ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਨਹਿਰੂ ਕਲੋਨੀ 'ਚ ਹੋਈ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ - Theft in Amritsars Nehru Colony - THEFT IN AMRITSARS NEHRU COLONY

ਅੰਮ੍ਰਿਤਸਰ 'ਚ ਇੱਕ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਹੈ। ਚੋਰ ਗਰੀਬ ਪਰਿਵਾਰ ਦੇ ਘਰੋਂ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਿਆ।

Theft in Amritsar's Nehru Colony, incident caught on CCTV
ਅੰਮ੍ਰਿਤਸਰ ਦੇ ਨਹਿਰੂ ਕਲੋਨੀ 'ਚ ਹੋਈ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ (ETV Bharat (ਪੱਤਰਕਾਰ,ਅੰਮ੍ਰਿਤਸਰ))

By ETV Bharat Punjabi Team

Published : Oct 5, 2024, 5:02 PM IST

ਅੰਮ੍ਰਿਤਸਰ:ਸੁਬੇ 'ਚ ਵਧੀਆਂ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਮਜੀਠਾ ਰੋਡ 'ਤੇ ਪੈਂਦੇ ਨਹਿਰੂ ਕਲੋਨੀ ਵਿੱਚ, ਜਿਥੇ ਇੱਕ ਘਰ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਿਤ ਵਿਅਕਤੀ ਪਿਛਲੇ 20 ਸਾਲ ਤੋਂ ਇਸ ਘਰ ਵਿੱਚ ਕਿਰਾਏ 'ਤੇ ਰਹਿ ਰਿਹਾ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਇਸ ਦੇ ਘਰ ਵਿੱਚ ਗਲੀ ਦੇ ਹੀ ਇੱਕ ਵਿਅਕਤੀ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਅੰਮ੍ਰਿਤਸਰ ਦੇ ਨਹਿਰੂ ਕਲੋਨੀ 'ਚ ਹੋਈ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ (ETV Bharat (ਪੱਤਰਕਾਰ,ਅੰਮ੍ਰਿਤਸਰ))

ਪਿਛਲੇ 20 ਸਾਲ ਤੋਂ ਨਹਿਰੂ ਕਲੋਨੀ ਵਿੱਚ ਰਹਿ ਰਿਹਾ ਪੀੜਤ

ਪੀੜਿਤ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮਹੱਲੇ ਚੋਂ ਬਾਹਰ ਕੱਢਿਆ ਜਾਵੇ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਿਤ ਵਿਅਕਤੀ ਦੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮੈਂ ਪਿਛਲੇ 20 ਸਾਲ ਤੋਂ ਨਹਿਰੂ ਕਲੋਨੀ ਵਿੱਚ ਇਸ ਘਰ 'ਚ ਕਿਰਾਏ 'ਤੇ ਰਹਿ ਰਹੇ ਹਨ। ਕੁਕਿੰਗ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੇ ਹਨ। ਉਹਨਾ ਕਿਹਾ ਕਿ ਜਦੋਂ ਦੁਪਹਿਰ ਵੇਲੇ ਘਰ ਪੁੱਜਾ ਤਾਂ ਮੇਰੇ ਘਰ ਦਾ ਤਾਲਾ ਟੁੱਟਾ ਪਿਆ ਸੀ ਤੇ ਅੰਦਰੋਂ ਸਮਾਨ ਵੀ ਸਾਰਾ ਚੋਰੀ ਹੋਇਆ ਪਿਆ ਸੀ। ਉਹਨਾਂ ਨੇ ਦੱਸਿਆ ਕਿ 10 ਹਜ਼ਾਰ ਰੁਪਏ ਕਰੀਬ ਦੀ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਘਰੋਂ ਚੋਰੀ ਹੋ ਚੁੱਕੇ ਹਨ।

ਪੁਲਿਸ ਕਰ ਰਹੀ ਪੜਤਾਲ

ਉਹਨਾਂ ਕਿਹਾ ਕਿ ਜਦੋਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਗਲੀ ਦੇ ਹੀ ਇੱਕ ਵਿਅਕਤੀ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਵੱਲੋਂ ਛੇ ਸੱਤ ਮਹੀਨੇ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਉਸ ਦੇ ਖਿਲਾਫ ਉਸ ਸਮੇਂ ਕੋਈ ਸਬੂਤ ਨਹੀਂ ਸੀ ਅੱਜ ਉਹ ਸੀਸੀਟੀਵੀ ਕੈਮਰੇ ਵਿੱਚ ਸਾਹਿਬ ਦਿਖਾਈ ਦੇ ਰਿਹਾ ਹੈ ਜਿਸ ਦੇ ਚਲਦੇ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਤੇ ਜਾਂਚ ਕਰ ਰਹੇ ਹਨ।

ABOUT THE AUTHOR

...view details