ਪੰਜਾਬ

punjab

ETV Bharat / state

ਮਹਿਲਾ ਦਿਵਸ ਉੱਤੇ ਵਿਸ਼ੇਸ਼: ਪੰਜਾਬ ਪੁਲਿਸ 'ਚ ਤੈਨਾਤ ਏ.ਐਸ.ਆਈ. ਮਨਪ੍ਰੀਤ ਕੌਰ ਨਾਲ ਵਿਸ਼ੇਸ਼ ਗੱਲਬਾਤ - International Women Day

Women's Day Special : ਔਰਤ ਹੋਣਾ ਇੱਕ ਬਹੁਤ ਵੀ ਵਧੀਆ ਅਹਿਸਾਹ ਹੈ।ਜਿਸ 'ਤੇ ਕੁਦਰਤ ਵੀ ਬੇਹੱਦ ਮੇਹਰਬਾਨ ਹੁੰਦੀ। ਅੱਜ ਕੌਮੀ ਔਰਤ ਦਿਹਾੜੇ 'ਤੇ ਅਸੀਂ ਤੁਹਾਨੂੰ ਬਹੁਤ ਹੀ ਖਾਸ ਔਰਤਾਂ ਨਾਲ ਤਾਰੂਫ਼ ਕਰਵਾ ਰਹੇ ਹਾਂ ਜੋ ਹੋਰਾਂ ਲਈ ਮਿਸਾਲ ਹੈ। ਔਰਤ ਦਿਹਾੜੇ 'ਤੇ ਈਟੀਵੀ ਭਾਰਤ ਵੱਲੋਂ ਵੀ ਮੁਬਾਰਕਾਂ

ASI posted in Punjab Police Exclusive conversation with Manpreet Kaur
ਪੰਜਾਬ ਪੁਲਿਸ 'ਚ ਤੈਨਾਤ ਏ.ਐਸ.ਆਈ. ਮਨਪ੍ਰੀਤ ਕੌਰ ਨਾਲ ਵਿਸ਼ੇਸ਼ ਗੱਲਬਾਤ

By ETV Bharat Punjabi Team

Published : Mar 8, 2024, 2:31 PM IST

ਪੰਜਾਬ ਪੁਲਿਸ 'ਚ ਤੈਨਾਤ ਏ.ਐਸ.ਆਈ. ਮਨਪ੍ਰੀਤ ਕੌਰ ਨਾਲ ਵਿਸ਼ੇਸ਼ ਗੱਲਬਾਤ

ਅੰਮ੍ਰਿਤਸਰ: ਔਰਤ, ਖਵਾਇਸ਼ਾਂ ਅਤੇ ਜ਼ਿੰਦਗੀ ਦੀ ਅਜੀਬ ਦਾਸਤਾਨ ਹੈ। ਕੁੱਝ ਰਲਵੇਂ-ਮਿਲਵੇਂ ਕਿੱਸੇ ਅਤੇ ਕਹਾਣੀਆਂ ਦੀ ਕਿਤਾਬ ਹੈ। ਇਸੇ ਕਿਤਾਬ 'ਤੇ ਔਰਤਾਂ ਆਪਣੀ ਕਿਸਮਤ ਅਤੇ ਮੰਜ਼ਲ ਦੇ ਰਸਤੇ ਖੁਦ ਲਿਖਦੀਆਂ ਹਨ। ਇੱਕ ਅਜਿਹੀ ਹੀ ਖਾਸ ਸਖ਼ਸ਼ੀਅਤ ਅੰਮ੍ਰਿਤਸਰ ਦਿਹਾਤੀ ਇਲਾਕੇ ਥਾਣਾ ਭਿੰਡੀ ਸੈਦਾਂ ਦੀ ਮਨਪ੍ਰੀਤ ਕੌਰ ਹੈ। ਮਨਪ੍ਰੀਤ ਕੌਰ ਪੇਸ਼ੇ ਵੱਜੋਂ ਪੰਜਾਬ ਪੁਲਿਸ 'ਚ ਬਤੌਰ ਏਐੱਸਆਈ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਸ਼ ਅਤੇ ਪੰਜਾਬ ਦੀ ਸੇਵਾ ਕਰ ਰਹੀ ਹੈ।

