ਵਿਦੇਸ਼ ਭੇਜਨ ਦੇ ਨਾਮ 'ਤੇ ਟ੍ਰੈਵਲ ਏਜੰਟ ਨੇ ਗਰੀਬ ਪਰਿਵਾਰ ਤੋਂ ਠੱਗੇ ਲੱਖਾਂ ਰੁਪਏ (AMRITSAR REPORTER) ਅੰਮ੍ਰਿਤਸਰ:ਪਰਿਵਾਰ ਦੀ ਭਲਾਈ ਲਈ ਅਤੇ ਵਧੇਰੇ ਪੈਸੇ ਕਮਾਉਣ ਦੀ ਚਾਅ 'ਚ ਵਿਦੇਸ਼ ਜਾਣ ਵਾਲੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨਾਲ ਗੁਰਦਾਸਪੁਰ ਦੇ ਏਜੰਟਾਂ ਵੱਲੋਂ ਧੋਖੇ ਨਾਲ ਪੈਸੇ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਗਰੀਬ ਪਰਿਵਾਰ ਨੇ ਸ਼ਹਿਰ ਦੇ ਡੀਸੀ ਨੁੰ ਮੰਗ ਪੱਤਰ ਸੌਂਪਿਆ ਅਤੇ ਸਾਰੀ ਹਾਲ ਬਿਆਨੀ ਕੀਤੀ ਕਿ ਕਿਸ ਤਰ੍ਹਾਂ ਟ੍ਰੈਵਲ ਏਜੰਟ ਨੇ ਉਹਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਗਰੀਬ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਜਿਸ ਤੋਂ ਅੱਕ ਕੇ ਉਹਨਾਂ ਨੇ ਵਾਲਮਿਕ ਸਮਾਜ ਦਾ ਸਹਾਰਾ ਵੀ ਲਿਆ ਹੈ।
ਪਰਿਵਾਰ ਤੋਂ ਠੱਗੇ ਲੱਖਾਂ ਰੁਪਏ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੀੜਤ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਭਰਾ ਨੂੰ ਬਾਹਰ ਅਲਮੀਨੀਆਂ ਭੇਜਣ ਦੇ ਨਾਂ 'ਤੇ ਪੰਜ ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰੀ ਗਈ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਦੇ ਏਜੈਂਟਾਂ ਨੇ ਕਿਹਾ ਸੀ ਕਿ 5 ਲੱਖ ਰੁਪਏ ਦੇ ਕਰੀਬ ਤੁਹਾਡੇ ਭਰਾ ਨੂੰ ਬਾਹਰ ਭੇਜਣ ਦੇ ਲੱਗਣਗੇ ਤੇ ਅਸੀਂ ਭੇਜ ਦੇਵਾਂਗੇ। ਜਦੋਂ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਤੇ ਉਹਨਾਂ ਨੇ ਸਾਡੇ ਭਰਾ ਨੂੰ ਬਾਹਰ ਭੇਜਿਆ ਪਰ ਨਾ ਹੀ ਉੱਥੇ ਕੋਈ ਕੰਮ ਦਾਵਇਆ ਗਿਆ।
ਵਿਦੇਸ਼ 'ਚ ਬਣਾਇਆ ਗਿਆ ਬੰਦੀ : ਪਰਿਵਾਰ ਨੇ ਦੱਸਿਆ ਕਿ ਉਹਨੂੰ ਰਹਿਣ ਸਹਿਣ ਲਈ ਕੋਈ ਜਗ੍ਹਾ ਦਿੱਤੀ ਗਈ, ਜੋ ਕਿ ਸਾਡੇ ਨਾਲ ਇਕਰਾਰਨਾਮਾ ਹੋਇਆ ਸੀ। ਇਨਾਂ ਹੀ ਨਹੀਂ ਉਥੇ ਗਏ ਪੀੜਤ ਨੂੰ ਇੱਕ ਕੰਟੇਨਰ ਵਿੱਚ ਬੰਦ ਕਰ ਦਿੱਤਾ ਗਿਆ। ਜਿੱਥੇ ਉਹ ਭੁੱਖਾ ਪਿਆਸਾ ਤੜਫਦਾ ਰਿਹਾ, ਜਦੋਂ ਉਸਨੇ ਸਾਨੂੰ ਆਪਣੀਆਂ ਫੋਟੋਆਂ ਤੇ ਵੀਡੀਓ ਭੇਜੀ ਤਾਂ ਸਭ ਦੇ ਹੋਸ਼ ਉੱਡ ਗਏ। ਅਸੀਂ ਏਜੰਟ ਨਾਲ ਜਾ ਕੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਭਰਾ ਨੂੰ ਵਾਪਸ ਬੁਲਾਉਣਾ ਚਾਹੁੰਦੇ ਹੋ ਤਾਂ 60 ਹਜਰ ਰੁਪਏ ਦੇ ਕਰੀਬ ਹੋਰ ਲੱਗਣਗੇ। ਅਸੀਂ ਬੜੀ ਮੁਸ਼ਕਿਲ ਪੈਸੇ ਇਕੱਠੇ ਕਰਕੇ ਆਪਣੇ ਭਰਾ ਨੂੰ ਭਾਰਤ ਵਾਪਸ ਬੁਲਾਇਆ ਤੇ ਅਸੀਂ ਇਹਨਾਂ ਏਜੈਂਟਾਂ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕੀਤੀ ।
ਭੁੱਖ ਹੜਤਾਲ ਦਾ ਐਲਾਨ: ਇਨਸਾਫ ਨਾ ਮਿਲਦਾ ਦੇਖ ਕੇ ਪਰਿਵਾਰ ਨੇ ਵਾਲਮਿਕੀ ਆਗੂਆਂ ਦਾ ਸਹਾਰਾ ਲਿਆ ਹੈ ਅਤੇ ਉਹਨਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ। ਉਥੇ ਹੀ ਜਥੇਬੰਦੀ ਦੇ ਆਗੂਆਂ ਨਾ ਦੱਸਿਆ ਕਿ ਡੀਸੀ ਸਾਹਿਬਾ ਨੇ ਇਨਸਾਫ ਦਾ ਭਰੋਸਾ ਜਰੂਰ ਦਿੱਤਾ ਹੈ, ਪਰ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਹਨਾਂ ਕਿਹਾ ਕਿ ਏਜੰਟ ਪਰਿਵਾਰ ਨੂੰ ਧਮਕੀਆਂ ਦਿੰਦੇ ਹਨ ਕਿ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ, ਜਾਓ ਜਿੱਥੋਂ ਮਰਜ਼ੀ ਪੈਸੇ ਲੈਣੇ ਲੈ ਲਓ। ਉਹਨਾਂ ਕਿਹਾ ਹੈ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਸਾਡੇ ਪੈਸੇ ਵਾਪਸ ਨਾ ਮਿਲੇ ਤਾਂ 14 ਅਗਸਤ ਨੂੰ ਭੰਡਾਰੀ ਪੁੱਲ 'ਤੇ ਅਸੀਂ ਪਰਿਵਾਰ ਸਨੇ ਭੁੱਖ ਹੜਤਾਲ 'ਤੇ ਬੈਠ ਕੇ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਾਂਗੇ।