ਲੁਧਿਆਣਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਕਈ ਪਿੰਡਾਂ ਦੇ ਵਿੱਚ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਇਹ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਲੋਕ ਮੁੜ ਤੋਂ ਅਕਾਲੀ ਦਲ ਵੱਲ ਆਪਣਾ ਰੁਝਾਨ ਵਧਾਉਣ ਲੱਗੇ ਹਨ। ਅਕਾਲੀ ਦਲ ਨੂੰ ਉਮੀਦ ਹੈ ਕਿ ਪਿੰਡਾਂ ਦੇ ਵਿੱਚ ਉਨਾਂ ਨੂੰ ਚੰਗੀ ਵੋਟ ਪੈ ਸਕਦੀ ਹੈ, ਜਿਸ ਦੇ ਮੱਦੇ ਨਜ਼ਰ ਲਗਾਤਾਰ ਅਕਾਲੀ ਦਲ ਵੱਲੋਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਖਾਸ ਕਰਕੇ ਜੇਕਰ ਗੱਲ ਲੁਧਿਆਣਾ ਹਲਕੇ ਦੀ ਕੀਤੀ ਜਾਵੇ ਤਾਂ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨਾਂ ਦੇ ਵਿੱਚ, 6 ਵਿਧਾਨ ਸਭਾ ਹਲਕੇ ਨਿਰੋਲ ਸ਼ਹਿਰੀ ਹਨ ਅਤੇ ਚਾਰ ਵਿਧਾਨ ਸਭਾ ਹਲਕੇ ਪੇਂਡੂ ਹਨ, ਜਿਨਾਂ ਵਿੱਚ ਵਿਧਾਨ ਸਭਾ ਹਲਕਾ ਗਿੱਲ, ਜਗਰਾਉਂ ਅਤੇ ਮੁੱਲਾਪੁਰ ਸ਼ਾਮਿਲ ਹੈ।
ਲੁਧਿਆਣਾ ਦੇ ਵੋਟਰ: ਲੁਧਿਆਣਾ ਦੇ ਵਿੱਚ ਕੁੱਲ 17 ਲੱਖ 28 ਲੱਖ 619 ਵੋਟਰ ਹਨ। ਜਿਨਾਂ ਦੇ ਵਿੱਚ 9 ਲੱਖ 22 ਹਜ਼ਾਰ ਦੇ ਕਰੀਬ ਮਰਦ ਵੋਟਰ, 8 ਲੱਖ 6 ਹਜਾਰ 484 ਮਹਿਲਾ ਵੋਟਰ ਅਤੇ 130 ਤੀਜੇ ਜੈਂਡਰ ਦੇ ਵੋਟਰ ਹਨ। ਇਸੇ ਤਰ੍ਹਾਂ ਜੇਕਰ ਗੱਲ ਲੁਧਿਆਣਾ ਦੇ ਪੇਂਡੂ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਵਿਧਾਨ ਸਭਾ ਹਲਕੇ ਨਿਰੋਲ ਪੇਂਡੂ ਹਨ ਜਿਨਾਂ ਦੇ ਵਿੱਚ ਵਿਧਾਨ ਸਭਾ ਹਲਕਾ ਗਿੱਲ ਜਿਸ ਵਿੱਚ 157 ਪਿੰਡ ਆਉਂਦੇ ਹਨ, ਵਿਧਾਨ ਸਭਾ ਹਲਕਾ ਦਾਖਾ ਜਿਸ ਵਿੱਚ 112 ਪਿੰਡ ਆਉਂਦੇ ਹਨ ਇਸੇ ਤਰ੍ਹਾਂ ਜਗਰਾਉਂ ਦੇ ਵਿੱਚ 86 ਪਿੰਡ ਆਉਂਦੇ ਹਨ। ਲੁਧਿਆਣਾ ਦੇ ਨੌ ਸੰਸਦੀ ਹਲਕਿਆਂ ਦੇ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ ਅਤੇ ਜਗਰਾਉਂ ਸ਼ਾਮਿਲ ਹਨ। ਪਿਛਲੀ ਵਾਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਨੂੰ ਕੁੱਲ 3,83,795 ਵੋਟਾਂ ਪਈਆਂ ਸਨ। ਉਹ ਜੇਤੂ ਰਹੇ ਸਨ। ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੂੰ 307 ਹਜਾਰ 423 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਮਹੇਸ਼ ਇੰਦਰ ਗਰੇਵਾਲ ਨੂੰ 2,99, 435 ਵੋਟਾਂ ਹਾਸਲ ਹੋਈਆਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 15,945 ਵੋਟਾਂ ਹੀ ਪਈਆਂ ਸਨ।