ETV Bharat / bharat

ਦਿੱਲੀ ਸਰਕਾਰ: ਰੇਖਾ ਗੁਪਤਾ ਬਣੀ ਦਿੱਲੀ ਦੀ ਚੌਥੀ ਮਹਿਲਾ ਮੰਤਰੀ, ਮਨਜਿੰਦਰ ਸਿਰਸਾ, ਪ੍ਰਵੇਸ਼ ਵਰਮਾ ਸਣੇ 6 ਨਵੇਂ ਮੰਤਰੀਆਂ ਨੇ ਵੀ ਲਿਆ ਹਲਫ਼ - DELHI CM OATH CEREMONY

Delhi CM Rekha Gupta Oath ceremony
ਦਿੱਲੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ (ETV Bharat)
author img

By ETV Bharat Punjabi Team

Published : Feb 20, 2025, 12:06 PM IST

Updated : Feb 20, 2025, 2:03 PM IST

Delhi CM Oath Ceremony Updates: ਰੇਖਾ ਗੁਪਤਾ ਨੇ ਵੀਰਵਾਰ ਨੂੰ (ਅੱਜ) ਦੁਪਹਿਰ ਰਾਮਲੀਲਾ ਮੈਦਾਨ 'ਚ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਤੋਂ ਇਲਾਵਾ ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ, ਆਸ਼ੀਸ਼ ਸੂਦ, ਰਵਿੰਦਰ ਇੰਦਰਰਾਜ ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਡਾ. ਪੰਕਜ ਕੁਮਾਰ ਸਿੰਘ ਮੰਤਰੀ ਵਜੋਂ ਸਹੁੰ ਚੁੱਕੀ ਹੈ।

LIVE FEED

1:29 PM, 20 Feb 2025 (IST)

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ NDA ਦੀ ਮੀਟਿੰਗ ਵਿੱਚ ਹੋਵੇਗੀ ਸ਼ਾਮਿਲ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਨਡੀਏ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਲਈ ਹੋਟਲ ਪਹੁੰਚੀ।

1:23 PM, 20 Feb 2025 (IST)

ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਉਮੀਦਾਂ ਨਾਲ ਚੁਣਿਆ: ਸਵਾਤੀ ਮਾਲੀਵਾਲ

ਦਿੱਲੀ: ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, "ਮੈਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ ਦੇਣਾ ਚਾਹੁੰਦੀ ਹਾਂ। ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਉਮੀਦਾਂ ਨਾਲ ਚੁਣਿਆ ਹੈ। ਮੈਨੂੰ ਉਮੀਦ ਹੈ ਕਿ ਉਹ ਉਨ੍ਹਾਂ ਉਮੀਦਾਂ 'ਤੇ ਖਰੀ ਉਤਰੇਗੀ।"

1:12 PM, 20 Feb 2025 (IST)

ਭਾਜਪਾ ਦੇ ਪੰਕਜ ਕੁਮਾਰ ਸਿੰਘ ਨੇ ਮੰਤਰੀ ਵਜੋਂ ਲਿਆ ਹਲਫ਼ਨਾਮਾ

ਭਾਜਪਾ ਦੇ ਪੰਕਜ ਕੁਮਾਰ ਸਿੰਘ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

1:12 PM, 20 Feb 2025 (IST)

ਭਾਜਪਾ ਦੇ ਰਵਿੰਦਰ ਇੰਦਰਰਾਜ ਸਿੰਘ ਬਣੇ ਮੰਤਰੀ

ਭਾਜਪਾ ਦੇ ਰਵਿੰਦਰ ਇੰਦਰਰਾਜ ਸਿੰਘ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

1:09 PM, 20 Feb 2025 (IST)

ਕਪਿਲ ਮਿਸ਼ਰਾ ਨੇ ਮੰਤਰੀ ਵਜੋਂ ਲਿਆ ਹਲਫ਼

ਭਾਜਪਾ ਦੇ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

1:06 PM, 20 Feb 2025 (IST)

