ਪੰਜਾਬ

punjab

ETV Bharat / state

ਦੁਕਾਨ ਦੇ ਬਾਹਰ ਖੜੀ ਐਕਟਿਵਾ 'ਚ ਰੱਖੇ 6 ਲੱਖ ਰੁਪਏ ਸਣੇ ਐਕਟਿਵਾ ਚੋਰੀ, ਸੀਸੀਟੀਵੀ 'ਚ ਘਟਨਾ ਕੈਦ - Activa theft of 6 lakh rupees

Activa theft of 6 lakh rupees: ਮੋਗਾ ਵਿਖੇ ਇੱਕ ਦੁਕਾਨ ਦੇ ਬਾਹਰ ਖੜੀ ਐਕਟਿਵਾ 'ਚ ਰੱਖੇ 6 ਲੱਖ ਰੁਪਏ ਅਤੇ ਐਕਟਿਵਾ ਨੂੰ ਲੈ ਕੇ ਚੋਰ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੜ੍ਹੋ ਪੂਰੀ ਖਬਰ...

Activa theft of 6 lakh rupees
ਐਕਟਿਵਾ 'ਚ ਰੱਖੇ 6 ਲੱਖ ਰੁਪਏ ਤੇ ਐਕਟਿਵਾ ਹੋਈ ਚੋਰੀ (Etv Bharat (ਪੱਤਰਕਾਰ, ਮੋਗਾ))

By ETV Bharat Punjabi Team

Published : Sep 16, 2024, 7:44 AM IST

Updated : Sep 16, 2024, 8:11 AM IST

ਐਕਟਿਵਾ 'ਚ ਰੱਖੇ 6 ਲੱਖ ਰੁਪਏ ਤੇ ਐਕਟਿਵਾ ਹੋਈ ਚੋਰੀ (Etv Bharat (ਪੱਤਰਕਾਰ, ਮੋਗਾ))

ਮੋਗਾ :ਸ਼ਹਿਰ ਅੰਦਰ ਲੁੱਟਾਂ-ਖੋਹਾਂ ਦਾ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਆਏ ਦਿਨ ਲੁਟੇਰੇ ਕਿਸੇ ਨਾ ਕਿਸੇ ਘਟਨਾ ਨੂੰ ਬੇਖੌਫ਼ ਹੋ ਕੇ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ ਦੇ ਲਾਲ ਸਿੰਘ ਰੋਡ ’ਤੇ ਆਇਆ ਹੈ, ਜੋ ਕਿ ਦਿਨ-ਦਿਹਾੜੇ ਇੱਕ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਵਿਚ ਰੱਖੇ 6 ਲੱਖ ਰੁਪਏ ਦੀ ਨਕਦੀ ਅਤੇ ਐਕਟਿਵਾ ਲੈ ਕੇ ਚੋਰ ਰਫੂ ਚੱਕਰ ਹੋ ਗਿਆ। ਇਸ ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

6 ਲੱਖ ਰੁਪਏ ਐਕਟਿਵਾ ਵਿੱਚ ਰੱਖ ਕੇ ਕਿਸੇ ਕੰਮ ਲਈ ਗੁਦਾਮ ਦੇ ਅੰਦਰ ਗਿਆ

ਇਸ ਚੋਰੀ ਦੇ ਮਾਮਲੇ ਸਬੰਧੀ ਐਕਟਿਵਾ ਦੇ ਮਾਲਕ ਰਾਜਨ ਗੋਇਲ ਨੇ ਦੱਸਿਆ ਕਿ ਮੋਗਾ ਦੇ ਲਾਲ ਸਿੰਘ ਰੋਡ ’ਤੇ ਉਸ ਦਾ ਇੱਕ ਚਿਪਸ ਅਤੇ ਕੁਰਕੁਰੇ ਦਾ ਗੁਦਾਮ ਬਣਾਇਆ ਹੋਇਆ ਹੈ। ਪਿਛਲੇ ਦਿਨੀਂ 12 ਸਤੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਬੈਂਕ ਜਾਣ ਲਈ 6 ਲੱਖ ਰੁਪਏ ਐਕਟਿਵਾ ਵਿੱਚ ਰੱਖ ਕੇ ਕਿਸੇ ਕੰਮ ਲਈ ਗੁਦਾਮ ਦੇ ਅੰਦਰ ਚਲਾ ਗਿਆ। ਉਸ ਨੇ ਦੱਸਿਆ ਕਿ 6 ਲੱਖ ਰੁਪਏ ਵਿੱਚ 500 ਦੇ ਨੋਟਾਂ ਦੀਆਂ 9 ਗੁੱਟੀਆਂ, 200 ਦੇ ਨੋਟਾਂ ਦੀਆਂ 5 ਗੁੱਟੀਆਂ ਅਤੇ 100 ਦੇ ਨੋਟਾਂ ਦੀਆਂ 5 ਗੁੱਟੀਆਂ ਸਨ।

ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਐਕਟਿਵਾ ਗਾਇਬ

ਐਕਟਿਵਾ ਦੇ ਮਾਲਕ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਐਕਟਿਵਾ ਬਾਹਰ ਨਹੀਂ ਸੀ। ਐਕਟਿਵਾ ਦੇ ਮਾਲਕ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਗਲੀ ਦੇ ਮੋੜ ਤੱਕ ਐਕਟਿਵਾ ਨੂੰ ਪੈਦਲ ਲੈ ਕੇ ਗਿਆ, ਫਿਰ ਮੋੜ 'ਤੇ ਜਾ ਕੇ ਕਿੱਕ ਮਾਰ ਕੇ ਫਰਾਰ ਹੋ ਗਿਆ।

112 ’ਤੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ

ਇਹ ਸਾਰੀ ਘਟਨਾ ਤੋਂ ਬਾਅਦ ਉਸ ਵੱਲੋਂ 112 ’ਤੇ ਫੋਨ ਕਰ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Last Updated : Sep 16, 2024, 8:11 AM IST

ABOUT THE AUTHOR

...view details