ਮਾਨਸਾ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੀ ਮਿਸਾਲ ਪੂਰੇ ਪੰਜਾਬ ਵਿੱਚੋਂ ਹੁੰਦੇ ਹੋਏ ਅੱਜ ਮਾਨਸਾ ਵਿਖੇ ਪਹੁੰਚੀ ਜਿੱਥੇ ਮਾਨਸਾ ਜਿਲਾ ਪ੍ਰਸ਼ਾਸਨ ਖਿਡਾਰੀਆਂ ਅਤੇ ਯੂਥ ਕਲੱਬਾਂ ਵੱਲੋਂ ਮਿਸਾਲ ਰੀਸੀਵ ਕੀਤੀ ਗਈ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਾਕ ਤੋਂ ਪੰਜਾਬ ਪਧਰੀ ਖੇਡਾਂ ਦੇ ਦੌਰਾਨ ਸਕੂਲੀ ਵਿਦਿਆਰਥੀ ਅਤੇ ਯੂਥ ਦੇ ਨੌਜਵਾਨ ਹਿੱਸਾ ਲੈਣਗੇ।
ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਪਹੁੰਚੀ ਮਾਨਸਾ, ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ - khedan watan punjab diyan - KHEDAN WATAN PUNJAB DIYAN
khedan watan punjab diyan: 'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਮਾਨਸਾ ਵਿਖੇ ਪਹੁੰਚੀ। ਮਾਨਸਾ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਉਘੇ ਖਿਡਾਰੀਆਂ, ਐਥਲੀਟਾਂ ਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
Published : Aug 29, 2024, 2:14 PM IST
ਮਸ਼ਾਲ ਦਾ ਭਰਵਾਂ ਸਵਾਗਤ: ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੇ ਹੋਏ ਬਠਿੰਡਾ ਤੋਂ ਮਾਨਸਾ ਵਿਖੇ ਪਹੁੰਚੀ। ਜਿੱਥੇ ਪਿੰਡ ਭਾਈ ਦੇਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹੇ ਦੇ ਖਿਡਾਰੀਆਂ ਤੇ ਯੂਥ ਕਲੱਬਾਂ ਵੱਲੋਂ ਮਸ਼ਾਲ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪਿੰਡ ਭੈਣੀ ਬਾਘਾ ਵਿਖੇ ਰੱਖੇ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੰਜਾਬ ਭਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹ ਮਸ਼ਾਲ ਮਾਨਸਾ ਤੋਂ ਅੱਗੇ ਸੰਗਰੂਰ ਦੇ ਲਈ ਰਵਾਨਾ ਕੀਤੀ ਜਾਵੇਗੀ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਪੰਜਾਬ ਦੀਆਂ ਦਾ ਸ਼ੁਭ ਮਹੁਰਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਦੇ ਵਿੱਚ ਬਲਾਕ ਤੋਂ ਪੰਜਾਬ ਪਧਰੀ ਖੇਡਾਂ ਦੇ ਵਿੱਚ ਸਕੂਲੀ ਅਤੇ ਯੂਥ ਦੇ ਨੌਜਵਾਨ ਵੱਡੇ ਪੱਧਰ 'ਤੇ ਹਿੱਸਾ ਲੈਣਗੇ। ਜਿਸ ਨਾਲ ਸਾਡੇ ਖਿਡਾਰੀਆਂ ਦਾ ਮਨੋਬਲ ਵੀ ਉੱਚਾ ਹੋਵੇਗਾ ਅਤੇ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
- ਨਸ਼ੇ ਦੇ ਖ਼ਾਤਮੇ ਲਈ ਪੁਲਿਸ ਨੇ ਮੰਗਿਆ ਲੋਕਾਂ ਦਾ ਸਾਥ, ਕਹੀ ਇਹ ਗੱਲ - Mansa police meeting on drug crisis
- ਜਲੰਧਰ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਐਨਕਾਊਂਟਰ, ਇੱਕ ਨਸ਼ਾ ਤਸਕਰ ਗੋਲੀ ਲੱਗਣ ਨਾਲ ਜ਼ਖ਼ਮੀ, ਵੇਖੋ ਸੀਸੀਟੀਵੀ - drug smuggler arrested
- ਪੰਜਾਬ ਕੈਬਨਿਟ ਦੀ ਮੀਟਿੰਗ, PCS ਦੇ 59 ਨਵੇਂ ਅਫਸਰਾਂ ਦੀ ਨਿਯੁਕਤੀ ਨੂੰ ਹਰੀ ਝੰਡੀ, ਜਾਣੋ ਹੋਰ ਅਹਿਮ ਫੈਸਲੇ - Punjab Cabinet Meeting
ਮਿਨੀ ਓਲੰਪਿਕ ਵੱਜੋਂ ਜਾਣੀਆਂ ਜਾਣਗੀਆਂ ਖੇਡਾਂ: ਇਸ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਵਿਜੇ ਵੀਰ ਵੱਲੋਂ ਵੀ ਮਿਸਾਲ ਮਾਰਚ ਦੇ ਵਿੱਚ ਹਿੱਸਾ ਲਿਆ ਗਿਆ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਅੱਜ ਉਹਨਾਂ ਦੇ ਜਿਲੇ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਮਿਸਾਲ ਪਹੁੰਚੀ ਹੈ। ਇਸ ਨਾਲ ਨੌਜਵਾਨਾਂ ਦੇ ਵਿੱਚ ਖੇਡਾਂ ਚੋਂ ਹਿੱਸਾ ਲੈਣ ਦਾ ਉਤਸ਼ਾਹ ਹੋਰ ਵੀ ਵਧੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਇੱਕ ਮਿਨੀ ਓਲੰਪਿਕ ਵੱਜੋਂ ਹੀ ਗਿਣੀਆਂ ਜਾਂਦੀਆਂ ਹਨ, ਜਿਸ ਵਿੱਚ ਹਰ ਵਰਗ ਦਾ ਖਿਡਾਰੀ ਹਿੱਸਾ ਲੈ ਰਿਹਾ ਹੈ।