ਅੰਮ੍ਰਿਤਸਰ: ਬਾਲੀਵੁੱਡ ਕਲਾਕਾਰ ਅਤੇ ਟੀਵੀ ਸੀਰੀਅਲ ਕਲਾਕਾਰ ਗਿਰਜਾ ਸ਼ੰਕਰ, ਜਿਨ੍ਹਾਂ ਨੂੰ‘ਮਹਾਭਾਰਤ’ ਅਤੇ ‘ਅਲਿਫ਼ ਲੈਲਾ’ ਜਿਹੇ ਵੱਡੇ ਲੜੀਵਾਰ ਨਾਟਕਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ। ਜੋ ਅੱਜ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ 'ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ।
'ਮਹਾਭਾਰਤ' 'ਚ ਧ੍ਰਿਤਰਾਸ਼ਟਰ ਦਾ ਰੋਲ ਅਦਾ ਕਰਨ ਵਾਲੇ ਗਿਰਜਾ ਸ਼ੰਕਰ (ETV Bharat (ਅੰਮ੍ਰਿਤਸਰ, ਪੱਤਰਕਾਰ)) ਕਲਚਰ ਅਤੇ ਦਸਤਾਵੇਜ ਵਰਗੀਆਂ ਫਿਲਮਾਂ ਵੀ ਕੀਤੀਆਂ ਤਿਆਰ
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਵੀ ਸੀਰੀਅਲ ਕਲਾਕਾਰ ਗਿਰਜਾ ਸ਼ੰਕਰ ਨੇ ਕਿਹਾ ਕਿ ਕਾਫੀ ਸਮੇਂ ਤੋਂ ਉਨ੍ਹਾਂ ਗੁਰੂ ਘਰ ਵਿੱਚ ਹਾਜ਼ਰੀ ਨਹੀਂ ਲਗਾਈ ਸੀ, ਜਿਹਦੇ ਚਲਦਿਆਂ ਅੱਜ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਲਗਾਉਣ ਦੇ ਲਈ ਆਏ ਹਨ। ਗਿਰਜਾ ਸ਼ੰਕਰ ਨੇ ਗੁਰੂ ਘਰ ਵਿਖੇ ਅਰਦਾਸ ਕੀਤੀ ਅਤੇ ਕੀਰਤਨ ਸਰਵਣ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਨਵੀਂ ਦੋ ਪੰਜਾਬੀ ਫਿਲਮਾਂ ਆ ਰਹੀਆਂ ਹਨ। ਪੰਜਾਬ ਦੇ ਆਰਟ ਕਲਚਰ ਅਤੇ ਦਸਤਾਵੇਜ ਵਰਗੀਆਂ ਫਿਲਮਾਂ ਵੀ ਤਿਆਰ ਕੀਤੀਆਂ ਹਨ।
ਅੰਗਰੇਜ਼ੀ ਬਾਲੀਵੁੱਡ ਫਿਲਮਾਂ ਵੀ ਬਣਾਈਆਂ
ਟੀਵੀ ਸੀਰੀਅਲ ਕਲਾਕਾਰ ਗਿਰਜਾ ਸ਼ੰਕਰ ਨੇ ਕਿਹਾ ਕਿ ਮਹਾਭਾਰਤ ਵਿੱਚ ਵੀ ਮੇਰਾ ਧ੍ਰਿਤਰਾਸ਼ਟਰ ਦਾ ਰੋਲ ਸੀ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਉਹ ਗਾਇਬ ਨਹੀਂ ਹੋਇਆ, ਬਲਕਿ ਕਈ ਅੰਗਰੇਜ਼ੀ ਬਾਲੀਵੁੱਡ ਫਿਲਮਾਂ ਵੀ ਬਣਾਈਆਂ ਹਨ ਅਤੇ ਕਈ ਹਿੰਦੀ ਫਿਲਮਾਂ ਵੀ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਦੋ ਦਸਤਾਵੇਜ਼ੀ ਫਿਲਮਾਂ ਬਣ ਚੁੱਕੀਆਂ ਹਨ, ਜਿਸ ਲਈ ਉਹ ਅੱਜ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਹਨ। ਗਿਰਜਾ ਸ਼ੰਕਰ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਆ ਕੇ ਬਹੁਤ ਪਿਆਰ ਮਿਲਦਾ ਹੈ ਤੇ ਖਾਸ ਕਰ ਗੁਰੂ ਘਰ ਵਿੱਚ ਆ ਕੇ ਬਹੁਤ ਆਨੰਦ ਮਿਲਦਾ ਹੈ। ਇਹ ਅੰਮ੍ਰਿਤਸਰ 'ਅੰਮ੍ਰਿਤ ਹੀ ਅੰਮ੍ਰਿਤ' ਵਰਸਾਉਂਦਾ ਹੈ।
