ਪੰਜਾਬ

punjab

ETV Bharat / state

ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਮਨਾਈ - SHAHEED SUKHDEV SINGH UMRA NANGAL - SHAHEED SUKHDEV SINGH UMRA NANGAL

TRIBUTE TO SHAHEED SUKHDEV SINGH UMRA NANGAL: ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਉਮਰਾ ਨੰਗਲ ਵਿਖੇ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਪਰਿਵਾਰ ਵੱਲੋਂ ਸ਼ਰਧਾ ਨਾਲ ਮਨਾਈ ਗਈ ਹੈ। ਪੜ੍ਹੋ ਪੂਰੀ ਖਬਰ...

SHAHEED SUKHDEV SINGH UMRA NANGAL
ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਮਨਾਈ (Etv Bharat Amritsar)

By ETV Bharat Punjabi Team

Published : May 8, 2024, 10:51 PM IST

ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਮਨਾਈ (Etv Bharat Amritsar)

ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਉਮਰਾ ਨੰਗਲ ਵਿਖੇ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਪਰਿਵਾਰ ਵੱਲੋਂ ਸ਼ਰਧਾ ਨਾਲ ਮਨਾਈ ਗਈ ਹੈ। ਇਸ ਮੌਕੇ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸੁਖਜਿੰਦਰ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਕੇਵਲ ਸਿੰਘ ਹੈੱਡ ਗ੍ਰੰਥੀ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਸ:ਅਵਤਾਰ ਸਿੰਘ ਉਮਰਾ ਨੰਗਲ ਸਾਬਕਾ ਚੀਫ ਇੰਜੀਨੀਅਰ, ਸ:ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ. ਅਤੇ ਸਰਪੰਚ ਉਮਰਾ ਨੰਗਲ ਸ੍ਰੀਮਤੀ ਹਰਪ੍ਰੀਤ ਕੌਰ ਉਮਰਾ ਨੰਗਲ ਨੇ ਵੱਡੀ ਗਿਣਤੀ ਵਿੱਚ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

ਪੰਚ ਅਤੇ ਮੋਹਤਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ:ਇਸ ਮੌਕੇ ਜੱਥੇ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪੰਜਾਬੀ ਅਦਾਕਾਰ ਹੌਬੀ ਧਾਲੀਵਾਲ, ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸ:ਦਲਬੀਰ ਸਿੰਘ ਟੌਂਗ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ:ਮਨਜੀਤ ਸਿੰਘ ਮੰਨਾ, ਸੀਨੀਅਰ ਭਾਜਪਾ ਆਗੂ ਸ:ਗੁਰਪ੍ਰਤਾਪ ਸਿੰਘ ਟਿੱਕਾ, ਸ:ਮਨਦੀਪ ਸਿੰਘ ਮੰਨਾ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜੰਡਿਆਲਾ ਗੁਰੂ ਸਤਿੰਦਰਜੀਤ ਸਿੰਘ ਛੱਜਲਵੱਡੀ, ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਬਾਬਾ ਅਮਰ ਸਿੰਘ ਜੱਬੋਵਾਲ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਚੇਅਰਮੈਨ ਬਲਕਾਰ ਸਿੰਘ ਬੱਲ, ਅਮਰੀਕ ਸਿੰਘ ਸਿੱਧੂ ਬੇਦਾਦਪੁਰ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਰਾਜੀਵ ਕੁਮਾਰ ਬੱਬਲੂ, ਪਿੰਦਰ ਦੋਲੋ ਨੰਗਲ, ਰਾਜਨ ਸਿੱਧੂ ਬੇਦਾਦਾਪੁਰ, ਇੰਜੀ: ਹਰਵੰਤ ਸਿੰਘ ਭੁੱਲਰ, ਨਵਦੀਪ ਸਿੰਘ ਬੱਲ ਭੋਰਛੀ, ਪਰਮਿੰਦਰ ਸਿੰਘ ਬਬਲੂ, ਰਾਜਬੀਰ ਸਿੰਘ ਉਦੋ ਨੰਗਲ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਹਰਜਿੰਦਰ ਸਿੰਘ ਨੰਗਲੀ, ਗੁਰਧਿਆਨ ਸਿੰਘ ਮਹਿਤਾ, ਬਲਦੇਵ ਸਿੰਘ ਅਠਵਾਲ, ਤੇਜਿੰਦਰਪਾਲ ਸਿੰਘ ਲਾਡੀ, ਬਲਜਿੰਦਰ ਸਿੰਘ ਬੁੱਟਰ, ਜਤਿੰਦਰ ਸਿੰਘ ਲੱਧਾ ਮੁੰਡਾ, ਡਾ:ਜਸਵੰਤ ਸਿੰਘ ਜੱਸ ਸਾ: ਸਰਪੰਚ, ਮੋਹਣ ਸਿੰਘ ਕੰਗ, ਹੰਸਰਾਜ ਸਿੰਘ ਧਿਆਨਪੁਰ ਸਾ:ਸਰਪੰਚ, ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ, ਉਮਰਾਜ ਸਿੰਘ ਧਰਦਿਉ, ਠੇਕੇਦਾਰ ਰਵੀ ਜੱਲੂਵਾਲ, ਸਰਬਜੀਤ ਸਿੰਘ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਫਕੀਰ ਸਿੰਘ ਉਮਰਾ ਨੰਗਲ, ਰਾਜਬੀਰ ਸਿੰਘ ਉਮਰਾ ਨੰਗਲ, ਮੁਨੀਸ਼ ਕੁਮਾਰ ਰਿੰਕੂ, ਰਾਜੀਵ ਬਬਲੂ, ਨਰਿੰਦਰ ਸਿੰਘ ਡੀ.ਪੀ., ਮਲੂਕ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਅਨਮੋਲ ਲੱਕੀ ਨਾਭਾ, ਜੋਗਿੰਦਰ ਸਿੰਘ ਉਮਰਾ ਨੰਗਲ ਗੁਰਦੀਪ ਸਿੰਘ ਸੰਧੂ, ਪਵਨਦੀਪ ਸਿੰਘ ਪੰਮਾ, ਕਸ਼ਮੀਰ ਸਿੰਘ ਗਗੜੇਵਾਲ, ਬਲਕਾਰ ਸਿੰਘ ਬੱਲਾ, ਦਿਲਬਾਗ ਸਿੰਘ ਬੱਬੂ, ਪਿੰਕੀ ਧਿਆਨਪੁਰ, ਹਰਮੇਸ਼ ਕੌਰ ਜੋਧੇ, ਮੱਖਣ ਸਿੰਘ ਧਾਲੀਵਾਲ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ।

ABOUT THE AUTHOR

...view details