ਪੰਜਾਬ

punjab

ETV Bharat / state

ਆਖ਼ਿਰ ਕਿਉਂ ਲੋਕਾਂ ਨੂੰ ਇਸ ਪਿੰਡ ਚੋਂ ਬਾਹਰ ਜਾਣ ਤੇ ਨਾ ਹੀ ਅੰਦਰ ਆਉਣ ਦੀ ਇਜਾਜਤ ਦੇ ਰਹੀਆਂ ਇਹ ਔਰਤਾਂ, ਵੀਡੀਓ ਦੇਖ ਜਾਣੋ ਪੂਰਾ ਮਸਲਾ - Women Amritsar put up a barricade - WOMEN AMRITSAR PUT UP A BARRICADE

Women of Amritsar put up a barricade: ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੋਟ ਰਜ਼ਾਦਾ ਦੀਆਂ ਔਰਤਾਂ ਵੱਲੋਂ ਪਿੰਡ ਦੇ ਮੁੱਖ ਰਸਤੇ 'ਤੇ ਨਾਕਾ ਲਗਾ ਦਿੱਤਾ ਅਤੇ ਪਿੰਡ 'ਚ ਆਉਣ ਜਾਣ 'ਤੇ ਪਾਬੰਧੀ ਲਗਾ ਦਿੱਤੀ ਗਈ। ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...

WOMEN AMRITSAR PUT UP A BARRICADE
ਪਿੰਡ ਦੀਆਂ ਔਰਤਾਂ ਨਾ ਲਾਇਆ ਨਾਕਾ, ਕਿਹਾ No Entry (ETV Bharat)

By ETV Bharat Punjabi Team

Published : Aug 4, 2024, 8:28 PM IST

ਪਿੰਡ ਦੀਆਂ ਔਰਤਾਂ ਨਾ ਲਾਇਆ ਨਾਕਾ, ਕਿਹਾ No Entry (ETV Bharat)

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੋਟ ਰਜ਼ਾਦਾ ਦੀਆਂ ਔਰਤਾਂ ਵੱਲੋਂ ਸਰਕਾਰ ਖਿਲਾਫ਼ ਇੱਕ ਵੱਖਰੇ ਤਰੀਕੇ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪੂਰੇ ਪਿੰਡ ਦੀਆਂ ਔਰਤਾਂ ਵੱਲੋਂ ਇੱਕਜੁੱਟ ਹੋ ਕੇ ਪਿੰਡ ਦੇ ਬਾਹਰ ਮੁੱਖ ਰਸਤੇ 'ਤੇ ਨਾਕਾ ਲਗਾ ਦਿੱਤਾ ਗਿਆ। ਦਰਅਸਲ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ। ਔਰਤਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਹਨ ਅਤੇ ਪਿੰਡ ਵਿੱਚ ਲੋਕਾਂ ਨੂੰ ਦਾਖਨ ਨਹੀਂ ਹੋਣ ਦਿੱਤਾ ਜਾ ਰਿਹਾ।

ਪਿੰਡ ਦੀਆਂ ਔਰਤਾਂ ਨਾ ਲਾਇਆ ਨਾਕਾ, ਕਿਹਾ No Entry (ETV Bharat)

ਪਿੰਡ ਦੇ ਬਾਹਰ ਨਾਕਾ ਲਗਾਇਆ:ਪਿੰਡ ਕੋਟ ਰਜ਼ਾਦਾ ਦੀਆਂ ਔਰਤਾਂ ਨੇ ਲੋਕਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਹਾਲਤ ਮਾੜੀ ਹੈ। ਪਿੰਡ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਦੀਆਂ ਔਰਤਾਂ ਰੋਹ ਵਿੱਚ ਆਈਆਂ। ਔਰਤਾਂ ਨੇ ਪੂਰੇ ਪਿੰਡ ਵਿੱਚ ਘੁੰਮ ਕੇ ਗ੍ਰਾਮ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਪਿੰਡ ਦੀਆਂ ਔਰਤਾਂ ਨਾ ਲਾਇਆ ਨਾਕਾ, ਕਿਹਾ No Entry (ETV Bharat)

ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਬੀਮਾਰੀਆਂ ਫੈਲਣ ਦਾ ਡਰ:ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ, ਗੰਦਾ ਪਾਣੀ ਗਲੀਆਂ ਵਿੱਚ ਇਕੱਠਾ ਰਹਿੰਦਾ ਹੈ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਲ ਹੋ ਗਿਆ ਹੈ, ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਇਸ ਸਬੰਧੀ ਕਈ ਵਾਰ ਗ੍ਰਾਮ ਪੰਚਾਇਤ ਮੈਂਬਰਾਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਫਿਰ ਵੀ ਸਮੱਸਿਆ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਨਾਲ-ਨਾਲ ਬਰਸਾਤ ਦਾ ਪਾਣੀ ਵੀ ਖੜ੍ਹਾ ਰਹਿੰਦਾ ਹੈ। ਜਿਸ ਨਾਲ ਹੁਣ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ।

ਪਿੰਡ ਦੀਆਂ ਔਰਤਾਂ ਨਾ ਲਾਇਆ ਨਾਕਾ, ਕਿਹਾ No Entry (ETV Bharat)

ਸਾਰਾ ਪਿੰਡ ਬਣ ਗਿਆ ਥੱਪੜ, ਨਜਾਇਜ਼ ਕਬਜੇ:ਪਿੰਡ ਦੇ ਪ੍ਰੀ-ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਪ੍ਰੀ-ਪ੍ਰਾਇਮਰੀ ਸਕੂਲ ਤਾਂ ਬਣਾਇਆ ਗਿਆ ਹੈ ਪਰ ਬੱਚੇ ਛੋਟੇ ਹੋਣ ਕਾਰਨ ਹੁਣ ਉੱਥੇ ਬੱਚੇ ਨਹੀਂ ਆ ਰਹੇ ਅਤੇ ਸਾਰੇ ਪਿੰਡ ਵਿੱਚ ਗੰਦਾ ਪਾਣੀ ਫੈਲਿਆ ਹੋਇਆ ਹੈ। ਪਿੰਡ ਵਾਸੀ ਨੀਲਮ ਅਨੁਸਾਰ ਚੱਪੜ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਸਾਰਾ ਪਾਣੀ ਸੜਕਾਂ 'ਤੇ ਫੈਲ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਬਹਾਲ ਕੀਤੀ ਜਾਵੇ ਨਹੀਂ ਤਾਂ ਇਹ ਧਰਨਾ ਜਾਰੀ ਰਹੇਗਾ।

ਔਰਤਾਂ ਨੇ ਖੁਦ ਮਲਬਾ ਹਟਾਇਆ:ਨਾਅਰੇਬਾਜ਼ੀ ਕਰ ਰਹੀਆਂ ਔਰਤਾਂ ਨੇ ਗੰਦੇ ਪਾਣੀ ਦੀ ਨਿਕਾਸੀ ਦੇ ਅੱਗੇ ਪਏ ਮਲਬੇ ਨੂੰ ਖੁਦ ਹਟਾ ਦਿੱਤਾ ਪਰ ਉਸ ਤੋਂ ਬਾਅਦ ਵੀ ਪਾਣੀ ਖੜ੍ਹਾ ਰਿਹਾ। ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਮਲਬਾ ਸੁੱਟ ਕੇ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ, ਜਦਕਿ ਪਿੰਡ ਦੇ ਜ਼ਿੰਮੇਵਾਰ ਲੋਕ ਉਨ੍ਹਾਂ ਦੇ ਇਲਾਕੇ ਦੀ ਸਫਾਈ ਕਰਦੇ ਹਨ। ਪਿੰਡ ਦੇ ਸਾਬਕਾ ਸਰਪੰਚ ਜਲਾਲ ਮਸੀਹ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਰੱਦ ਹੋ ਗਈ ਸੀ। ਉਨ੍ਹਾਂ ਦੀ ਸਰਕਾਰ ਵੇਲੇ ਪਿੰਡ ਵਿੱਚ ਗਲੀਆਂ-ਨਾਲੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਪਿੰਡ ਵਿੱਚ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ-ਨਾਲੀਆਂ ਵਿੱਚ ਸਮੱਸਿਆ ਆ ਰਹੀ ਹੈ। ਹੁਣ ਸਾਨੂੰ ਇਸ ਕੰਮ ਲਈ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਹੁਣ ਉਹ ਹੀ ਇਸ ਕੰਮ ਨੂੰ ਕਰਵਾ ਸਕਦੇ ਹਨ।

ABOUT THE AUTHOR

...view details