ਪੰਜਾਬ ਇੱਕ ਬਹੁਤ ਹੀ ਪਿਆਰਾ ਅਤੇ ਪਿਆਰ ਭਰਿਆ ਸੂਬਾ ਹੈ
ਟੀਵੀ ਸੀਰੀਅਲ ਕਲਾਕਾਰ ਗਿਰਜਾ ਸ਼ੰਕਰ ਨੇ ਕਿਹਾ ਕਿ ਪੰਜਾਬ ਇੱਕ ਬਹੁਤ ਹੀ ਪਿਆਰਾ ਅਤੇ ਪਿਆਰ ਭਰਿਆ ਸੂਬਾ ਹੈ, ਜਿੱਥੋਂ ਦੇ ਲੋਕ ਹਮੇਸ਼ਾ ਨਵੀਆਂ ਯਾਦਾਂ ਲੈ ਕੇ ਚਲੇ ਜਾਂਦੇ ਹਨ ਅਤੇ ਨਵੀਂਆਂ ਯਾਦਾਂ ਬਣਾਉਣ ਲਈ ਮੁੜ-ਮੁੜ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਬਹੁਤ ਚੰਗਾ ਲੱਗਦਾ ਹੈ। ਕਿਹਾ ਕਿ ਦੁਨੀਆਂ ਵਿੱਚ ਕਾਫੀ ਕੁਝ ਬਦਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਕੁਝ ਬਦਲ ਜਾਵੇਗਾ। ਉਸ ਤੋਂ ਬਾਅਦ 25 ਸਾਲ ਬਾਅਦ ਵੀ ਦੁਨੀਆਂ ਵਿੱਚ ਤੁਹਾਨੂੰ ਹੋਰ ਵੀ ਬਹੁਤ ਕੁਝ ਬਦਲਿਆ-ਬਦਲਿਆ ਦਿਖਾਈ ਦੇਵੇਗਾ, ਇਹ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ, ਖਾਸ ਕਰਕੇ ਇਹ ਪੰਜਾਬੀ ਆਰਟ 'ਤੇ ਕਲਚਰ ਤੇ ਦਸਤਾਵੇਜ਼ ਫਿਲਮ ਤਿਆਰ ਕੀਤੀ ਗਈ ਹੈ।
ਟੀਵੀ ਸੀਰੀਅਲ ਮਹਾਭਾਰਤ ਵਿੱਚ ਕੀ ਸੀ ਰੋਲ
ਦੱਸ ਦੇਈਏ ਕਿ ਗਿਰਜਾ ਸ਼ੰਕਰ ਇੱਕ ਭਾਰਤੀ ਅਦਾਕਾਰਾ ਦੇ ਨਾਲ-ਨਾਲ ਨਿਰਦੇਸ਼ਕ ਵੀ ਹੈ ਅਤੇ ਸਾਲ 1988 ਤੋਂ 1990 ਦੌਰਾਨ ਪ੍ਰਸਾਰਿਤ ਕੀਤੇ ਗਏ 'ਮਹਾਭਾਰਤ', ਸਾਲ 2006 ਵਿੱਚ ਰਿਲੀਜ਼ ਹੋਈ 'ਬਾਘੀ' ਅਤੇ 'ਖਵਾਬ' ਜੋ ਕਿ ਰਿਲੀਜ਼ ਹੋਈ ਸੀ, ਵਰਗੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧ ਹਨ। ਸਾਲ 2004 ਵਿੱਚ ਟੈਲੀਵਿਜ਼ਨ ਸੀਰੀਅਲ ਜਿਸਨੇ ਉਸ ਨੂੰ ਇੱਕ ਵਧੀਆ ਐਕਸਪੋਜਰ ਦਿੱਤਾ ਅਤੇ ਇੱਕ ਜੋ ਹਾਲੇ ਵੀ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਟੈਲੀਵਿਜ਼ਨ ਸੀਰੀਅਲ 'ਮਹਾਭਾਰਤ' ਵਿਚ ਦੁਰਯੋਧਨ ਦਾ ਬੇਸਹਾਰਾ ਪਿਤਾ ਧ੍ਰਿਤਰਾਸ਼ਟਰ ਦਾ ਕਿਰਦਾਰ ਹੈ।
ਗਿਰਜਾ ਸ਼ੰਕਰ ਮਹਾਭਾਰਤ ਵਿਚ ਧ੍ਰਿਤਰਾਸ਼ਟਰ ਹਸਤਨਾਪੁਰ ਦੇ ਮਹਾਰਾਜ ਵਚਿਤ੍ਰਵੀਰਯ ਦੀ ਪਹਿਲੀ ਪਤਨੀ ਅੰਬੀਕਾ ਦੇ ਪੁੱਤਰ ਸਨ। ਇਨ੍ਹਾਂ ਦਾ ਜਨਮ ਮਹਾਂਰਿਸ਼ੀ ਵੇਦ ਵਿਆਸ ਦੇ ਵਰਦਾਨ ਦੇ ਰੂਪ ਵਿੱਚ ਹੋਇਆ। ਹਸਤਨਾਪੁਰ ਦੇ ਇਹ ਨੇਤਰਹੀਣ ਮਹਾਰਾਜ 100 ਪੁੱਤਰਾਂ ਅਤੇ ਇੱਕ ਧੀ ਦੇ ਪਿਤਾ ਸਨ। ਇਨ੍ਹਾਂ ਦੀ ਪਤਨੀ ਦਾ ਨਾਂ ਗਾਂਧਾਰੀ ਸੀ। ਇਨ੍ਹਾਂ ਦੇ 100 ਪੁੱਤਰ ਕੌਰਵ ਸਨ। ਦੁਰਯੋਧਨ ਅਤੇ ਦੂਸ਼ਾਸਨ ਪਹਲੇ ਦੋ ਪੁੱਤਰ ਸਨ।