ਭਾਜਪਾ ਆਗੂ ਪ੍ਰਵੇਸ਼ ਵਰਮਾ ਬਣੇ ਕੈਬਨਿਟ ਮੰਤਰੀ

ਪ੍ਰਵੇਸ਼ ਸਾਹਿਬ ਸਿੰਘ ਨੇ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

1:02 PM, 20 Feb 2025 (IST)

ਆਸ਼ੀਸ਼ ਸੂਦ ਨੇ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ

ਭਾਜਪਾ ਦੇ ਆਸ਼ੀਸ਼ ਸੂਦ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

12:56 PM, 20 Feb 2025 (IST)

ਮਨਜਿੰਦਰ ਸਿੰਘ ਸਿਰਸਾ ਨੇ ਕੈਬਨਿਟ ਮੰਤਰੀ ਵਜੋਂ ਲਿਆ ਹਲਫ਼

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਖੇ ਕੈਬਨਿਟ ਦੇ ਮੰਤਰੀ ਵਜੋਂ ਹਲਫ਼ ਲਿਆ।

12:47 PM, 20 Feb 2025 (IST)

ਦਿੱਲੀ ਵਿੱਚ ਧੀਆਂ ਦੀ ਸੁਰੱਖਿਆ ਇੱਕ ਮਹਿਲਾ ਮੁੱਖ ਮੰਤਰੀ ਲਈ ਪਹਿਲ ਹੋਣੀ ਚਾਹੀਦੀ ਹੈ: ਅਲਕਾ ਲਾਂਬਾ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ, "ਦਿੱਲੀ ਵਿੱਚ ਧੀਆਂ ਅਤੇ ਔਰਤਾਂ ਦੀ ਸੁਰੱਖਿਆ ਇੱਕ ਮਹਿਲਾ ਮੁੱਖ ਮੰਤਰੀ ਦੀ ਪਹਿਲ ਹੋਣੀ ਚਾਹੀਦੀ ਹੈ, ਜੇਕਰ ਉਹ (ਰੇਖਾ ਗੁਪਤਾ) ਕਾਮਯਾਬ ਹੁੰਦੀ ਹੈ, ਤਾਂ ਦਿੱਲੀ ਸਫਲ ਹੋਵੇਗੀ। ਉਸ ਨੂੰ ਕੈਬਨਿਟ, ਸ਼ਾਸਨ ਅਤੇ ਪ੍ਰਸ਼ਾਸਨ ਨੂੰ ਇਕੱਠੇ ਚਲਾਉਣਾ ਹੋਵੇਗਾ। ਉਨ੍ਹਾਂ ਨੂੰ ਪੂਰੀ ਦਿੱਲੀ ਅਤੇ ਦਿੱਲੀ ਦੀਆਂ ਸਮੱਸਿਆਵਾਂ ਨੂੰ ਜਾਣਨਾ ਹੋਵੇਗਾ। ਸਾਨੂੰ ਉਮੀਦ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਕੋਲ ਇੱਕ ਔਰਤ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।"

12:42 PM, 20 Feb 2025 (IST)

ਰੇਖਾ ਗੁਪਤਾ ਨੇ ਦਿੱਲੀ ਦੀ ਸੀਐਮ ਵਜੋਂ ਲਿਆ ਹਲਫ਼

ਰੇਖਾ ਗੁਪਤਾ ਨੇ ਦਿੱਲੀ ਦੀ ਸੀਐਮ ਵਜੋਂ ਹਲਫ਼ ਲਿਆ। ਉਨ੍ਹਾਂ ਦੇ ਨਾਲ 6 ਹੋਰ ਮੰਤਰੀਆਂ ਨੇ ਸਹੁੰ ਚੁੱਕੀ ਹੈ।

12:17 PM, 20 Feb 2025 (IST)

