ਪੰਜਾਬ

punjab

ETV Bharat / state

ਟੀਟੂ ਬਾਣੀਆ ਭਾਜਪਾ 'ਚ ਹੋਇਆ ਸ਼ਾਮਲ, ਕਿਹਾ- ਅਕਾਲੀ ਦਲ ਸਿਰਫ ਆਪਸੀ ਕਲੇਸ਼ 'ਚ ਉਲਝਿਆ, ਖੇਤੀ ਕਾਨੂੰਨਾਂ 'ਤੇ ਵੀ ਬੋਲੇ - Titu Bania joined BJP

ਸ਼੍ਰੋਮਣੀ ਅਕਾਲੀ ਦਲ ਦੀ ਬੁੱਕਲ ਦਾ ਨਿੱਘ ਮਾਣ ਚੁੱਕੇ ਜੈ ਪ੍ਰਕਾਸ਼ ਉਰਫ ਟੀਟੂ ਬਾਣੀਆ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਿੰਨ੍ਹਾਂ ਨੂੰ ਭਾਜਪਾ ਆਗੂ ਹਰਜੀਤ ਗਰੇਵਾਲ ਵਲੋਂ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ। ਇਸ ਦੌਰਾਨ ਜਿਥੇ ਉਨ੍ਹਾਂ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲਿਆ ਤਾਂ ਉਥੇ ਹੀ ਖੇਤੀ ਕਾਨੂੰਨਾਂ ਨੂੰ ਲੈਕੇ ਵੀ ਬਿਆਨ ਦਿੱਤਾ।

ਟੀਟੂ ਬਾਣੀਆ ਹੋਇਆ ਭਾਜਪਾ ਚ ਸ਼ਾਮਿਲ
ਟੀਟੂ ਬਾਣੀਆ ਹੋਇਆ ਭਾਜਪਾ ਚ ਸ਼ਾਮਿਲ (ETV BHARAT)

By ETV Bharat Punjabi Team

Published : Sep 26, 2024, 7:17 PM IST

ਲੁਧਿਆਣਾ:ਅੱਜ ਲੁਧਿਆਣਾ ਦੇ ਵਿੱਚ ਜੈ ਪ੍ਰਕਾਸ਼ ਉਰਫ ਟੀਟੂ ਬਾਣੀਆ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਹੈ। ਟੀਟੂ ਬਾਣੀਆ ਕਈ ਵਾਰ ਚੋਣਾਂ ਦੇ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਲਗਾਤਾਰ ਉਹ ਬੁੱਢੇ ਨਾਲੇ ਦੀ ਸਫਾਈ ਦੇ ਲਈ ਲੜਾਈ ਲੜਦਾ ਰਿਹਾ ਹੈ। ਇਸ ਤੋਂ ਪਹਿਲਾਂ ਟੀਟੂ ਬਾਣੀਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਹੋਇਆ ਸੀ ਪਰ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤੀ ਅਤੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।

ਟੀਟੂ ਬਾਣੀਆ ਹੋਇਆ ਭਾਜਪਾ ਚ ਸ਼ਾਮਲ (ETV BHARAT)

ਅਕਾਲੀ ਦਲ ਛੱਡ ਭਾਜਪਾ ਦੀ ਬੇੜੀ 'ਚ ਸਵਾਰ

ਟੀਟੂ ਬਾਣੀਆ ਨੂੰ ਸ਼ਾਮਲ ਕਰਵਾਉਣ ਲਈ ਅੱਜ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਪਹੁੰਚੇ। ਇਸ ਦੌਰਾਨ ਜਿੱਥੇ ਟੀਟੂ ਬਾਣੀਆ ਨੇ ਦੱਸਿਆ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਕਾਰਨ ਸਮਾਜ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਾ ਹੈ। ਉੱਥੇ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਛੱਡਣ ਦਾ ਕਾਰਨ ਅਕਾਲੀ ਦਲ ਦਾ ਆਪਸ ਦੇ ਵਿੱਚ ਹੀ ਵਿਵਾਦ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਕਦੇ ਕੋਈ ਆਗੂ ਪੁਰਾਣਾ ਸ਼ਾਮਿਲ ਹੋ ਜਾਂਦਾ ਹੈ ਅਤੇ ਕਦੇ ਪਾਰਟੀ ਛੱਡ ਦਿੰਦਾ ਹੈ। ਉਹ ਵਿਰੋਧੀ ਧਿਰ ਦੀ ਭੂਮਿਕਾ ਅਦਾ ਹੀ ਨਹੀਂ ਕਰ ਪਾ ਰਹੇ ਹਨ।

ਗਰੇਵਾਲ ਨੇ ਪੰਚਾਇਤੀ ਚੋਣਾਂ ਨੂੰ ਲੈਕੇ ਆਖੀ ਇਹ ਗੱਲ

ਇਸ ਮੌਕੇ ਹਰਜੀਤ ਗਰੇਵਾਲ ਨੇ ਬੋਲਿਆ ਕਿ ਅਸੀਂ ਲਗਾਤਾਰ ਭਾਜਪਾ ਦਾ ਵਿਸਥਾਰ ਕਰ ਰਹੇ ਹਾਂ ਅਤੇ ਨਵੀਂ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸੂਬੇ ਦੇ ਵਿੱਚ ਹੋਣ ਜਾ ਰਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਅਸੀਂ ਇਸ ਗੱਲ ਦੀ ਹਮਾਇਤ ਕਰਦੇ ਹਾਂ ਕਿ ਇਸ ਵਾਰ ਪਿੰਡਾਂ ਦੇ ਵਿੱਚ ਚੋਣਾਂ ਬਿਨਾਂ ਪਾਰਟੀ ਦੇ ਨਿਸ਼ਾਨ ਤੋਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਰਬ ਸੰਮਤੀ ਦੇ ਨਾਲ ਸਰਪੰਚ ਚੁਣੇ ਜਾਣੇ ਚਾਹੀਦੇ ਹਨ ਕਿਉਂਕਿ ਜੋ ਕੰਮ ਪਿੰਡਾਂ ਦੇ ਵਿੱਚ ਹੋਵੇਗਾ ਉਹ ਸਭ ਦਾ ਸਾਂਝਾ ਹੋਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਵੀ ਸ਼ਮੂਲੀਅਤ ਹੈ। ਉੱਥੇ ਹੀ ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਵੀ ਸਾਡੀ ਲਗਾਤਾਰ ਗੱਲਬਾਤ ਚੱਲ ਰਹੀ ਹੈ।

'ਰਵਨੀਤ ਬਿੱਟੂ ਖੁਦ ਦੇਣਗੇ ਜਵਾਬ'

ਹਰਜੀਤ ਗਰੇਵਾਲ ਕਿਹਾ ਕਿ ਅਸੀਂ ਖੇਤੀ ਕਾਨੂੰਨ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ ਅਤੇ ਇਸ ਨੂੰ ਦੁਬਾਰਾ ਲਿਆਉਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਹ ਸਪੱਸ਼ਟ ਹੋ ਚੁੱਕਾ ਹੈ। ਇਸ ਦੇ ਬਾਵਜੂਦ ਕੁਝ ਵਿਰੋਧੀ ਧਿਰ ਦੇ ਆਗੂ ਇਸ ਮੁੱਦੇ ਨੂੰ ਹਵਾ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਹਰਿਆਣੇ ਦੇ ਬਾਰਡਰਾਂ 'ਤੇ ਰੋਕਿਆ ਗਿਆ ਹੈ, ਉਹ ਇਸ ਕਰਕੇ ਰੋਕਿਆ ਗਿਆ ਹੈ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਹੈ ਅਤੇ ਦਿੱਲੀ ਦੇ ਵਿੱਚ ਟਰੈਕਟਰ ਟਰਾਲੀਆਂ ਲਿਜਾਣਾ ਸਹੀ ਨਹੀਂ ਹੈ। ਉੱਥੇ ਹੀ ਉਹਨਾਂ ਰਵਨੀਤ ਬਿੱਟੂ ਦੇ ਲੁਧਿਆਣਾ ਛੱਡ ਜਾਣ ਸਬੰਧੀ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਰਵਨੀਤ ਬਿੱਟੂ ਹੀ ਬਿਹਤਰ ਦੇ ਸਕਦੇ ਹਨ। ਉਹਨਾਂ ਕਿਹਾ ਕਿ ਫਿਲਹਾਲ ਉਹ ਸਾਡੇ ਮਾਣਯੋਗ ਕੇਂਦਰੀ ਮੰਤਰੀ ਹਨ।

ABOUT THE AUTHOR

...view details