ਬਰਨਾਲਾ :ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਦੀਆਂ ਦੋ ਧੀਆਂ ਅਰਬ ਦੇਸ਼ਾਂ ਤੋਂ ਭਾਰਤ ਪਰਤੀਆਂ ਹਨ। ਇੱਕ ਲੜਕੀ ਓਮਾਨ ਅਤੇ ਇੱਕ ਦੁਬਈ ਵਿੱਚ ਫਸੀ ਹੋਈ ਸੀ। ਜਿਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਨੇ ਅਗਵਾਈ ਕੀਤੀ ਅਤੇ ਦੋਵੇਂ ਧੀਆਂ ਘਰ ਪਰਤ ਸਕੀਆਂ ਹਨ। ਅੱਜ ਮੀਡੀਆ ਸਾਹਮਣੇ ਸਿਮਰਨਜੀਤ ਸਿੰਘ ਮਾਨ, ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ ਦੋਵੇਂ ਧੀਆਂ ਸਮੇਤ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਲੜਕੀ ਪਿਛਲੇ ਲੰਬੇ ਸਮੇਂ ਤੋਂ ਓਮਾਨ ਵਿੱਚ ਫਸੀ ਹੋਈ ਸੀ ਅਤੇ ਦੂਜੀ ਲੜਕੀ ਦੁਬਈ ਵਿਖੇ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਫਸ ਗਈ ਸੀ, ਜਿਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਲਿਆਂਦਾ ਹੈ।
ਅਰਬ ਦੇਸ਼ਾਂ 'ਚੋਂ ਪੰਜਾਬ ਪਰਤੀਆਂ ਦੋ ਧੀਆਂ (ETV Bharat (ਪੱਤਰਕਾਰ, ਬਰਨਾਲਾ)) ''ਓਮਾਨ ਦੇਸ਼ ਗਈ ਲੜਕੀ ਨੂੰ ਓਮਾਨ ਵਿੱਚ ਬੰਦੀ ਬਣਾ ਕੇ ਕੁੱਟਿਆ ਜਾਂਦਾ ਸੀ, ਉਸਨੂੰ ਮਾਰਿਆ ਜਾਂਦਾ ਸੀ। ਇਸ ਲੜਕੀ ਦੇ ਮਾਮਾ ਨੇ ਰਾਜਸੀ ਲੋਕਾਂ ਅਤੇ ਪ੍ਰਸ਼ਾਸ਼ਨ ਕੋਲ ਮਦੱਦ ਲਈ ਗਏ ਪਰ ਉਨਾਂ ਦੀ ਕਿਸ ਨੇ ਵੀ ਮਦੱਦ ਨਹੀਂ ਕੀਤੀ। ਉਨ੍ਹਾਂ ਨੇ ਦੁਬਈ ਗਈ ਲੜਕੀ ਬਾਰੇ ਦੱਸਿਆ ਕਿ ਉਸਨੂੰ ਦੁਬਈ ਵਿੱਚ ਨਸ਼ੇ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਸੀ। ਲੜਕੀ ਲੋਕ ਕੋਈ ਵੀ ਪੈਸਾ ਨਹੀਂ ਸੀ, ਉੱਥੇ ਲ਼ੜਕੀ ਨੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ਲੜਕੀਆ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਮਦੱਦ ਅਕਾਲੀ ਦਲ ਕਮੇਟੀ ਹੀ ਕਰ ਸਕਦੀ ਹੈ ਤਾਂ ਲੜਕੀਆਂ ਦੇ ਪਰਿਵਾਰ ਵਾਲਿਆ ਨੇ ਉਨ੍ਹਾਂ ਤੋਂ ਮਦੱਦ ਮੰਗੀ। ਫਿਰ ਸਿਮਰਨਜੀਤ ਸਿੰਘ ਮਾਨ ਨੇ ਓਮਾਨ ਅਤੇ ਦੁਬਈ ਵਿੱਚ ਇੰਡੀਆਂ ਦੇ ਅੰਬੈਸਡਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚਿੱਠੀ ਭੇਜੀ ਅਤੇ ਲੜਕੀਆਂ ਨੂੰ ਭਾਰਤ ਵਾਪਸ਼ ਲਿਆਂਦਾ।''- ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਦੋਵਾਂ ਲੜਕੀਆਂ ਨੂੰ ਏਜੰਟਾਂ ਨੇ ਗਲਤ ਗਾਈਡ ਕਰਕੇ ਫਸਾ ਦਿੱਤਾ
ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੀਆਂ ਦੋ ਧੀਆਂ ਓਮਾਨ ਅਤੇ ਦੁਬਈ ਵਿੱਚ ਫਸੀਆਂ ਹੋਈਆਂ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਯਤਨ ਕਰਕੇ ਵਾਪਸ ਪੰਜਾਬ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਇੱਕ ਲੜਕੀ ਓਮਾਨ ਅਤੇ ਦੂਜੀ ਦੁਬਈ ਵਿੱਚ ਫਸ ਗਈਆਂ ਸਨ। ਦੋਵਾਂ ਨੂੰ ਏਜੰਟਾਂ ਨੇ ਗਲਤ ਗਾਈਡ ਕਰਕੇ ਫਸਾ ਦਿੱਤਾ ਸੀ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਲੜਕੀ ਨੂੰ ਓਮਾਨ ਵਿੱਚ ਬੰਦੀ ਬਣਾ ਕੇ ਬਹੁਤ ਕੁੱਟਿਆ ਮਰਿਆ ਵੀ ਜਾਂਦਾ ਸੀ। ਉਨ੍ਹਾਂ ਦੀ ਮਾਤਾ ਨੇ ਕਈ ਰਾਜਸੀ ਲੋਕਾਂ ਅਤੇ ਪ੍ਰਸ਼ਾਸ਼ਨ ਕੋਲ ਮੱਦਦ ਲਈ ਚੱਕਰ ਲਗਾਏ, ਪਰ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ। ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਜਿਸ ਤੋਂ ਬਾਅਦ ਇਨ੍ਹਾਂ ਦੀ ਮਾਤਾ ਨੇ ਉਨ੍ਹਾਂ ਦੀ ਪਾਰਟੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਪਾਰਟੀ ਨੇ ਓਮਾਨ ਵਿੱਚ ਇੰਡੀਆਂ ਦੇ ਅੰਬੈਸਡਰ ਨਾਲ ਸੰਪਰਕ ਕਰਕੇ ਲੜਕੀ ਨੂੰ ਵਾਪਸ ਭਾਰਤ ਭੇਜਣ ਲਿਆਉਣ ਲਈ ਚਿੱਠੀ ਲਿਖੀ। ਜਿਸ ਤੋਂ ਬਾਅਦ ਲੜਕੀ ਭਾਰਤ ਪਰਤ ਸਕੀ ਹੈ।
ਏਜੰਟਾਂ ਖਿਲਾਫ ਸ਼ਖਤ ਤੋਂ ਸ਼ਖਤ ਕਾਰਵਾਈ
ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੀ ਲੜਕੀ ਵੀ ਦੁਬਈ ਵਿੱਚ ਨਸ਼ੇ ਦੇ ਝੂਠੇ ਕੇਸ ਵਿੱਚ ਫਸ ਗਈ ਸੀ। ਇਸ ਕੋਲ ਕੋਈ ਪੈਸਾ ਨਹੀਂ ਸੀ, ਜਿਸ ਕਰਕੇ ਇਸਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦੁਬਈ ਵਿੱਚ ਵੀ ਇੰਡੀਆ ਦੇ ਅੰਬੈਸਡਰ ਨਾਲ ਸੰਪਰਕ ਕਰਕੇ ਵਾਪਸ ਭਾਰਤ ਲਿਆਂਦਾ। ਉਨ੍ਹਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਇਹ ਲੜਕੀਆਂ ਵਾਪਸ ਆਈਆ ਹਨ। ਇਹ ਵੀ ਕਿਹਾ ਕਿ ਜੋ ਏਜੰਟ ਵੱਲੋਂ ਝੂਠ ਮਾਰ ਕੇ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾਈਆਂ ਜਾ ਰਹੀਆਂ ਹਨ, ਉਨ੍ਹਾਂ ਖਿਲਾਫ ਸ਼ਖਤ ਤੋਂ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ।