ਚੰਡੌਗੜ੍ਹ/ਅੰਮ੍ਰਿਤਸਰ :ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ ਦੌਰਾਨ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀਐਸਐਫ ਨੇ ਸਰਹੱਦੀ ਖੇਤਰ 'ਚੋਂ ਦੋ ਡਰੋਨ ਅਤੇ ਅੱਧਾ ਕਿੱਲੋ ਹੀਰੋਇਨ ਦਾ ਪੈਕਟ ਕੀਤਾ ਬਰਾਮਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਗੁਆਂਢੀ ਮੁਲਕ ਵੱਲੋਂ ਆਏ ਦਿਨ ਡਰੋਨ ਦੇ ਰਾਹੀਂ ਭਾਰਤ ਵਿੱਚ ਨਸ਼ੇ ਦੀ ਖੇਪ ਭੇਜੀ ਜਾ ਰਹੀ ਹੈ। ਜਿਸ ਨਾਲ ਦੇਸ਼ ਦੀ ਨੌਜਵਾਨੀ ਨਸ਼ੇ ਦੇ ਵਿੱਚ ਬਰਬਾਦ ਹੋ ਰਹੀ ਹੈ।
ਗਵਾਂਢੀ ਮੁਲਕ ਦੇ ਮਨਸੂਬੇ ਨਾਕਾਮ
ਉਥੇ ਹੀ ਭਾਰਤ ਦੀਆਂ ਖੁਫੀਆ ਏਜੰਸੀਆਂ ਤੇ ਸਰਹੱਦ 'ਤੇ ਬੈਠੀ ਬੀਐਸਐਫ ਨੇ ਇਹਨਾਂ ਤਸਕਰਾਂ ਦਾ ਪੂਰਾ ਮੁਕਾਬਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਗੁਆਂਡੀ ਮੁਲਕ ਦੇ ਵੀ ਮਨਸੂਬੇ ਨਾ ਕਾਮਯਾਬ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਿਸ ਵੱਲੋਂ ਅਜੇ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਪਾਕਿਸਤਾਨ ਵੱਲੋਂ ਇਹ ਨਸ਼ਾ ਕਿਸ ਨੂੰ ਹੈਂਡ ਓਵਰ ਕੀਤਾ ਜਾਣਾ ਸੀ। ਇਸ ਪਿਛੇ ਪੰਜਾਬ ਦੇ ਕਿਨਾਂ ਲੋਕਾਂ ਦਾ ਹੱਥ ਹੋ ਸਕਦਾ ਹੈ?
ਨਸ਼ੇ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਵਿਦੇਸ਼ੀ ਪਿਸਤੌਲਾਂ ਸਣੇ 2 ਨਾਮੀ ਤਸਕਰ ਅਰਬਾਂ ਦੀ ਹੈਰੋਇਨ ਨਾਲ ਕੀਤੇ ਕਾਬੂ