ਪੰਜਾਬ

punjab

ETV Bharat / state

ਜਾਣੋ ਕੀ ਹੈ ਧਨਤੇਰਸ ਦਾ ਤਿਉਹਾਰ, ਕਿਸ-ਕਿਸ ਗੱਲ ਦਾ ਰੱਖਣਾ ਚਾਹੀਦਾ ਧਿਆਨ, ਸੁਣੋ ਤਾਂ ਜਰਾ ਪੰਡਿਤ ਦੀ ਕੀ ਹੈ ਰਾਏ...

ਧਨਤੇਰਸ ‘ਤੇ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਘਰ ‘ਚ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਪੜ੍ਹੋ ਪੂਰੀ ਖਬਰ...

KNOW WHAT IS DHAN TERAS FESTIVAL
ਕਦੋਂ ਤੋਂ ਸ਼ੁਰੂ ਹੋਵੇਗੀ ਦੀਵਾਲੀ ਅਤੇ ਕਦੋਂ ਹੋਵੇਗੀ ਖ਼ਤਮ (ETV Bharat)

By ETV Bharat Punjabi Team

Published : 4 hours ago

ਬਠਿੰਡਾ: ਦੀਵਾਲੀ ਤੋਂ ਪਹਿਲਾਂ ਹੀ ਤਿੳੇਹਾਰਾਂ ਦੀ ਰੌਣਕ ਸ਼ੁਰੂ ਹੋ ਜਾਂਦੀ ਹੈ।ਇਸੇ ਕਾਰਨ ਪੂਰਾ ਸਾਲ ਦੀਵਾਲੀ ਦੀ ਉਡੀਕ ਕੀਤੀ ਜਾਂਦੀ ਹੈ। ਇਸੇ ਦੇ ਨਾਲ ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਆਉ ਜਾਣਦੇ ਹਾਂ ਕਿ ਧਨਤੇਰਸ ਦਾ ਕੀ ਮਹੱਤਵ ਹੈ। ਇਸ ਮੌਕੇ ਕਿਵੇਂ ਅਤੇ ਸਿਕ ਦੀ ਪੂਜਾ ਕੀਤੀ ਜਾਂਦੀ ਹੈ। ਧਨਤੇਰਸ ਹਰ ਸਾਲ ਕਾਰਤਿਕ ਮਹੀਨੇ ਵਿੱਚ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਧਨਤੇਰਸ 29 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ ‘ਤੇ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਘਰ ‘ਚ ਧਨ ਅਤੇ ਖੁਸ਼ਹਾਲੀ ਆਉਂਦੀ ਹੈ।

ਕਦੋਂ ਤੋਂ ਸ਼ੁਰੂ ਹੋਵੇਗੀ ਦੀਵਾਲੀ ਅਤੇ ਕਦੋਂ ਹੋਵੇਗੀ ਖ਼ਤਮ (etv bharat)

5 ਦਿਨ ਦੀ ਦੀਵਾਲੀ

ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਦੀਵਾਲੀ ਦਾ ਤਿਉਹਾਰ ਭਾਈ ਦੂਜ ਵਾਲੇ ਦਿਨ ਖ਼ਤਮ ਹੁੰਦਾ ਹੈ। ਪੰਡਿਤ ਮੁਰਲੀਧਰ ਗੌੜ ਨੇ ਦੱਸਿਆ ਇਸ ਦਿਨ ਲੋਕਾਂ ਵਲੋਂ ਭਗਵਾਨ ਧਨਵੰਤਰੀ ਜੀ, ਮਾਤਾ ਲੱਛਮੀ ਅਤੇ ਧਨ ਦੇ ਦੇਵਤੇ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਇਸ ਦਿਨ ਸੋਨਾ, ਚਾਂਦੀ, ਪਿੱਤਲ, ਭਾਂਡੇ ਆਦਿ ਖ਼ਰੀਦਦੇ ਹਨ। ਪੰਡਿਤ ਮੁਰਲੀਧਰ ਨੇ ਦੱਸਿਆ ਕਿ ਧਨਤੇਰਸ ਦੇ ਮੌਕੇ ਲਕਸ਼ਮੀ ਮਾਤਾ ਜੀ ਅਤੇ ਗਣੇਸ਼ ਜੀ ਦੀ ਮੂਰਤੀ ਜ਼ਰੂਰ ਖ਼ਰੀਦੋ ਅਤੇ ਇਹ ਦੋਵੇਂ ਮੂਰਤੀਆਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਤੁਹਾਡੇ ਧਨ ’ਚ ਹਮੇਸ਼ਾ ਵਾਧਾ ਹੋਵੇਗਾ।

ਕਿਸ ਨਾਲ ਮਾਂ ਲੱਛਮੀ ਖੁਸ਼ ਹੋਵੇਗੀ

ਧਨਤੇਰਸ ਵਾਲੇ ਦਿਨ ਤੁਸੀਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਂ ਭਾਂਡੇ ਖ਼ਰੀਦ ਸਕਦੇ ਹੋ। ਇਸ ਦਿਨ ਖ਼ਰੀਦੇ ਗਏ ਗਹਿਣੇ, ਸਿੱਕੇ ਅਤੇ ਭਾਂਡਿਆਂ ਦੀ ਦੀਵਾਲੀ ’ਤੇ ਲਕਸ਼ਮੀ ਅਤੇ ਗਣੇਸ਼ ਜੀ ਦੇ ਨਾਲ ਪੂਜਾ ਵੀ ਕਰੋ। ਅਜਿਹਾ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੋ ਜਾਂਦੀ ਹੈ। ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ, ਵਾਹਨ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ੀ ਦੇ ਹਿਸਾਬ ਨਾਲ ਹਰ ਮਨੁੱਖ ਨੂੰ ਧਨਤੇਰਸ ਵਾਲੇ ਦਿਨ ਸਮਾਨ ਖਰੀਦਣਾ ਚਾਹੀਦਾ ਹੈ।ਇਸ ਤੋਂ ਇਲਾਵਾ ਇਸ ਦਿਨ ਕਦੇ ਵੀ ਲੋਹਾ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਲੋਹਾ ਅਤੇ ਲੋਹੇ ਤੋਂ ਬਣੀ ਹੋਈ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ ਅਗਰ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੂਰਤੀ ਖਰੀਦੀ ਜਾ ਰਹੀ ਹੈ ਤਾਂ ਇਹ ਖਿਆਲ ਰੱਖੋ ਕਿ ਉਹ ਲੋਹੇ ਦੀ ਨਾ ਬਣੀ ਹੋਵੇ; ਜੇਕਰ ਤੁਹਾਡੇ ਵੱਲੋਂ ਇਸ ਦਿਨ ਲੋਹੇ ਦੀ ਬਣੀ ਹੋਈ ਕੋਈ ਵੀ ਵਸਤੂ ਖਰੀਦੀ ਜਾਂਦੀ ਹੈ ਤਾਂ ਤੁਹਾਡਾ ਆਰਥਿਕ ਨੁਕਸਾਨ ਹੋ ਸਕਦਾ ਹੈ।

ABOUT THE AUTHOR

...view details