ਪੀਐਮ ਮੋਦੀ, ਅਮਿਤ ਸ਼ਾਹ ਸਣੇ ਕਈ ਆਗੂ ਸਟੇਜ ਉੱਤੇ ਪਹੁੰਚੇ

ਦਿੱਲੀ ਸੀਐਮ ਦਾ ਹਲਫ਼ਨਾਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਰੱਖਿਆ ਮੰਤਰੀ ਵੀ ਮੌਜੂਦ। ਦਿੱਲੀ ਦੀ ਮੁੱਖ ਮੰਤਰੀ-ਨਿਯੁਕਤ ਰੇਖਾ ਗੁਪਤਾ ਨੇ ਰਾਮਲੀਲਾ ਮੈਦਾਨ ਪੁੱਜੇ ਲੋਕਾਂ ਦਾ ਸਵਾਗਤ ਕੀਤਾ। ਉਹ ਜਲਦੀ ਹੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

12:13 PM, 20 Feb 2025 (IST)

ਕਾਂਗਰਸੀ ਆਗੂ ਅਲਕਾ ਲਾਂਬਾ ਨੇ ਸਾਂਝੀ ਕੀਤੀ ਰੇਖਾ ਗੁਪਤਾ ਨਾਲ ਪੁਰਾਣੀ ਯਾਦ

ਕਾਂਗਰਸ ਆਗੂ ਅਲਕਾ ਲਾਂਬਾ ਨੇ ਰੇਖਾ ਗੁਪਤਾ ਨਾਲ ਇਕ ਯਾਦਗਾਰੀ ਫੋਟੋ ਸਾਂਝੀ ਕਰਦਿਆ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ। ਉਨ੍ਹਾਂ ਲਿਖਿਆ - "1995 ਦੀ ਇਹ ਯਾਦਗਾਰ ਫੋਟੋ - ਜਦੋਂ ਰੇਖਾ ਗੁਪਤਾ ਅਤੇ ਮੈਂ ਇਕੱਠੇ ਸਹੁੰ ਚੁੱਕੀ ਸੀ -ਮੈਂ @nsui ਤੋਂ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੇ #ਪ੍ਰਧਾਨ ਦਾ ਅਹੁਦਾ ਜਿੱਤਿਆ ਸੀ ਅਤੇ ਰੇਖਾ ਨੇ ABVP ਤੋਂ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ ਸੀ - ਰੇਖਾ ਗੁਪਤਾ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣਨ 'ਤੇ ਵਧਾਈਆਂ ਅਤੇ ਸਾਨੂੰ ਦਿੱਲੀ ਦੇ ਲੋਕਾਂ ਨੂੰ ਉਮੀਦ ਹੈ ਕਿ ਮਾਂ ਯਮੁਨਾ ਸਾਫ਼ ਹੋਵੇਗੀ ਅਤੇ ਧੀਆਂ ਸੁਰੱਖਿਅਤ ਰਹਿਣਗੀਆਂ।"

12:02 PM, 20 Feb 2025 (IST)

ਉਨ੍ਹਾਂ ਦੀ ਪਿਛਲੇ 30 ਸਾਲਾਂ ਦੀ ਮਿਹਨਤ ਸਫਲ : ਨਿਕੁੰਜ

ਦਿੱਲੀ ਦੀ ਮੁੱਖ ਮੰਤਰੀ-ਨਿਯੁਕਤ ਰੇਖਾ ਗੁਪਤਾ ਦੇ ਪੁੱਤਰ ਨਿਕੁੰਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਕ ਔਰਤ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਸਾਨੂੰ ਭਰੋਸਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਗੇ। ਉਨ੍ਹਾਂ ਦੀ ਪਿਛਲੇ 30 ਸਾਲਾਂ ਦੀ ਮਿਹਨਤ ਸਫਲ ਰਹੀ ਹੈ। ਪਾਰਟੀ ਅਤੇ ਪੀਐਮ ਮੋਦੀ ਦਾ ਧੰਨਵਾਦ।

Last Updated : Feb 20, 2025, 2:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.