ਪੰਜਾਬ

punjab

ETV Bharat / state

ਗਲੇਸ਼ੀਅਰ ਦੀ ਪਿਘੱਲ ਰਹੀ ਬਰਫ਼ ਨਾਲ ਵਧਿਆ ਬਿਆਸ ਦਰਿਆ 'ਚ ਪਾਣੀ ਦਾ ਪੱਧਰ, ਤਾਪਮਾਨ ਨੂੰ ਕਰ ਰਹੀ ਠੰਡਾ - water level in Beas river increased

Water Level In the Beas River Up: ਅੱਤ ਦੀ ਗਰਮੀ ਵਿੱਚ ਪਿਘੱਲ ਰਹੇ ਗਲੇਸ਼ੀਅਰ ਤਾਪਮਾਨ ਠੰਡਾ ਕਰ ਰਹੇ ਹਨ। ਉੱਥੇ ਹੀ ਦਰਿਆ ਬਿਆਸ ਵਿੱਚ ਆਮ ਦਿਨਾਂ ਨਾਲੋਂ ਪਾਣੀ ਦੀ ਆਮਦ ਵੱਧਦੀ ਹੋਈ ਨਜ਼ਰ ਆਈ ਹੈ।

The water level in the Beas river increased with the melting snow of the glacier, making the temperature cold
ਗਲੇਸ਼ੀਅਰ ਦੀ ਪਿਘੱਲ ਰਹੀ ਬਰਫ ਨਾਲ ਵਧਿਆ ਪੱਧਰ, ਤਾਪਮਾਨ ਨੂੰ ਕਰ ਰਹੀ ਠੰਡਾ (ਰਿਪੋਰਟ ( ਪੱਤਰਕਾਰ-ਅੰਮ੍ਰਿਤਸਰ ))

By ETV Bharat Punjabi Team

Published : Jun 17, 2024, 2:20 PM IST

ਬਿਆਸ ਦਰਿਆ 'ਚ ਪਾਣੀ ਦਾ ਪੱਧਰ (ਰਿਪੋਰਟ ( ਪੱਤਰਕਾਰ-ਅੰਮ੍ਰਿਤਸਰ ))

ਅੰਮ੍ਰਿਤਸਰ:ਇੱਕ ਪਾਸੇ ਜਿੱਥੇ ਅੱਤ ਦੀ ਗਰਮੀ ਸੂਬੇ ਸਮੇਤ ਦੇਸ਼ ਵਾਸੀਆਂ ਦੇ ਵੱਟ ਕੱਢਦੇ ਹੋਏ ਨਜ਼ਰ ਆ ਰਹੀ ਹੈ। ਉੱਥੇ ਹੀ ਹੁਣ ਇਸ ਅੱਤ ਦੀ ਗਰਮੀ ਕਾਰਨ ਜੀਵਨ ਦੇ ਪ੍ਰਮੁੱਖ ਕੁਦਰਤੀ ਸਰੋਤ ਮੰਨੇ ਜਾਂਦੇ ਗਲੇਸ਼ੀਅਰ ਵੀ ਪਿਘਲ ਦੇ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਇੱਕ ਪਾਸੇ ਜਿੱਥੇ ਗਰਮੀ ਕਾਰਨ ਲੋਕਾਂ ਦਾ ਜੀਣਾ ਦੁਬਰ ਹੋਇਆ ਪਿਆ ਹੈ। ਉਥੇ ਹੀ ਵੱਧ ਰਹੇ ਤਾਪਮਾਨ ਕਾਰਨ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਵੀ ਬੇਹੱਦ ਗੁਰੇਜ਼ ਕਰ ਰਹੇ ਹਨ ਕਿਉਂਕਿ 47 ਡਿਗਰੀ ਸੈਲਸੀਅਸ ਤੋਂ ਵੀ ਵੱਧ ਤਾਪਮਾਨ ਹੋਣ ਕਾਰਨ ਲੋਕਾਂ ਨੂੰ ਇਸ ਗਰਮੀ ਵਿੱਚ ਖਾਸੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਹੀ ਦਰਿਆ ਬਿਆਸ ਵਿੱਚ ਆਮ ਦਿਨਾਂ ਨਾਲੋਂ ਪਾਣੀ ਦੀ ਆਮਦ ਵੱਧਦੀ ਹੋਈ ਨਜ਼ਰ ਆਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਦੇ ਲਈ ਜਦ ਬਿਆਸ ਦਰਿਆ ਕੰਢੇ ਤਾਇਨਾਤ ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਵਿਜੈ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਹਾੜਾਂ ਵਿੱਚ ਬਰਫ ਪਿਗਲਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਕੁਝ ਵਧੀ ਹੈ।

10 ਹਜਾਰ ਕਯੂਸਿਕ ਪਾਣੀ ਡਿਸਚਾਰਜ: ਵਿਜੇ ਕੁਮਾਰ ਨੇ ਦੱਸਿਆ ਕਿ ਕੱਲ ਤੱਕ ਬਿਆਸ ਦਰਿਆ ਜੋ ਕਿ ਅੰਮ੍ਰਿਤਸਰ ਜਿਲੇ ਦੇ ਖੇਤਰ ਅਧੀਨ ਪੈਂਦਾ ਹੈ ਵਿਖੇ 33.60 ਗੇਜ ਚੱਲ ਰਹੀ ਸੀ ਅਤੇ ਅੱਜ ਦੋ ਪੁਆਇੰਟ ਵੱਧ ਕੇ 33.80 ਗੇਜ ਦੇ ਨਾਲ 12920 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਕਰੀਬ ਦੋ ਤਿੰਨ ਦਿਨ ਪਹਿਲਾਂ ਇਸ ਜਗ੍ਹਾ ਦੇ ਉੱਤੇ 33 ਜਾਂ 33.20 ਦੀ ਗੇਜ਼ ਚੱਲ ਰਹੀ ਸੀ, ਜਿਸ ਨਾਲ ਕਰੀਬ 10 ਹਜਾਰ ਕਯੂਸਿਕ ਪਾਣੀ ਡਿਸਚਾਰਜ ਹੋ ਰਿਹਾ ਸੀ। ਉਹਨਾਂ ਦੱਸਿਆ ਕਿ ਬਰਫ ਪਿਘਲਨ ਦੇ ਨਾਲ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮੌਸਮ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਹੈ, ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫ ਪਿਘਲਣ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਸਾਫ ਕੀਤਾ ਹੈ ਕਿ ਫਿਲਹਾਲ ਕਿਸੇ ਵੀ ਡੈਮ ਵੱਲੋਂ ਦਰਿਆ ਬਿਆਸ ਵਿੱਚ ਪਾਣੀ ਛੱਡੇ ਜਾਣ ਸਬੰਧੀ ਉਹਨਾਂ ਨੂੰ ਕੋਈ ਸੂਚਨਾ ਨਹੀਂ ਹੈ।

ਜਾਣੋ ਕਿਉਂ ਪਹਾੜਾਂ ਦਾ ਪਾਣੀ ਦਰਿਆ ਵਿੱਚ ਆਉਂਦਾ : ਇੱਥੇ ਦੱਸ ਦਈਏ ਕਿ ਦਰਿਆ ਬਿਆਸ ਜੋ ਕਿ ਹਿਮਾਚਲ ਪ੍ਰਦੇਸ਼ ਦੇ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਹੈ ਅਤੇ ਪਹਾੜੀ ਇਲਾਕਿਆਂ ਤੋਂ ਹੁੰਦੇ ਹੋਏ ਮੈਦਾਨੀ ਇਲਾਕਿਆਂ ਦੇ ਵਿੱਚ ਕਰੀਬ 470 ਕਿਲੋਮੀਟਰ ਤੱਕ ਵਹਿੰਦਾ ਹੈ। ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਤੋਂ ਸ਼ੁਰੂ ਹੋਣ ਵਾਲੇ ਇਸ ਦਰਿਆ ਦੇ ਵਿੱਚ ਜਲ ਦਾ ਸਰੋਤ ਪਹਾੜਾਂ ਦਾ ਪਾਣੀ ਹੀ ਹੈ ਅਤੇ ਇਸ ਦੇ ਨਾਲ ਹੀ ਜਦੋਂ ਪਹਾੜਾਂ ਦੇ ਬਰਫੀਲੇ ਇਲਾਕਿਆਂ ਵਿੱਚ ਗਰਮੀ ਕਾਰਨ ਤਾਪਮਾਨ ਵੱਧਦਾ ਹੈ ਤਾਂ ਉਥੋਂ ਪਿਘਲਣ ਵਾਲੀ ਬਰਫ ਦਾ ਪਾਣੀ ਬਿਆਸ ਦਰਿਆ ਵਿੱਚ ਆ ਕੇ ਰਚ ਜਾਂਦਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਦੇ ਵਿੱਚ ਹੋਣ ਵਾਲੀ ਬਾਰਿਸ਼ ਦੇ ਕਾਰਨ ਵੀ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਪੌਂਗ ਡੈਮ ਨਾਲ ਜੁੜੇ ਇਸ ਦਰਿਆ ਦੇ ਵਿੱਚ ਡੈਮ ਵੱਲੋਂ ਵੀ ਪਾਣੀ ਛੱਡਿਆ ਜਾਂਦਾ ਹੈ।

ABOUT THE AUTHOR

...view details