਿੱਚ ਜੀਪ ਕੰਪਾਸ, ਜੀਪ ਮੈਰੀਡੀਅਨ, ਜੀਪ ਰੈਂਗਲਰ, ਜੀਪ ਗ੍ਰੈਂਡ ਚੈਰੋਕੀ ਸ਼ਾਮਲ ਹਨ। ਹੁਣ ਕੰਪਨੀ ਜੀਪ ਰੈਂਗਲਰ ਦਾ ਅਪਡੇਟਿਡ 2024 ਮਾਡਲ 22 ਅਪ੍ਰੈਲ ਨੂੰ ਲਾਂਚ ਕਰਨ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਕੰਪਨੀ ਇਸ ਮਾਡਲ ਦਾ ਖੁਲਾਸਾ ਕਰ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਲਗਭਗ ਇੱਕ ਸਾਲ ਪਹਿਲਾਂ ਆਪਣੀ 2024 ਜੀਪ ਰੈਂਗਲਰ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕੀਤਾ ਸੀ। ਇਸ SUV ਨੂੰ ਭਾਰਤੀ ਬਾਜ਼ਾਰ ਵਿੱਚ ਕੁੱਲ ਦੋ ਟ੍ਰਿਮਾਂ 'ਚ ਲਾਂਚ ਕੀਤਾ ਜਾਵੇਗਾ। ਇਹ ਦੋ ਟ੍ਰਿਮਾਂ 'ਚ ਰੁਬੀਕਨ ਅਤੇ ਅਨਲਿਮਟਿਡ ਸ਼ਾਮਲ ਹਨ। ਕੰਪਨੀ ਨੇ MY2024 Jeep Wrangler SUV 'ਚ ਕਈ ਕਾਸਮੈਟਿਕ ਬਦਲਾਅ ਕੀਤੇ ਹਨ ਅਤੇ ਇਸ 'ਚ ਕਈ ਵਾਧੂ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ, ਜਿਸ ਕਾਰਨ ਇਹ SUV ਪਹਿਲਾਂ ਨਾਲੋਂ ਜ਼ਿਆਦਾ ਆਧੁਨਿਕ ਹੋ ਗਈ ਹੈ।
ਬਾਹਰੀ ਹਿੱਸੇ ਵਿੱਚ ਕਈ ਬਦਲਾਅ: 2024 ਜੀਪ ਰੈਂਗਲਰ ਦੇ ਬਾਹਰੀ ਹਿੱਸੇ ਦੀ ਗੱਲ ਕਰੀਏ, ਤਾਂ ਕੰਪਨੀ ਵੱਲੋ ਅਪਡੇਟ ਕੀਤੀ ਜੀਪ ਰੈਂਗਲਰ ਵਿੱਚ ਸਪੱਸ਼ਟ ਬਦਲਾਅ 7-ਸਲਾਟ ਗ੍ਰਿਲ ਦਾ ਛੋਟਾ, ਬਲੈਕ-ਆਊਟ ਵਰਜ਼ਨ ਹੈ। ਇਸ ਤੋਂ ਇਲਾਵਾ, SUV ਨੂੰ ਨਵੇਂ ਡਿਜ਼ਾਈਨ ਕੀਤੇ ਅਲਾਏ ਵ੍ਹੀਲਜ਼ ਦਾ ਇੱਕ ਨਵਾਂ ਸੈੱਟ ਮਿਲਦਾ ਹੈ ਅਤੇ ਕੰਪਨੀ ਹੁਣ ਇਸ ਨੂੰ ਕਈ ਨਵੇਂ ਰੰਗਾਂ ਵਿੱਚ ਪੇਸ਼ ਕਰ ਰਹੀ ਹੈ। ਜੀਪ ਇੰਡੀਆ ਨੇ ਕਾਰ ਦੀ ਵਿੰਡਸ਼ੀਲਡ ਲਈ ਮਜ਼ਬੂਤ ਗੋਰਿਲਾ ਗਲਾਸ ਦੀ ਵਰਤੋਂ ਕੀਤੀ ਹੈ।