ਪਠਾਨਕੋਟ: ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਚੋਰ ਕਿਤੇ ਵੀ ਚੋਰੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਹੀ ਇੱਕ ਮਾਮਲਾ ਸੁਜਾਨਪੁਰ ਦੇ ਫੌਜੀ ਖੇਤਰ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਦੋ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ। ਆਰਮੀ ਏਰੀਏ ਦੀ ਕੰਧ ਟੱਪ ਕੇ ਗੋਦਾਮ 'ਚ ਪਿਆ ਕਬਾੜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਫੌਜ ਦੇ ਜਵਾਨ ਨੇ ਦੋ ਵਿਅਕਤੀਆਂ ਦੀ ਹਰਕਤ ਵੇਖੀ ਤਾਂ ਉਨ੍ਹਾਂ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਜਦੋਂ ਦੋਵੇਂ ਨੌਜਵਾਨ ਨਾ ਰੁਕੇ ਤਾਂ ਫੌਜ ਦੇ ਜਵਾਨ ਨੇ ਪਹਿਲਾ ਹਵਾਈ ਫਾਇਰ ਕੀਤਾ ਅਤੇ ਫਿਰ ਵੀ ਨਾ ਰੁਕਣ 'ਤੇ ਫੌਜ ਦੇ ਜਵਾਨ ਨੇ ਉਸ ਦੀਆਂ ਲੱਤ 'ਤੇ ਗੋਲੀ ਚਲਾ ਦਿੱਤੀ।
ਫੌਜੀ ਖੇਤਰ 'ਚ ਦਾਖ਼ਲ ਹੋਏ 2 ਸ਼ੱਕੀ ਨੌਜਵਾਨ ਕਾਬੂ, ਫੌਜੀ ਦੀ ਚਲਾਈ ਗੋਲੀ ਨਾਲ ਇੱਕ ਜ਼ਖ਼ਮੀ - ਫੌਜੀ ਖੇਤਰ ਚ ਚੋਰ ਕਾਬੂ
Two suspected youths arrested: ਦੋ ਚੋਰਾਂ ਵਲੋਂ ਫੌਜੀ ਖੇਤਰ 'ਚ ਦਾਖ਼ਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿੰਨ੍ਹਾਂ ਨੂੰ ਫੌਜੀਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਪਰ ਇਸ ਦੌਰਾਨ ਇੱਕ ਚੋਰ ਫੌਜੀ ਦੀ ਗੋਲੀ ਨਾਲ ਫੱਟੜ ਵੀ ਹੋ ਗਿਆ।
Published : Feb 6, 2024, 7:36 PM IST
ਫੋਜੀ ਦੀ ਗੋਲੀ ਨਾਲ ਇੱਕ ਜ਼ਖ਼ਮੀ: ਉਧਰ ਗੋਲੀ ਲੱਗਣ ਕਾਰਨ ਇਕ ਚੋਰ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ 'ਚ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿਸ ਤੋ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਹੈ, ਜਿੱਥੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਜਦਕਿ ਦੂਜੇ ਚੋਰ ਨੂੰ ਵੀ ਫੌਜ ਦੇ ਜਵਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਪੁਲਿਸ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰ ਰਹੀ ਹੈ।
ਪੁਲਿਸ ਨੇ ਕਾਬੂ ਕੀਤੇ ਚੋਰ:ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਪਠਾਨਕੋਟ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਆਰਮੀ ਵੱਲੋਂ ਸੂਚਨਾ ਮਿਲੀ ਸੀ ਕਿ ਦੋ ਨੌਜਵਾਨਾਂ ਨੇ ਆਰਮੀ ਏਰੀਏ ਦੇ ਇੱਕ ਗੋਦਾਮ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਜਦੋਂ ਉਹ ਨਾ ਰੁਕੇ ਤਾਂ ਫੌਜ ਦੇ ਜਵਾਨਾਂ ਨੇ ਉਨ੍ਹਾਂ 'ਤੇ ਹਵਾਈ ਫਾਇਰ ਕੀਤੇ। ਜਿਸ ਤੋਂ ਬਾਅਦ ਫਾਇਰ ਵਿਅਕਤੀ ਦੀਆਂ ਲੱਤਾਂ 'ਚ ਲੱਗ ਗਿਆ, ਜੋ ਜ਼ਖਮੀ ਹਾਲਤ 'ਚ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਜਦਕਿ ਉਸ ਦੇ ਇਕ ਹੋਰ ਸਾਥੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।