ਅੰਮ੍ਰਿਤਸਰ:ਅਜਨਾਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਨੇ ਆਪਣੇ ਹੀ ਦੋਸਤ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ। ਦਰਅਸਲ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਤਲਵੰਡੀ ਭੰਗਵਾਂ ਵਿੱਚ ਦੋਸਤ ਨੂੰ ਮੇਲੇ ਭੇਜਣ ਤੋਂ ਰੋਕਣ 'ਤੇ ਇੱਕ ਦੋਸਤ ਵੱਲੋਂ ਆਪਣੇ ਦੋਸਤ ਦੇ ਪਿਤਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵਿਸ਼ਾਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਇਕੱਠੇ ਦੋਸਤ ਹਨ ਅਤੇ ਇੱਕੋ ਹੀ ਸਕੂਲ ਵਿੱਚ ਪੜ੍ਹਦੇ ਹਨ।
ਮੇਲੇ 'ਚ ਭੇਜਣ ਤੋਂ ਰੋਕਣ 'ਤੇ ਨੌਜਵਾਨ ਨੇ ਕੀਤਾ ਆਪਣੇ ਹੀ ਦੋਸਤ ਦੇ ਪਿਤਾ ਦਾ ਕਤਲ - ਮੇਲੇ ਜਾਣ ਤੋਂ ਰੋਕਣ ਤੇ ਕਤਲ
ਅਜਨਾਲਾ ਦੇ ਇੱਕ ਪਿੰਡ ਵਿੱਚ ਇੱਕ ਸਖ਼ਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਕਤਲ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਰਹੀ ਗਿਆ। ਨੌਜਵਾਨ ਨੇ ਦੋਸਤ ਦੇ ਪਿਤਾ ਦਾ ਕਤਲ ਇਸ ਕਰਕੇ ਕਰ ਦਿੱਤਾ ਕਿ ਉਸ ਨੇ ਮੇਲੇ ਜਾਣ ਤੋਂ ਰੋਕਿਆ ਸੀ।

Published : Mar 9, 2024, 5:52 PM IST
ਮੇਲੇ ਜਾਣ ਤੋਂ ਮਨਾ ਕਰਨ 'ਤੇ ਕਤਲ: ਵਿਸ਼ਾਲ ਦੀਪ ਸਿੰਘ ਨੇ ਹਰਪ੍ਰੀਤ ਸਿੰਘ ਨੂੰ ਮੇਲੇ ਜਾਣ ਲਈ ਕਿਹਾ ਤਾਂ ਹਰਪ੍ਰੀਤ ਸਿੰਘ ਨੇ ਜਦੋਂ ਆਪਣੇ ਪਿਤਾ ਜੋਗਿੰਦਰ ਸਿੰਘ ਨੂੰ ਮੇਲੇ ਤੇ ਜਾਣ ਲਈ ਕਿਹਾ ਤਾਂ ਜੋਗਿੰਦਰ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਮੇਲੇ ਜਾਣ ਤੋਂ ਮਨਾ ਕਰ ਦਿੱਤਾ। ਜਿਸ ਨੂੰ ਲੈ ਕੇ ਹਰਪ੍ਰੀਤ ਸਿੰਘ ਦਾ ਦੋਸਤ ਵਿਸ਼ਾਲਦੀਪ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਉਸ ਦੇ ਪਿਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ :ਉਥੇ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੇਗੀ ਤਲਵੰਡੀ ਭਾਗੋ ਵਿੱਚ ਝਗੜਾ ਹੋਇਆ ਤੇ ਮੌਕੇ 'ਤੇ ਪਹੁੰਚੇ। ਅਸੀਂ ਮੌਕੇ ਤੇ ਜੋਗਿੰਦਰ ਸਿੰਘ ਨਾਂ ਦਾ ਵਿਅਕਤੀ ਤੇ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਜਖਮੀ ਹੋਇਆ ਪਿਆ ਸੀ। ਉਹਨਾਂ ਦੇ ਘਰ ਵਾਲਿਆਂ ਨੂੰ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਖੜਿਆ ਗਿਆ ਸੀ ਬਾਅਦ ਵਿੱਚ ਸਾਨੂੰ ਸੂਚਨਾ ਮਿਲੀ ਕਿ ਜੋਗਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਜਿਸ ਨੂੰ ਅਜਨਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਵਿਸ਼ਾਲ ਨਾਮ ਦੇ ਵਿਅਕਤੀ ਦੇ ਨਾਲ ਮੇਲੇ ਇਹ ਜਾਣ ਤੋਂ ਲੈ ਕੇ ਕੋਈ ਲੜਾਈ ਝਗੜਾ ਹੋਇਆ ਇਸ ਨੂੰ ਲੈ ਕੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤੇ ਜੋਗਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।