ਲੁਧਿਆਣਾ:ਨਗਰ ਨਿਗਮ ਚੋਣਾਂ ਦੇ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਨੇ 19 ਤਰੀਕ ਸ਼ਾਮ 4 ਵਜੇ ਚੋਣ ਪ੍ਰਚਾਰ ਥੰਮ ਜਾਵੇਗਾ ਉਸ ਤੋਂ ਬਾਅਦ ਉਮੀਦਵਾਰ ਡੋਰ ਟੂ ਡੋਰ ਹੀ ਕੰਪੇਨ ਕਰ ਸਕਣਗੇ। ਜਿਸ ਤੋਂ ਬਾਅਦ ਚੋਣ ਪ੍ਰਚਾਰ ਦੀ ਮਨਾਹੀ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਤਿਆਰੀਆਂ ਲਗਭਗ ਸਾਰੀਆਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ। ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਅਫਸਰ ਨੇ ਜਾਣਾ ਹੈ ਕਿਹੜੇ ਬੂਥ ਤੇ ਉਸ ਦੀ ਡਿਊਟੀ ਹੈ ਉਹ ਸਾਰਾ ਅਲਾਟ ਕਰ ਦਿੱਤਾ ਗਿਆ ਹੈ।
ਸੰਵੇਦਨਸ਼ੀਲ ਇਲਾਕਿਆਂ 'ਚ ਸਖਤੀ
ਇਸ ਤੋਂ ਇਲਾਵਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਚੋਣਾਂ ਸੰਬੰਧੀ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ 95 ਵਾਰਡਾਂ ਦੇ ਲਈ ਕੁੱਲ 1227 ਪੋਲਿੰਗ ਬੂਥ ਬਣਾਏ ਗਏ ਨੇ, ਇਹਨਾਂ ਵਿੱਚੋਂ ਸੰਵੇਦਨਸ਼ੀਲ ਅਤੇ ਘੱਟ ਸੰਵੇਦਨਸ਼ੀਲ 400 ਦੇ ਕਰੀਬ ਪੋਲਿੰਗ ਬੂਥ ਨੇ। 11 ਲੱਖ 65000 ਦੇ ਕਰੀਬ ਕੁੱਲ ਵਾਟਰ ਨੇ l 6 ਲੱਖ ਤੋਂ ਵੱਧ ਮਰਦ ਵੋਟਰ ਹਨ ਜਦੋਂ ਕਿ 5 ਲੱਖ ਤੋਂ ਵੱਧ ਮਹਿਲਾ ਵੋਟਰ ਹਨ। 6 ਮੁਨਸੀਪਲ ਕੌਂਸਲ ਲਈ ਵੀ 80 ਪੋਲਿੰਗ ਬੂਥ ਬਣਾਏ ਗਏ ਨੇ। 62 ਹਜ਼ਾਰ ਦੇ ਕਰੀਬ ਵੋਟਰ ਹਨ, ਜੋ ਕਿ ਇਹਨਾਂ ਮੁਨਸੀਪਲ ਕੌਂਸਲ ਲਈ ਵੋਟ ਪਾਉਣਗੇ।
ਢਾਈ ਹਜਾਰ ਤੋਂ ਵਧੇਰੇ ਪੁਲਿਸ ਮੁਲਾਜ਼ਮ ਤਾਇਨਾਤ