ਪੰਜਾਬ

punjab

ETV Bharat / state

ਸੜਕਾਂ 'ਤੇ ਖੜਾ ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ, ਨਗਰ ਨਿਗਮ 'ਚ ਵੀ ਲੋਕਾਂ ਦੀ ਸੁਣਵਾਈ ਨਹੀਂ - Water Sewage Problem - WATER SEWAGE PROBLEM

Water Sewage Problem: ਬਠਿੰਡਾ ਦੇ ਪਰਸ ਰਾਮ ਨਗਰ ਵਿਚ ਸੀਵਰੇਜ ਸਿਸਟਮ ਫੇਲ ਹੋਣ ਕਾਰਨ ਗਲੀਆਂ ਨਾਲੀਆਂ ਵਿੱਚ ਗੰਦਾ ਪਾਣੀ ਜਮਾ ਹੋਇਆ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੜ੍ਹੋ ਪੂਰੀ ਖਬਰ...

Rain water is a problem for people
ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ (Etv Bharat Bathinda)

By ETV Bharat Punjabi Team

Published : Jul 8, 2024, 9:11 AM IST

Updated : Jul 8, 2024, 10:32 AM IST

ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ (Etv Bharat Bathinda)

ਬਠਿੰਡਾ: ਬਠਿੰਡਾ ਸ਼ਹਿਰ ਦਾ ਲਾਈਨੋ ਪਾਰ ਇਲਾਕਾ ਇਸ ਸਮੇਂ ਦੋਹਰੀ ਸਮੱਸਿਆ ਨਾਲ ਜੂਝਣ ਲਈ ਮਜਬੂਰ ਹੈ। ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਜਿੱਥੇ ਸੜਕਾਂ ਤੋਂ ਪਾਣੀ ਦੀ ਨਿਕਾਸੀ ਨਹੀਂ ਹੋਈ। ਉੱਥੇ ਹੀ ਸੀਵਰੇਜ ਦੇ ਪਾਣੀ ਨੇ ਹੁਣ ਲੋਕਾਂ ਦਾ ਜੀਣਾ ਮਹਾਲ ਕੀਤਾ ਹੋਇਆ ਹੈ। ਬਠਿੰਡਾ ਦੇ ਪਰਸ ਰਾਮ ਨਗਰ ਵਿਚ ਸੀਵਰੇਜ ਸਿਸਟਮ ਫੇਲ ਹੋਣ ਕਾਰਨ ਗਲੀਆਂ ਨਾਲੀਆਂ ਵਿੱਚ ਗੰਦਾ ਪਾਣੀ ਜਮਾ ਹੋਇਆ ਪਿਆ ਹੈ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਛੋਟੇ-ਛੋਟੇ ਬੱਚਿਆਂ ਸਣੇ ਪੂਰਾ ਪਰਿਵਾਰ ਘਰਾਂ ਵਿੱਚ ਰਹਿਣ ਲਈ ਮਜਬੂਰ:ਘਰਾਂ ਮੂਹਰੇ ਇਕੱਠਾ ਹੋਇਆ ਪਾਣੀ ਲੋਕਾਂ ਲਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਘਰਾਂ ਦੇ ਗੇਟ ਅੱਗੇ ਖੜੇ ਗੰਦੇ ਪਾਣੀ ਕਾਰਨ ਉਹ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਸਣੇ ਪੂਰਾ ਪਰਿਵਾਰ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜੇਕਰ ਉਹ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਗੰਦੇ ਪਾਣੀ ਦੇ ਵਿੱਚ ਦੀ ਲੰਘਣਾਂ ਪਵੇਗਾ। ਜਿਸ ਕਾਰਨ ਉਨ੍ਹਾਂ ਨੂੰ ਗੰਦੇ ਪਾਣੀ ਨਾਲ ਬਿਮਾਰੀਆਂ ਹੋਣ ਦਾ ਖਤਰਾ ਵੀ ਹੈ। ਇਸ ਕਾਰਨ ਉਨ ਮਜ਼ਬੂਰ ਹੋ ਕੇ ਘਰਾਂ ਦੇ ਅੰਦਰ ਹੀ ਕੈਦ ਹੋ ਕੇ ਬੈਠੇ ਹਨ।

ਸੀਵਰੇਜ ਦਾ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਲੱਗਾ: ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਇਆ ਸੀਵਰੇਜ ਦਾ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਲੱਗਾ ਹੋਇਆ ਹੈ। ਲੋਕਾਂ ਨੂੰ ਪੈਰਾਂ ਵਿੱਚ ਖਾਜ ਦੀ ਸਮੱਸਿਆ ਆ ਰਹੀ ਹੈ। ਬਾਰ-ਬਾਰ ਨਗਰ ਨਿਗਮ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ ਅੱਜ ਐਲਾਨ ਕਰਦੇ ਹਨ ਕਿ ਆਉਣ ਵਾਲੀਆਂ ਕਿਸੇ ਵੀ ਵੋਟਾਂ ਵਿੱਚ ਸਿਆਸੀ ਪਾਰਟੀਆਂ ਦਾ ਜੰਮ ਕੇ ਵਿਰੋਧ ਕਰਨਗੇ ਕਿਉਂਕਿ ਉਨ੍ਹਾਂ ਨੂੰ ਗੰਦੇ ਸੀਵਰੇਜ ਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਸੇ ਵੀ ਧਿਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।

Last Updated : Jul 8, 2024, 10:32 AM IST

ABOUT THE AUTHOR

...view details