ਮੋਗਾ: ਰਵਨੀਤ ਬਿੱਟੂ ਦੇ ਤੇਵਰ ਮੁੜ ਬਦਲਦੇ ਨਜ਼ਰ ਆ ਰਹੇ ਨੇ,,ਕਿਉਂਕਿ ਹੁਣ ਫਿਰ ਕੇਂਦਰੀ ਮੰਤਰੀ ਬਿੱਟੂ ਨੇ ਖਡੂਰ ਸਾਹਿਬ ਦੇ ਐੱਮ.ਪੀ. ਅੰਮ੍ਰਿਤਪਾਲ ਸਿੰਘ ‘ਤੇ ਵੱਡਾ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਜੇ ਕੋਈ ਸੰਵਿਧਾਨ ‘ਚ ਵਿਸ਼ਵਾਸ ਨਹੀਂ ਕਰਦੇ ਤਾਂ ਸਹੁੰ ਚੁੱਕਣ ਦਾ ਫਾਇਦਾ ਨਹੀਂ। ਕਾਨੂੰਨ ਤੋੜਨ ਵਾਲੇ ਨੂੰ ਕੋਈ ਮੁਆਫੀ ਨਹੀਂ ਮਿਲੇਗੀ।
ਰਵਨੀਤ ਬਿੱਟੂ ਨੇ ਮੁੜ ਦਿੱਤਾ ਅੰਮ੍ਰਿਤਪਾਲ ਬਾਰੇ ਵੱਡਾ ਬਿਆਨ, ਕਿਹਾ-ਕਾਨੂੰਨ ਤੋੜਨ ਵਾਲੇ ਨੂੰ ਕੋਈ ਮੁਆਫੀ ਨਹੀਂ - bittu big statement in amritpal - BITTU BIG STATEMENT IN AMRITPAL
ਕੇਂਦਰੀ ਮੰਤਰੀ ਰਵਨੀਤ ਬਿੱਟੂ ਅੰਮ੍ਰਿਤਪਾਲ ਬਾਰੇ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਹਨ। ਹੁਣ ਉਨ੍ਹਾਂ ਅੰਮ੍ਰਿਤਪਾਲ ਬਾਰੇ ਕਿਹੜਾ ਵੱਡਾ ਬਿਆਨ ਦਿੱਤਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ....
Published : Jun 30, 2024, 10:58 PM IST
ਮੇਰਾ ਸਟੈਂਡ ਬਰਕਰਾਰ: ਇਸ ਤੋਂ ਇਲਾਵਾ ਬਿੱਟੂ ਨੇ ਕਿਹਾ ਕਿ ਜੇ ਸਹੁੰ ਚੁੱਕਣੀ ਹੈ ਤਾਂ ਅੰਮ੍ਰਿਤਪਾਲ ਦੇਸ਼ ਦੀ ਗੱਲ ਵੀ ਕਰੇ। ਜੇ ਉਹ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਤਾਂ ਕਿਹੜੇ ਮੁੱਦੇ ਚੁੱਕਣਗੇ। ਉਨ੍ਹਾਂ ਨੂੰ ਭਾਵੇਂ ਐਮ.ਪੀ. ਬਣਾ ਦਿਓ ਜਾਂ ਐਮ.ਐਲ.ਏ. ਪਰ ਥਾਂ ਉਸਦੀ ਜੇਲ੍ਹ ਹੀ ਰਹਿਣੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ‘ਤੇ ਮੇਰਾ ਸਟੈਂਡ ਬਰਕਰਾਰ ਹੈ।
- ਹੁਣ ਅੰਮ੍ਰਿਤਪਾਲ ਦੇ ਸਾਥੀ ਇੱਕ ਇੱਕ ਕਰਕੇ ਉਤਰੇ ਚੋਣ ਦੰਗਲ 'ਚ, ਵੇਖੋ ਅਦਾਕਾਰ ਦਲਜੀਤ ਕਲਸੀ ਕਿੱਥੋ ਚੋਣ ਲੜਨਗੇ? - daljit kalsi
- ਅੰਮ੍ਰਿਤਪਾਲ ਸਿੰਘ ਨੂੰ ਲੈਕੇ SGPC ਨੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਸਾਜਿਸ਼ ਦੇ ਲਾਏ ਦੋਸ਼, ਕਿਹਾ 'ਜਲਦੀ ਚੁਕਵਾਈ ਜਾਵੇ MP ਵਜੋਂ ਸਹੁੰ' - SGPC ON Amritpal Singh SWORN
- ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੋਟ ਨਹੀਂ ਸਮਝਣਾ ਚਾਹੀਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - Jathedar Giani Harpreet Singh
ਬਿੱਟੂ ਨੇ ਦਿੱਤੀ ਉਦਾਹਰਣ: ਕੇਂਦਰੀ ਮੰਤਰੀ ਨੇ ਕਿਹਾ ਕਿ ਬਸਪਾ ਦੇ ਇੱਕ ਇਸੇ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਨੂੰ ਚੁਣਿਆ ਗਿਆ ਸੀ ਜਿਨਾਂ 'ਤੇ ਰੇਪ ਦਾ ਮੁਕਦਮਾ ਸੀ। ਉਹ ਕਦੀ ਵੀ ਪਾਰਲੀਮੈਂਟ ਦੇ ਵਿੱਚ ਆਇਆ ਹੀ ਨਹੀਂ । ਰਵਨੀਤ ਬਿੱਟੂ ਨੇ ਕਿਹਾ ਕਿ ਇਸ ਦੇ ਵਿੱਚ ਲੋਕਾਂ ਨੂੰ ਕੀ ਫਾਇਦਾ ਹੋਇਆ ਜਿਨਾਂ ਨੇ ਉਸ ਨੂੰ ਜਿਤਾ ਕੇ ਭੇਜਿਆ ਹੈ ਉਹਨਾਂ ਕਿਹਾ ਇਸੇ ਤਰ੍ਹਾਂ ਅੰਮ੍ਰਿਤਪਾਲ ਹੈ ਜੇਕਰ ਉਹ ਦੇਸ਼ ਦੇ ਸੰਵਿਧਾਨ ਨੂੰ ਮੰਨੇਗਾ ਤਾਂ ਹੀ ਉਸ ਦੀ ਗੱਲ ਪਾਰਲੀਮੈਂਟ ਤੋਂ ਬਾਹਰ ਵੀ ਸੁਣੀ ਜਾਏਗੀ ਅਤੇ ਪਾਰਲੀਮੈਂਟ ਦੇ ਅੰਦਰ ਵੀ ਸੁਣੀ ਜਾਏਗੀ ਪਰ ਜੇਕਰ ਉਸਨੇ ਦੇਸ਼ ਨੂੰ ਤੋੜਨ ਦੀ ਗੱਲ ਕਰਨੀ ਹੈ ਤਾਂ ਫਿਰ ਦਿਬੜੂਗੜ੍ਹ ਦੇ ਅੱਗੇ ਕਈ ਹੋਰ ਗੜ੍ਹ ਵੀ ਪਏ ਹਨ। ਹੁਣ ਵੇਖਣਾ ਹੋਵੇਗਾ ਕਿ ਕੇਂਦਰੀ ਮੰਤਰੀ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਿਸ ਦੀ ਪ੍ਰਤੀਕਿਿਰਆ ਸਾਹਮਣੇ ਆਵੇਗੀ।