ਘਰ ਅਤੇ ਡਿਊਟੀ: ਮਨਪ੍ਰੀਤ ਕੌਰ ਨੇ ਕੌਮਾਂਤਰੀ ਔਰਤ ਦਿਹਾੜੇ 'ਤੇ ਈਟੀਵੀ ਭਾਰਤ ਨਾਲ ਗੱਲ ਕਰਦੇ ਆਖਿਆ ਕਿ ਉਸ ਦੇ ਪਤੀ ਵੀ ਪੰਜਾਬ ਪੁਲਿਸ ਵਿੱਚ ਡਿਊਟੀ ਕਰਦੇ ਹਨ ਅਤੇ ਦੋ ਬੱਚੇ ਹਨ । ਉਨਾਂ੍ਹ ਆਖਿਆ ਕਿ ਇੱਕ ਪਾਸੇ ਘਰ ਦੇ ਫ਼ਰਜ ਅਤੇ ਦੂਜੇ ਪਾਸੇ ਨੌਕਰੀ ਦੀ ਜ਼ਿੰਮੇਵਾਰੀ ਮੌਢਿਆਂ 'ਤੇ ਹੈ ਪਰ ਇਸ ਸਭ ਦੇ ਵਿਚਕਾਰ ਕਦੇ ਵੀ ਉਸ ਨੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ । ਮਨਪ੍ਰੀਤ ਨੇ ਆਪਣੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ।

ਪੰਜਾਬ ਪੁਲਿਸ 'ਚ ਤੈਨਾਤ ਏ.ਐਸ.ਆਈ. ਮਨਪ੍ਰੀਤ ਕੌਰ ਨਾਲ ਵਿਸ਼ੇਸ਼ ਗੱਲਬਾਤ

ਅੱਗੇ ਵੱਧਣ ਦਾ ਮੌਕਾ: ਏਐਸਆਈ ਮਨਪ੍ਰੀਤ ਕੌਰ ਨੇ ਕਿਹਾ ਕਿ ਕੁੜੀਆਂ ਨੂੰ ਕਿਸੇ ਤੋਂ ਵੀ ਘੱਟ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੱਥੇ ਔਰਤ ਘਰ ਨੂੰ ਚਲਾਉਣਾ, ਵਸਾਉਣਾ ਅਤੇ ਮੁਸੀਬਤਾਂ ਤੋਂ ਬਚਾਉਣਾ ਆਉਂਦਾ ਹੈ। ਉੱਥੇ ਹੀ ਔਰਤ ਆਪਣੇ ਦੇਸ਼ ਨੂੰ ਚਲਾੳੇੁਣ ਅਤੇ ਆਪਣੇ ਸੂਬੇ ਨੂੰ ਦੁਸ਼ਮਣਾਂ ਤੋਂ ਬਚਾਉਣ ਦਾ ਹੌਂਸਲਾ ਵੀ ਰੱਖਦੀ ਹੈ। ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਅਤੇ ਔਰਤਾਂ ਨੇ ਜਿੰਨ੍ਹਾਂ 'ਤੇ ਪਰਿਵਾਰ, ਸੂਬਾ, ਦੇਸ਼ ਹੀ ਨਹੀਂ ਬਲਕਿ ਵਿਦੇਸ਼ੀਆਂ ਨੂੰ ਵੀ ਮਾਣ ਹੈ। ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਔਰਤ ਹੀ ਹੈ ਜੋ ਦੇਸ਼ ਦੀ ਕਮਾਨ ਨੂੰ ਆਪਣਾ ਹੱਥਾਂ 'ਚ ਲੈ ਕੇ ਬਹੁਤ ਹੀ ਸਮਝਦਾਰੀ ਨਾਲ ਚਲਾ ਰਹੇ ਹਨ।

ਚੰਗੇ ਸੰਸਕਾਰ: ਉਨ੍ਹਾਂ ਆਖਿਆ ਕਿ ਮੇਰੇ ਦੋ ਬੱਚੇ ਹਨ। ਜਿੰਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਵਿਚਾਰ ਹੀ ਇੱਕ ਅਜਿਹਾ ਬੀਜ ਨੇ ਜੋ ਇੱਕ ਵਿਅਕਤੀ ਦੇ ਕਿਰਦਾਰ, ਰਵੱਈਏ ਅਤੇ ਸਖ਼ਸ਼ੀਅਤ ਨੂੰ ਬਿਆਨ ਕਰਦੇ ਹਨ। ਇਸ ਲਈ ਜਿਸ ਤਰ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਨ, ਉਸੇ ਤਰ੍ਹਾਂ ਦਾ ਬੱਚੇ ਦਾ ਵਿਕਾਸ ਹੁੰਦਾ ਹੈ।ਬੱਚੇ ਵੱਡਿਆਂ ਨੂੰ ਦੇਖ ਕੇ ਹੀ ਸਿੱਖਦੇ ਹਨ।ਉਨ੍ਹਾਂ ਆਖਿਆ ਕਿ ਕੁੜੀਆਂ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਤਾਂ ਕਿ ਉਹ ਘਰ, ਪਰਿਵਾਰ, ਸਮਾਜ ਦਾ ਚੰਗੀ ਤਰ੍ਹਾਂ ਵਿਕਾਸ ਕਰ ਸਕਣ।

ABOUT THE AUTHOR

...view details