ਪੰਜਾਬ

punjab

ETV Bharat / state

ਕਾਰ ਚੋਰੀ ਕਰਕੇ ਭੱਜੇ ਲੁਟੇਰੇ ਨੂੰ ਪੁਲਿਸ ਨੇ ਪਾਇਆ ਘੇਰਾ, ਕਾਰ ਵੀ ਬਰਾਮਦ ਤੇ ਮੁਲਜ਼ਮ ਵੀ ਕੀਤਾ ਕਾਬੂ - robber arrested by the police - ROBBER ARRESTED BY THE POLICE

Bathinda Police Action: ਬਠਿੰਡਾ ਦੇ ਪੌਸ਼ ਇਲਾਕੇ ਵਿੱਚੋਂ ਸ਼ਖ਼ਸ ਤੋਂ ਕਾਰ ਚੋਰੀ ਕਰਕੇ ਭੱਜੇ ਲੁਟੇਰੇ ਨੂੰ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਹੀ ਟਰੇਸ ਕਰਕੇ ਘੇਰਾ ਪਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਲੁੱਟੀ ਹੋਈ ਕਾਰ ਸਮੇਤ ਗ੍ਰਿਫ਼ਤਾਰ ਵੀ ਕਰ ਲਿਆ।

BATHINDA POLICE
ਕਾਰ ਚੋਰੀ ਕਰਕੇ ਭੱਜੇ ਲੁਟੇਰੇ ਨੂੰ ਪੁਲਿਸ ਨੇ ਪਾਇਆ ਘੇਰਾ (ETV BHARTA PUNJAB ( ਬਠਿੰਡਾ ਰਿਪੋਟਰ))

By ETV Bharat Punjabi Team

Published : Jun 11, 2024, 1:40 PM IST

ਇੰਸਪੈਕਟਰ (Etv Bharat (ਰਿਪੋਰਟ - ਪੱਤਰਕਾਰ, ਬਠਿੰਡਾ))

ਬਠਿੰਡਾ: ਜ਼ਿਲ੍ਹੇ ਦੇ ਪੌਸ਼ ਇਲਾਕੇ ਵਿੱਚੋਂ ਕਾਰ ਚੋਰੀ ਕਰਕੇ ਭੱਜੇ ਇੱਕ ਨੌਜਵਾਨ ਨੂੰ ਪੀਸੀਆਰ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖਿਲਾਫ਼ ਪਹਿਲਾਂ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਸੀ, ਜਿਸ ਵਿੱਚ ਪੁਲਿਸ ਨੂੰ ਮੁਲਜ਼ਮ ਲੋੜੀਂਦਾ ਸੀ। ਪੀਸੀਆਰ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਪੌਸ਼ ਇਲਾਕੇ ਵਿੱਚੋਂ ਇੱਕ ਕਾਰ ਚੋਰੀ ਹੋ ਗਈ ਹੈ।

ਕਾਰ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ:ਕੰਟਰੋਲ ਰੂਮ ਤੋਂ ਮਿਲੀ ਸੂਚਨਾ ਤੋਂ ਬਾਅਦ ਪੀਸੀਆਰ ਕਰਮਚਾਰੀ ਅਲਰਟ ਹੋ ਗਏ ਸਨ ਅਤੇ ਇਸੇ ਦੌਰਾਨ ਇਹ ਚੋਰੀ ਹੋਈ ਕਾਰ ਰਿੰਗ ਰੋਡ ਉੱਤੇ ਜਾਂਦੀ ਵਿਖਾਈ ਦਿੱਤੀ। ਜਿਸ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ। ਪੁਲਿਸ ਨੂੰ ਪਿੱਛਾ ਕਰਦੀ ਵੇਖ ਚੋਰ ਕਾਰ ਛੱਡ ਕੇ ਖੇਤਾਂ ਵਿੱਚ ਭੱਜ ਗਿਆ, ਜਿਸ ਦਾ ਪਿੱਛਾ ਪੀਸੀਆਰ ਕਰਮਚਾਰੀਆਂ ਵੱਲੋਂ ਕੀਤਾ ਗਿਆ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਕਾਰ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਗਈ: ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਰ ਚੋਰ ਨੌਜਵਾਨ ਖਿਲਾਫ ਪਹਿਲਾਂ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਹੈ ਅਤੇ ਇਹ ਪੁਲਿਸ ਨੂੰ ਲੋੜੀਂਦਾ ਹੈ। ਪੀਸੀਆਰ ਕਰਮਚਾਰੀਆਂ ਵੱਲੋਂ ਦਿਖਾਈ ਗਈ ਮੁਸਤੈਦੀ ਦੇ ਚਲਦਿਆਂ ਐਸਐਸਪੀ ਬਠਿੰਡਾ ਦੀਪਕ ਪਾਰਿਕ ਵੱਲੋਂ ਪੀਸੀਆਰ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਿਊਟੀ ਤਨਦੇਹੀ ਨਾਲ ਨਿਭਾਉਣ ਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਇਸੈਪਕਟਰ ਮੁਤਾਬਿਕ ਪੁਲਿਸ ਨੇ ਮੁਸਤੈਦੀ ਨਾਲ ਕੰਮ ਕੀਤਾ ਜਿਸ ਕਾਰਣ ਕੁੱਝ ਘੰਟਿਆਂ ਵਿੱਚ ਹੀ ਇਸ ਵਾਰਦਾਤ ਨੂੰ ਠੱਲ ਪਾਉਂਦਿਆਂ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ABOUT THE AUTHOR

...view details