ਸੰਗਰੂਰ: 2016 ਪਾਸ ਆਊਟ ਵਾਲੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਥੋੜਾ ਜਿਹਾ ਅੱਗੇ ਟਾਵਰ ਤੇ ਬੈਠੀ ਅਬੋਹਰ ਦੀ ਕੁੜੀ ਹਰਦੀਪ ਕੌਰ ਆਪਣੇ ਸਾਥੀਆਂ ਤੇ ਆਪਣੇ ਲਈ ਰੋਜ਼ਗਾਰ ਦੀ ਮੰਗ ਕਰ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਂ ਕੀਤੀ ਸੀ ਪਰ ਹਾਲੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। 2016 ਪਾਸ ਅਉਟ ਵਾਲੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਨੇੜੇ ਟਾਵਰ ਤੇ ਬੈਠੇ ਹਨ, ਜਿੰਨਾਂ ਨੂੰ ਆਪਣੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਸੀਂ 100 ਦਿਨ ਤੋਂ ਉੱਪਰ ਹੋ ਗਿਆ ਹੈ।
ਸਾਡੇ ਨੌਜਵਾਨ ਬੇਰੁਜ਼ਗਾਰ: ਇਹ ਟਾਵਰ ਦੇ ਉੱਪਰ ਸਾਡੀ ਸਾਥਣ ਹਰਦੀਪ ਕੌਰ ਨੌਕਰੀ ਦੀ ਮੰਗ ਨੂੰ ਲੈ ਕੇ ਚੜੀ ਹੋਈ ਹੈ ਪਰ ਸਰਕਾਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਮੁੱਖ ਮੰਤਰੀ 13-0 ਕਹਿੰਦੇ ਸੀ ਤੇ ਅੱਜ ਫਿਰ 13 ਚੋਂ 3 ਹੀ ਮਿਲਿਆ। ਜਿਹੜੇ ਬੇਰੁਜ਼ਗਾਰ ਮਰ ਰਹੇ ਹਨ, ਉਨ੍ਹਾਂ ਅੱਗੇ ਹੱਥ ਜੋੜ ਰਹੇ ਹਨ ਇਹ ਲੋਕਾਂ ਦਾ ਫਤਵਾ ਹੈ। ਅਸੀਂ ਭਗਵੰਤ ਮਾਨ ਨੂੰ ਰੈਲੀਆਂ ਦੇ ਵਿੱਚ 100 ਦੇ ਕਰੀਬ ਮੰਗ ਪੱਤਰ ਦੇ ਚੁੱਕੇ ਹਾਂ ਤੇ ਉਹ ਮੰਗ ਪੱਤਰ ਉਨ੍ਹਾਂ ਨੇ ਪੜਿਆ ਵੀ ਸਾਡੇ ਸਾਹਮਣੇ, ਕੀ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨੌਜਵਾਨ ਬੇਰੁਜ਼ਗਾਰ ਹਨ। ਉਹ ਹਰ ਸਾਲ 2000 ਨਵੀਂ ਭਰਤੀ ਕੱਢ ਰਹੇ ਹਨ। ਉਨ੍ਹਾਂ ਦੇ ਨਾਲ ਦੇ ਹੋਰ ਮੰਤਰੀ ਤੇ ਐਮ.ਐਲ.ਏ. ਵੀ ਕਹਿ ਰਹੇ ਹਨ ਕਿ ਤੁਸੀਂ ਨਵੀਆਂ ਭਰਤੀਆਂ ਬੰਦ ਕਰਕੇ ਪਹਿਲਾਂ ਪੁਰਾਣੇ ਬੇਰੁਜ਼ਗਾਰ ਨੌਜਵਾਨਾਂ ਦਾ ਹੱਲ ਕੀਤਾ ਜਾਵੇ ਜਿੰਨਾਂ ਦੀ ਉਮਰ ਲੰਘ ਰਹੀ ਹੈ।