ਸ਼੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦਾ ਪਿੰਡ ਸੱਕਾਂਵਾਲੀ ਜੋ ਕਿ ਪੰਜਾਬ ਦੇ ਸੋਹਣੇ ਪਿੰਡਾਂ ‘ਚੋਂ ਇੱਕ ਹੈ। ਇਸ ਪਿੰਡ ਤੋਂ ਸਰਪੰਚੀ ਦੀ ਚੋਣ ਸਾਬਕਾ ਸਰਪੰਚ ਚਰਨਜੀਤ ਸਿੰਘ ਸੱਕਾਂਵਾਲੀ ਦਾ ਪੁੱਤਰ ਦੀਪਇੰਦਰ ਸਿੰਘ ਲੜ ਰਿਹਾ ਹੈ। ਦੀਪਇੰਦਰ ਸਿੰਘ ਚੋਣ ਲੜਨ ਲਈ ਕੈਨੇਡਾ ਤੋਂ ਵਾਪਿਸ ਆਇਆ ਹੈ। ਦੀਪਇੰਦਰ ਅਨੁਸਾਰ ਉਹ ਵਿਜਿਟਰ ਵੀਜੇ 'ਤੇ ਕੈਨੇਡਾ ਗਿਆ ਸੀ ਅਤੇ ਫਿਰ ਉਸ ਨੇ ਆਪਣਾ ਵੀਜ਼ਾ ਵਰਕ ਪਰਮਿਟ ਵਿੱਚ ਬਦਲਾ ਲਿਆ ਸੀ।
ਕੈਨੇਡਾ ਛੱਡ ਕੇ ਪੰਜਾਬ ਪਰਤਿਆ ਨੌਜਵਾਨ ਪਿੰਡ ਸੱਕਾਂਵਾਲੀ ਦਾ ਨੌਜਵਾਨ (ETV Bharat (ਪੱਤਰਕਾਰ , ਸ੍ਰੀ ਮੁਕਤਸਰ ਸਾਹਿਬ)) ਪੰਚਾਇਤੀ ਚੋਣਾਂ ਕਰਕੇ ਕਨੇਡਾ ਤੋਂ ਆਪਣੇ ਪਿੰਡ ਪਰਤਿਆ ਨੌਦਵਾਨ
ਦੀਪਇੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ 4 ਸਾਲ ਪਹਿਲਾਂ ਉਸਦੀ ਗ੍ਰੇਜੂਏਸ਼ਨ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਆਪਣੇ ਚਾਚੇ ਕੋਲ ਕੈਨੇਡਾ ਵਿੱਚ ਕੰਮ ਕਰਨ ਲਈ ਚਲਿਆ ਗਿਆ ਸੀ। ਦੀਪਇੰਦਰ ਨੇ ਦੱਸਿਆ ਕਿ ਉਹ ਥੋੜ੍ਹੇ ਟਾਈਮ ਬਾਅਦ ਪਿੰਡ ਵੀ ਆਉਂਦਾ ਰਹਿੰਦਾ ਸੀ ਅਤੇ ਅੱਜ ਫਿਰ ਉਹ ਪੰਚਾਇਤੀ ਚੋਣਾਂ ਦਾ ਕਰਕੇ ਕੈਨੇਡਾ ਤੋਂ ਆਪਣੇ ਪਿੰਡ ਵਾਪਿਸ ਆਇਆ ਹੈ। ਪਹਿਲਾਂ ਸਰਪੰਚੀ ਉਸਦੇ ਪਿਤਾ ਜੀ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਨੇ ਪਿੰਡ ਲਈ ਬਹੁਤ ਸਾਰੇ ਕੰਮ ਕੀਤੇ ਹਨ , ਪਿੰਡ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਸਨ। ਦੀਪਇੰਦਰ ਸਿੰਘ ਨੇ ਕਿਹਾ ਕਿ ਉਸ ਨੇ ਇਹ ਸੋਚਿਆ ਕਿ ਹੁਣ ਉਹ ਸਰਪੰਚੀ ਦੀਆਂ ਚੋਣਾਂ ਲੜੇਗਾ ਅਤੇ ਆਪਣੇ ਪਿੰਡ ਨੂੰ ਮੌਡਰਨ ਤਰੀਕੇ ਨਾਲ ਹੋਰ ਵੀ ਵਧੀਆ ਬਣਾਵੇਗਾ।
ਪਿੰਡ ਦੀ ਮਿੱਟੀ ਦਾ ਮੋਹ ਖਿੱਚ ਲਿਆਇਆ
ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਕੈਨੇਡਾ ਵਿੱਚ ਕਿਸੇ ਨੂੰ ਦੱਸਦਾ ਕਿ ਉਹ ਸੱਕਾਂਵਾਲੀ ਪਿੰਡ ਦਾ ਹੈ ਤਾਂ ਲੋਕ ਉਸ ਨੂੰ ਝੀਲ ਵਾਲੇ ਪਿੰਡ ਦੇ ਵਾਸੀ ਵਜੋਂ ਜਾਣਦੇ ਹਨ। ਦੀਪਇੰਦਰ ਸਿੰਘ ਕਿਹਾ ਕਿ ਉਹ ਵੀ ਹੁਣ ਪਿੰਡ ਆ ਕੇ ਆਪਣੇ ਪਿਤਾ ਅਤੇ ਦਾਦਾ ਜੀ ਵਾਂਗ ਪਿੰਡ ਦੀ ਸੇਵਾ ਕਰੇਗਾ। ਹੁਣ ਵੀ ਉਸ ਨੂੰ ਪਿੰਡ ਦੀ ਮਿੱਟੀ ਦਾ ਮੋਹ ਖਿੱਚ ਲਿਆਇਆ ਹੈ। ਉਸ ਦੇ ਇਸ ਫੈਸਲੇ ਵਿੱਚ ਉਸਦੇ ਮਾਤਾ-ਪਿਤਾ ਵੀ ਉਸਦੇ ਨਾਲ ਹਨ। ਦੀਪਇੰਦਰ ਸਿੰਘ ਨੇ ਸਰਪੰਚੀ ਦੇ ਉਮੀਦਵਾਰ ਵਜੋਂ ਕਾਗਜ ਭਰਕੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਬੇਰੁਜ਼ਗਾਰੀ ਵਿਰੁੱਧ ਕੰਮ ਕਰਨਾ ਚਾਹੁੰਦਾ ਅਤੇ ਉਸਦਾ ਸੁਪਨਾ ਆਪਣੇ ਪਿੰਡ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਨਵੇਂ ਪ੍ਰਾਜੈਕਟ ਲਿਆਉਣਦਾ ਹੈ, ਜਿਸ ਵਿੱਚ ਕਿ ਗਰੀਬ ਪਰਿਵਾਰ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਸਕਣ। ਉਸ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਪਿੰਡ ਵਿਚ ਕਾਲਜ ਬਣਾਇਆ ਜਾਵੇ ਤਾਂ ਕਿ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਸਕੂਲਾਂ ਤੋਂ ਅੱਗੇ ਦੀ ਪੜਾਈ ਕਰ ਸਕਣ।