ਪੰਜਾਬ

punjab

ਖੇਤੀ ਪ੍ਰੋਜੈਕਟ ਵਿੱਚ ਡਰੋਨ ਪਾਇਲਟਾਂ ਵਜੋਂ ਸ਼ਾਮਿਲ ਔਰਤਾਂ, ਡਰੋਨ ਪਾਇਲਟਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਦਿੱਤੀ ਸਿਖਲਾਈ - Women drone project

By ETV Bharat Punjabi Team

Published : Aug 5, 2024, 6:58 PM IST

Women drone project: ਬਰਨਾਲਾ ਵਿੱਚ ਖੇਤੀ ਪ੍ਰੋਜੈਕਟ ਵਿੱਚ ਡਰੋਨ ਪਾਇਲਟਾਂ ਵਜੋਂ ਸ਼ਾਮਿਲ ਔਰਤਾਂ ਨੇ ਡਰੋਨ ਪਾਇਲਟਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ। ਪੜ੍ਹੋ ਪੂਰੀ ਖਬਰ...

WOMEN DRONE PROJECT
ਖੇਤੀ ਪ੍ਰੋਜੈਕਟ ਵਿੱਚ ਡਰੋਨ ਪਾਇਲਟਾਂ ਵਜੋਂ ਸ਼ਾਮਿਲ ਔਰਤਾਂ (ETV Bharat ( ਬਰਨਾਲਾ, ਪੱਤਰਕਾਰ))

ਬਰਨਾਲਾ: ਬਰਨਾਲਾ ਵਿੱਚ ਚੜਦੀਕਲਾ ਵੂਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਪਿੰਡ ਸੇਖਾ ਤੋਂ ਡਰੋਨ ਪਾਇਲਟ ਕਿਰਨਪਾਲ ਕੌਰ, ਗੁਰਮੀਤ ਕੌਰ ਅਤੇ ਹੋਰ ਮੈਂਬਰਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ।

ਡਰੋਨ ਦੇ ਮਿਆਰੀ ਓਪਰੇਟਿੰਗ ਵਿਧੀ ਅਤੇ ਰਵਾਇਤੀ ਸਪ੍ਰੇਅਰ ਦੇ ਫਾਇਦੇ:ਸਿਖਲਾਈ ਦੌਰਾਨ ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ ਇਫਕੋ, ਪੰਜਾਬ ਨੇ ਖੇਤੀਬਾੜੀ ਵਿੱਚ ਨਵੀਆਂ ਖੋਜਾਂ ਜਿਵੇਂ ਕਿ ਖੇਤੀਬਾੜੀ ਡਰੋਨ ਅਤੇ ਨੈਨੋ ਯੂਰੀਆ, ਨੈਨੋ ਡੀਏਪੀ ਵਰਗੀਆਂ ਕ੍ਰਾਂਤੀਕਾਰੀ ਨੈਨੋ ਖਾਦਾਂ ਦੇ ਛਿੜਕਾਅ ਬਾਰੇ ਚਰਚਾ ਕੀਤੀ। ਉਨ੍ਹਾਂ ਡਰੋਨ ਦੇ ਮਿਆਰੀ ਓਪਰੇਟਿੰਗ ਵਿਧੀ ਅਤੇ ਰਵਾਇਤੀ ਸਪ੍ਰੇਅਰ ਦੇ ਫਾਇਦਿਆਂ ਬਾਰੇ ਵੀ ਚਰਚਾ ਕੀਤੀ, ਜੋ ਕਿ ਬਹੁਤ ਘੱਟ ਪਾਣੀ ਦੀ ਵਰਤੋਂ ਕਰਦਾ ਹੈ ਅਤੇ ਸਮੇਂ ਦੀ ਬੱਚਤ ਕਰਦਾ ਹੈ ਕਿਉਂਕਿ ਇੱਕ ਏਕੜ ਨੂੰ ਪੂਰਾ ਕਰਨ ਵਿੱਚ ਸਿਰਫ 5 ਤੋਂ 7 ਮਿੰਟ ਲੱਗਦੇ ਹਨ।

ਔਰਤਾਂ ਨੂੰ ਪੰਜਾਬ 'ਚ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ: ਪੰਜਾਬ ਵਿੱਚ ਮਹਿਲਾ ਕਿਸਾਨਾਂ ਨੂੰ ਡਰੋਨ ਤਕਨੀਕ ਨਾਲ ਸਸ਼ਕਤ ਬਣਾਉਣ ਲਈ ਇਫਕੋ ਨੇ ਗ੍ਰਾਂਟ ਥੋਰਨਟਨ ਭਾਰਤ ਅਤੇ ਐਚ ਡੀ ਐੱਫ ਸੀ ਬੈਂਕ ਪਰਿਵਰਤਨ ਨਾਲ ਸਮਝੌਤਾ ਕੀਤਾ ਹੈ। ਜਿਸ ਵਿੱਚ ਪ੍ਰਧਾਨ ਮੰਤਰੀ-ਮਹਿਲਾ ਕਿਸਾਨ ਡਰੋਨ ਕੇਂਦਰ ਸਕੀਮ ਤਹਿਤ 24 ਔਰਤਾਂ ਨੂੰ ਪੰਜਾਬ 'ਚ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ।

ਡਰੋਨ ਫੀਲਡ ਓਪਰੇਸ਼ਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ: ਪਿੰਡ ਸੇਖਾ ਦੇ ਦੋ ਡਰੋਨ ਪਾਇਲਟ ਕਿਰਨਪਾਲ ਕੌਰ ਅਤੇ ਗੁਰਮੀਤ ਕੌਰ ਨੇ ਡਰੋਨ ਪਾਇਲਟ ਬਣਨ ਅਤੇ ਡਰੋਨ ਫੀਲਡ ਓਪਰੇਸ਼ਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਨਵੀਂਆਂ ਖੇਤੀਬਾੜੀ ਤਕਨੀਕਾਂ ਅਪਣਾ ਕੇ ਆਸ ਪਾਸ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਦੀਆਂ ਸਮਾਜਿਕ ਸਥਿਤੀਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ : ਮਨਪ੍ਰੀਤ ਸਿੰਘ, ਮੈਨੇਜਰ, ਗ੍ਰਾਂਟ ਥਾਰਨਟਨ, ਗ੍ਰਾਂਟ ਥਾਰਨਟਨ ਟੀਮ, ਪੰਜਾਬ ਦੇ ਸਲਾਹਕਾਰ ਕਿਸ਼ਨ ਪਾਲ, ਗੋਰਵ ਸਿਨਹਾ ਅਤੇ ਪੁੰਡਰੀਕਸ਼ ਦੇ ਨਾਲ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।

ABOUT THE AUTHOR

...view details