ਪਠਾਨਕੋਟ:ਪ੍ਰਧਾਨਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਲੜਕੀਆਂ ਸਰਕਾਰੀ ਆਈਟੀਆਈ ਵਿੱਚ ਟ੍ਰੇਨਿੰਗ ਲੈ ਰਹੀਆਂ ਹਨ। ਇਸ ਵਿੱਚ ਕੁੜੀਆਂ ਨੂੰ ਟ੍ਰੇਨਿੰਗ ਖ਼ਤਮ ਹੋਣ ਤੋਂ ਬਾਅਦ ਜੇਕਰ ਕਿਸੇ ਨੇ ਆਪਣਾ ਕੰਮ ਸ਼ੁਰੂ ਕਰਨਾ ਹੈ, ਤਾਂ ਇਸ ਲਈ ਬੇਂਕ ਵਿੱਚੋਂ ਲੋਨ ਦਿੱਤਾ ਜਾਂਦਾ ਹੈ, ਜੋ ਲੜਕੀਆਂ ਇੱਥੇ ਟ੍ਰੇਨਿੰਗ ਕਰ ਰਹੀਆ ਹਨ ਉਨ੍ਹਾਂ ਨੇ ਵੀ ਸਰਕਾਰ ਦੇ ਇਸ ਫੈਸਲੇ ਸ਼ਲਾਘਾ ਕੀਤੀ ਹੈ।
ਪ੍ਰਧਾਨਮੰਤਰੀ ਵਿਸ਼ਵਕਰਮਾ ਯੋਜਨਾ ਲਾਭ ਲੈ ਰਹੀਆਂ ਕੁੜੀਆਂ (ETV Bharat (ਪੱਤਰਕਾਰ, ਪਠਾਨਕੋਟ)) ਭਾਰਤ ਸਰਕਾਰ ਵੱਲੋਂ ਪ੍ਰਧਾਨਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ
ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ ਗਰੀਬ ਕੁੜੀਆਂ ਦਾ ਜੀਵਨ ਪੱਧਰ ਉਪਰ ਚੁੱਕਣ ਦੇ ਲਈ ਅਣਥੱਕ ਪਰਿਆਸ ਕੀਤੇ ਜਾ ਰਹੇ ਹਨ, ਤਾਂ ਜੋ ਇਹ ਕੁੜੀਆਂ ਅੱਗੇ ਜਾ ਕੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਣ। ਇਸੇ ਦੇ ਚੱਲਦਿਆਂ ਭਾਰਤ ਸਰਕਾਰ ਵੱਲੋਂ ਪ੍ਰਧਾਨਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।
ਗਰੀਬ ਘਰ ਦੀਆਂ ਕੁੜੀਆਂ ਅਗਾਂਹ ਵੱਧ ਸਕਣ
ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਕੁੜੀਆਂ ਦੀ ਜਿਹੜੇ ਵੀ ਕੰਮ ਵਿੱਚ ਦਿਲਚਸਪੀ ਹੈ। ਉਨ੍ਹਾਂ ਨੂੰ ਉਸ ਕੰਮ ਵਿੱਚ ਸਰਕਾਰੀ ਆਈਟੀਆਈ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਹੀ ਨਹੀਂ ਸਗੋਂ ਜਦੋਂ ਕੁੜੀਆਂ ਦੀ ਟ੍ਰੇਨਿੰਗ ਖ਼ਤਮ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜੋ ਕੁੜੀਆਂ ਅੱਗੇ ਜਾ ਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਬੈਂਕਾਂ ਵੱਲੋਂ ਕੰਮ ਸ਼ੁਰੂ ਕਰਨ ਦੇ ਲਈ ਲੋਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ
ਇਸ ਤਰ੍ਹਾਂ ਗਰੀਬ ਘਰ ਦੀਆਂ ਕੁੜੀਆਂ ਅਗਾਂਹ ਵੱਧ ਸਕਣ। ਪ੍ਰਿੰਸੀਪਲ ਨੇ ਕਿਹਾ ਕਿ ਇਸ ਦੇ ਨਾਲ ਬੱਚਿਆਂ ਨੂੰ ਕਾਫੀ ਫਾਇਦਾ ਹੋ ਰਿਹਾ ਤੇ ਅੱਗੇ ਵੀ ਫਾਇਦਾ ਹੀ ਹੋਵੇਗਾ।
ਪ੍ਰਧਾਨਮੰਤਰੀ ਵਿਸ਼ਵਕਰਮਾਂ ਯੋਜਨਾ ਦੀ ਸ਼ਲਾਘਾ
ਇਸ ਸਬੰਧੀ ਜਦੋਂ ਟ੍ਰੇਨਿੰਗ ਲੈ ਰਹੀਆਂ ਕੁੜੀਆਂ ਦੇ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਪ੍ਰਧਾਨਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸਕੀਮ ਰਾਹੀਂ ਹੁਣ ਗਰੀਬ ਘਰਾਂ ਦੀਆਂ ਕੁੜੀਆਂ ਵੀ ਅੱਗੇ ਵੱਧ ਸਕਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਕੀਮ ਰਾਹੀਂ ਜਿੱਥੇ ਸਾਨੂੰ ਵਧੀਆ ਟ੍ਰੇਨਿੰਗ ਮਿਲ ਰਹੀ ਹੈ, ਉੱਥੇ ਹੀ ਬੈਂਕ ਵੱਲੋਂ ਕੰਮ ਸ਼ੁਰੂ ਕਰਨ ਲਈ ਉਨ੍ਹਾਂ ਲੋਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਜਿਸ ਵਿੱਚ ਘੱਟ ਵਿਆਜ ਦੇ ਨਾਲ ਸਬਸਿਡੀ ਵੀ ਦਿੱਤੀ ਜਾ ਰਹੀ ਹੈ।