ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੀ ਮਾਤਾ ਗੁਜਰੀ ਕਲੋਨੀ 'ਚ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਅਤੇ ਉਸ ਦੇ ਸਹੁਰਿਆਂ ਵਿਚਾਲੇ ਹੋਏ ਝਗੜੇ 'ਚ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਸੱਸ ਦੇ ਬਿਆਨਾਂ 'ਤੇ ਬਾਬਾ ਗੁਰਵਿੰਦਰ ਸਿੰਘ, ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਅੱਜ ਜ਼ਖਮੀ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਕਰਾਸ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੀ ਧਿਰ ਦੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਾਲ-ਵਾਲ ਬਚੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ, ਬਾਬੇ 'ਤੇ ਗੱਡੀ ਚੜਾਉਣ ਦੀ ਵੀਡੀਓ ਆਈ ਸਾਹਮਣੇ - Baba Gurvinder Singh was hit by car - BABA GURVINDER SINGH WAS HIT BY CAR
baba gurwinder singh kheri wale: ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਦੇ ਉੱਪਰ ਕਾਰ ਚੜਾਉਣ ਕੋਸ਼ਿਸ਼ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
Published : Aug 14, 2024, 7:48 PM IST
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਪਹਿਲਾ ਬਾਬਾ ਗੁਰਵਿੰਦਰ ਸਿੰਘ ਦੇ ਜੀਜਾ ਮਨਜੋਤ ਸਿੰਘ ਤੋਂ ਇਲਾਵਾ ਉਸਦੇ ਦੋਸਤਾਂ ਸਤਵੀਰ ਸਿੰਘ, ਜਸਪਾਲ ਸਿੰਘ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੀ ਧਿਰ ਦੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
- 15 ਅਗਸਤ ਦੇ ਢਾਈ ਦਿਨ ਬਾਅਦ ਪੰਜਾਬ ਦੇ ਇਹ ਦੋ ਜ਼ਿਲ੍ਹੇ ਹੋਏ ਸਨ ਪਾਕਿਸਤਾਨ ਤੋਂ ਮੁਕਤ, ਇੱਥੇ ਪੜ੍ਹੋ ਅਜ਼ਾਦੀ ਦਾ ਰੌਚਕ ਕਿੱਸਾ - pathankot and gurdaspur history
- ਪੰਜਾਬ 'ਚ ਖਾਰੇ ਪਾਣੀ ਨੇ ਕਿਸਾਨਾਂ ਦੀ ਬਦਲੀ ਕਿਸਮਤ, ਝੀਂਗਾ ਪਾਲਣ ਨਾਲ ਇੱਕ ਏਕੜ 'ਚੋਂ ਕਮਾ ਰਹੇ ਨੇ 4 ਲੱਖ ਰੁਪਏ - Shrimp production in Punjab
- ਲੁਧਿਆਣਾ ਦੀ ਜਾਮਾ ਮਸਜਿਦ ਦਾ ਦੇਸ਼ ਦੀ ਅਜ਼ਾਦੀ 'ਚ ਕਿਵੇਂ ਰਿਹਾ ਅਹਿਮ ਰੋਲ, ਜਾਣੋ ਪੂਰਾ ਇਤਿਹਾਸ - independence day
ਸੀਸੀਟੀਵ ਵੀਡੀਓ ਆਈ ਸਾਹਮਣੇ:ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਦੇ ਉੱਪਰ ਕਾਰ ਚੜਾਉਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਸਹੁਰੇ ਘਰ 'ਚ ਹੋਈ ਲੜਾਈ ਤੋਂ ਬਾਅਦ ਜਦੋਂ ਬਾਬਾ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਉਣ ਲਈ ਪਹੁੰਚੇ ਤਾਂ ਉਹ ਸਿਵਲ ਹਸਪਤਾਲ ਦੇ ਬਾਹਰ ਖੜ੍ਹੇ ਸਨ, ਇਸੇ ਦੌਰਾਨ ਗੁਰਵਿੰਦਰ ਸਿੰਘ ਦਾ ਜੀਜਾ ਮਨਜੋਤ ਸਿੰਘ 'ਤੇ ਹੋਰ ਵੀ ਨਾਲ ਆ ਗਏ। ਇੱਕ ਤੇਜ਼ ਕਾਰ ਚਾਲਕ ਨੇ ਸੜਕ ’ਤੇ ਖੜ੍ਹੇ ਗੁਰਵਿੰਦਰ ਸਿੰਘ ਦੇ ਉਪਰ ਕਾਰ ਚੜਾ ਦਿੱਤੀ। ਗੁਰਵਿੰਦਰ ਸਿੰਘ ਛਾਲ ਮਾਰ ਕੇ ਬੋਨਟ 'ਤੇ ਡਿੱਗ ਗਿਆ ਅਤੇ ਉਸ ਨੂੰ ਸੱਟਾਂ ਲੱਗ ਗਈਆਂ। ਇਸ ਆਧਾਰ ’ਤੇ ਪੁਲਿਸ ਨੇ ਕਰਾਸ ਕੇਸ ਦਰਜ ਕਰ ਲਿਆ ਹੈ।